ਅਯੁੱਧਿਆ ਜ਼ਮੀਨ ਵਿਵਾਦ : ਵਿਚੋਲਗੀ ਕਮੇਟੀ ਨੇ ਸੀਲਬੰਦ ਲਿਫਾਫੇ ''ਚ SC ਨੂੰ ਸੌਂਪੀ ਰਿਪੋਰਟ

Thursday, Aug 01, 2019 - 05:42 PM (IST)

ਅਯੁੱਧਿਆ ਜ਼ਮੀਨ ਵਿਵਾਦ : ਵਿਚੋਲਗੀ ਕਮੇਟੀ ਨੇ ਸੀਲਬੰਦ ਲਿਫਾਫੇ ''ਚ SC ਨੂੰ ਸੌਂਪੀ ਰਿਪੋਰਟ

ਨਵੀਂ ਦਿੱਲੀ— ਅਯੁੱਧਿਆ ਜ਼ਮੀਨ ਵਿਵਾਦ 'ਤੇ ਗਠਿਤ ਕੀਤੀ ਗਈ ਵਿਚੋਲਗੀ ਕਮੇਟੀ ਨੇ ਆਪਣੀ ਰਿਪੋਰਟ ਸੀਲਬੰਦ ਲਿਫਾਫੇ 'ਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ। ਸੁਪਰੀਮ ਕੋਰਟ ਦੀ ਸੰਵਿਧਾਨ ਬੈਂਚ ਇਸ ਰਿਪੋਰਟ 'ਤੇ ਸ਼ੁੱਕਰਵਾਰ ਨੂੰ 2 ਵਜੇ ਸੁਣਵਾਈ ਕਰੇਗੀ। ਰਿਪੋਰਟ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਇਹ ਤੈਅ ਕਰੇਗੀ ਕਿ ਮੁੱਖ ਮਾਮਲੇ ਦੀ ਸੁਣਵਾਈ ਕਦੋਂ ਤੋਂ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਰਾਮ ਮੰਦਰ ਜ਼ਮੀਨ ਵਿਵਾਦ ਦੇ ਹੱਲ ਲਈ ਵਿਚੋਲਗੀ ਕਮੇਟੀ ਦਾ ਗਠਨ ਮਾਰਚ 'ਚ ਕੀਤਾ ਗਿਆ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਪੂਰੀ ਕਰ ਲਈ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਬੈਂਚ ਨੇ 11 ਜੁਲਾਈ ਨੂੰ ਇਸ ਵਿਚੋਲਗੀ ਕਮੇਟੀ ਤੋਂ ਇਸ ਮਾਮਲੇ 'ਚ ਰਿਪੋਰਟ ਮੰਗੀ ਗਈ ਸੀ। ਵਿਵਾਦਪੂਰਨ ਜ਼ਮੀਨ ਦੇ ਸਾਰੇ ਪੱਖਕਾਰਾਂ ਨੇ ਦਿੱਲੀ ਸਥਿਤ ਉੱਤਰ ਪ੍ਰਦੇਸ਼ ਸਦਨ 'ਚ ਸੋਮਵਾਰ ਨੂੰ ਇਸ ਮੁੱਦੇ 'ਤੇ ਆਪਣੀ ਆਖਰੀ ਬੈਠਕ ਕੀਤੀ ਸੀ।

ਆਖਰੀ ਰਿਪੋਰਟ 18 ਜੁਲਾਈ ਕੀਤੀ ਸੀ ਜਮ੍ਹਾ
ਜ਼ਿਕਰਯੋਗ ਹੈ ਕਿ ਵਿਚੋਲਗੀ ਕਮੇਟੀ ਨੇ ਆਪਣੀ ਤਰੱਕੀ ਬਾਰੇ ਸੁਪਰੀਮ ਕੋਰਟ 'ਚ ਆਖਰੀ ਰਿਪੋਰਟ 18 ਜੁਲਾਈ ਨੂੰ ਜਮ੍ਹਾ ਕੀਤੀ ਸੀ। ਜਿਸ 'ਤੇ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਸੀ ਕਿ ਵਿਚੋਲਗੀ ਕਮੇਟੀ ਦੀ ਰਿਪੋਰਟ ਗੁਪਤ ਹੈ, ਇਸ ਲਈ ਇਸ ਨੂੰ ਹਾਲੇ ਰਿਕਾਰਡ 'ਚ ਨਹੀਂ ਲਿਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਕਮੇਟੀ ਜਲਦੀ ਤੋਂ ਆਪਣੀ ਫਾਈਨਲ ਰਿਪੋਰਟ ਸੌਂਪੇ। ਰਿਪੋਰਟ ਸੌਂਪੇ ਜਾਣ ਤੋਂ ਬਾਅਦ ਚੀਫ ਜਸਟਿਸ ਇਸ ਮਾਮਲੇ 'ਚ 2 ਅਗਸਤ ਨੂੰ ਸੁਣਵਾਈ ਕਰਨਗੇ, ਜੋ ਪਹਿਲੇ 3 ਅਗਸਤ ਨੂੰ ਕੀਤੀ ਜਾਣੀ ਸੀ।

ਮਾਰਚ 'ਚ ਬਣੀ ਸੀ ਵਿਚੋਲਗੀ ਕਮੇਟੀ
ਸੁਪਰੀਮ ਕੋਰਟ ਦੇ ਆਦੇਸ਼ 'ਤੇ ਮਾਰਚ 'ਚ ਬਣੀ ਇਸ ਵਿਚੋਲਗੀ ਕਮੇਟੀ 'ਚ ਸੁਪਰੀਮ ਕੋਰਟ ਦੇ ਜੱਜ ਐੱਫ.ਅਐੱਮ.ਆਈ. ਕਲੀਫੁੱਲਾਹ, ਰੂਹਾਨੀ ਗੁਰੂ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸੀਨੀਅਰ ਐਡਵੋਕੇਟ ਸ਼੍ਰੀ ਰਾਮ ਪਾਂਚੂ ਦਾ ਨਾਂ ਸ਼ਾਮਲ ਹੈ। 8 ਮਾਰਚ ਨੂੰ ਕੋਰਟ ਨੇ ਕਿਹਾ ਸੀ ਕਿ ਵਿਚੋਲਗੀ ਪ੍ਰਕਿਰਿਆ ਇਕ ਹਫ਼ਤੇ ਦੇ ਅੰਦਰ ਸ਼ੁਰੂ ਹੋਵੇਗੀ। ਕਮੇਟੀ ਚਾਰ ਹਫਤੇ ਦੇ ਅੰਦਰ ਰਿਪੋਰਟ ਪੇਸ਼ ਕਰੇਗੀ। ਕੋਰਟ ਨੇ ਉਸ ਨੂੰ 8 ਹਫਤਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।


author

DIsha

Content Editor

Related News