ਅਯੁੱਧਿਆ ਫੈਸਲੇ ਵਿਰੁੱਧ ''ਜਮੀਅਤ'' ਨੇ SC ''ਚ ਦਾਇਰ ਕੀਤੀ ਮੁੜ ਵਿਚਾਰ ਪਟੀਸ਼ਨ

12/02/2019 4:32:20 PM

ਨਵੀਂ ਦਿੱਲੀ— ਅਯੁੱਧਿਆ ਫੈਸਲੇ 'ਤੇ ਸੁਪਰੀਮ ਕੋਰਟ 'ਚ ਅੱਜ ਭਾਵ ਸੋਮਵਾਰ ਨੂੰ ਮੁਸਲਿਮ ਸੰਸਥਾ ਵਲੋਂ ਮੁੜ ਵਿਚਾਰ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਜਮੀਅਤ-ਉਲੇਮਾ-ਏ-ਹਿੰਦ ਵਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਬਾਬਰੀ ਮਸਜਿਦ ਦੀ ਬਰਸੀ 'ਤੇ ਜਮੀਅਤ ਉਲੇਮਾ-ਏ-ਹਿੰਦ ਸੁਪਰੀਮ ਕੋਰਟ ਵਿਚ ਅਯੁੱਧਿਆ ਮਾਮਲੇ 'ਚ ਫੈਸਲੇ 'ਤੇ ਮੁੜ ਪਟੀਸ਼ਨ ਦਾਇਰ ਕਰੇਗਾ। ਪਟੀਸ਼ਨ 'ਚ ਕਿਹਾ ਗਿਆ ਕਿ ਮਾਣਯੋਗ ਅਦਾਲਤ ਨੇ ਆਪਣੇ ਫੈਸਲੇ 'ਚ ਮਸਜਿਦ ਢਾਹੇ ਜਾਣ ਨੂੰ ਦੋਸ਼ਪੂਰਨ ਕਰਾਰ ਦਿੱਤਾ ਸੀ। ਇਸ ਦੇ ਬਾਵਜੂਦ ਫੈਸਲਾ ਪੂਰੀ ਤਰ੍ਹਾਂ ਨਾਲ ਹਿੰਦੂ ਪੱਖਕਾਰਾਂ ਵੱਲ ਗਿਆ ਹੈ।ਇਹ ਪਟੀਸ਼ਨ ਜਮੀਅਤ ਦੇ ਯੂ. ਪੀ. ਜਨਰਲ ਸਕੱਤਰ ਮੌਲਾਨਾ ਅਸ਼ਦ ਰਸ਼ੀਦੀ ਵਲੋਂ ਦਾਇਰ ਕੀਤੀ ਜਾਵੇਗੀ, ਜੋ ਕਿ ਅਯੁੱਧਿਆ ਮਾਮਲੇ ਵਿਚ ਮੁਸਲਿਮ ਪੱਖ ਦੇ 10 ਪਟੀਸ਼ਨਕਰਤਾਵਾਂ 'ਚੋਂ ਇਕ ਹਨ।

ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਹੀ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਮਾਮਲੇ 'ਤੇ ਫੈਸਲਾ ਸੁਣਾਇਆ ਹੈ। ਕੋਰਟ ਦੇ ਫੈਸਲੇ ਤੋਂ ਬਾਅਦ ਅਯੁੱਧਿਆ 'ਚ ਰਾਮ ਮੰਦਰ ਬਣਨ ਦਾ ਰਾਹ ਸਾਫ ਹੋ ਗਿਆ। ਕੋਰਟ ਨੇ ਵਿਵਾਦਿਤ ਜ਼ਮੀਨ ਰਾਮ ਲੱਲਾ ਬਿਰਾਜਮਾਨ ਨੂੰ ਦੇਣ ਦੇ ਹੁਕਮ ਦਿੱਤਾ। ਜਦਕਿ ਅਯੁੱਧਿਆ 'ਚ ਹੀ ਦੂਜੀ ਥਾਂ 'ਤੇ 5 ਏਕੜ ਜ਼ਮੀਨ ਮੁਸਲਿਮ ਪੱਖ ਨੂੰ ਦੇਣ ਦਾ ਫੈਸਲਾ ਸੁਣਾਇਆ। ਇਸ ਫੈਸਲੇ ਤੋਂ ਬਾਅਦ ਕੁਝ ਮੁਸਲਿਮ ਸੰਸਥਾਵਾਂ ਵਲੋਂ ਅਪੀਲ ਨਾ ਕਰਨ ਦੀ ਗੱਲ ਆਖੀ ਗਈ ਸੀ ਪਰ ਅੱਜ ਮੁੜ ਪਟੀਸ਼ਨ ਦਾਇਰ ਕੀਤੀ ਗਈ।


Tanu

Content Editor

Related News