ਅਯੁੱਧਿਆ ਮਾਮਲਾ : ਸੁਪਰੀਮ ਕੋਰਟ ਦੀ ਸੁਰੱਖਿਆ ''ਚ ਲੱਗੇ 500 ਪੁਲਸ ਕਰਮਚਾਰੀ

11/09/2019 10:39:41 AM

ਨਵੀਂ ਦਿੱਲੀ— ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਅੱਧੀ ਰਾਤ ਦੇ ਬਾਅਦ ਤੋਂ ਹੀ ਸੁਪਰੀਮ ਕੋਰਟ ਵੱਲ ਜਾਣ ਵਾਲੀ ਭਗਵਾਨ ਦਾਸ ਰੋਡ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਅਤੇ ਆਧੁਨਿਕ ਹਥਿਆਰਾਂ ਨਾਲ ਲੈੱਸ ਦਿੱਲੀ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਸੁਪਰੀਮ ਕੋਰਟ ਦੇ ਗੇਟਾਂ ਦੇ ਬਾਹਰ ਦਿੱਲੀ ਪੁਲਸ ਦੇ 500 ਪੁਲਸ ਕਰਮਚਾਰੀ ਅਤੇ ਤਿੰਨ ਕੰਪਨੀਆਂ ਨੀਮ ਫੌਜੀ ਫੋਰਸਾਂ ਨੂੰ ਤਾਇਨਾਤ ਕੀਤਾ ਜਾਵੇਗਾ। ਸਵੇਰੇ 8 ਵਜੇ ਤੱਕ ਭਗਵਾਨ ਦਾਸ ਰੋਡ 'ਤੇ ਸੁਪਰੀਮ ਕੋਰਟ ਵੱਲ ਕੋਈ ਨਹੀਂ ਜਾ ਸਕਦਾ। ਇੱਥੇ ਤੱਕ ਸੁਪਰੀਮ ਕੋਰਟ ਸਟਾਫ਼ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਕੋਰਟ ਦੇ ਨੇੜੇ-ਤੇੜੇ 3 ਲੇਅਰ ਸਕਿਓਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ।

PunjabKesariਸੀ.ਸੀ.ਟੀ.ਵੀ. ਰਾਹੀਂ ਰੱਖੀ ਜਾ ਰਹੀ ਨਜ਼ਰ
ਸੰਵੇਦਨਸ਼ੀਲ ਇਲਾਕਿਆਂ 'ਤੇ ਸੀ.ਸੀ.ਟੀ.ਵੀ. ਰਾਹੀਂ ਨਜ਼ਰ ਰੱਖੀ ਜਾਣ ਲੱਗੀ ਅਤੇ ਸਾਦੀ ਵਰਦੀ 'ਚ ਵੀ ਪੁਲਸ ਵਾਲਿਆਂ ਨੂੰ ਤਾਇਨਾਤ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਅਤੇ ਧਾਰਮਿਕ ਅਫਵਾਹ ਫੈਲਾਉਣ ਲਈ ਸੋਸ਼ਲ ਮੀਡੀਆ ਦਾ ਇਤੇਮਾਲ ਨਾ ਕਰਨ। ਫਿਲਹਾਲ ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦੇਫੈਸਲੇ ਨੂੰ ਲੈ ਕੇ ਰਾਜਧਾਨੀ ਦਿੱਲੀ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸਰਹੱਦੀ ਇਲਾਕੇ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।

PunjabKesariਜੱਜਾਂ ਦੀ ਸੁਰੱਖਿਆ ਵਧਾਈ ਗਈ
ਇਸ ਦੇ ਨਾਲ ਹੀ ਅਯੁੱਧਿਆ 'ਤੇ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ 'ਚ ਸ਼ਾਮਲ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਚੀਫ ਜਸਟਿਸ ਰੰਜਨ ਗੋਗੋਈ, ਜੱਜ ਐੱਸ.ਏ. ਬੋਬੜੇ, ਜੱਜ ਧਨੰਜਯ ਯਸ਼ਵੰਤ ਚੰਦਰਚੂੜ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਅਬਦੁੱਲ ਨਜ਼ੀਰ ਦੇ ਘਰਾਂ 'ਤੇ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਹੈ।


DIsha

Content Editor

Related News