24 ਘੰਟੇ ਚੱਲ ਰਿਹਾ ਰਾਮ ਮੰਦਰ ਦਾ ਨਿਰਮਾਣ, ਅਕਤੂਬਰ ਤੱਕ ਪੂਰੀ ਹੋ ਜਾਵੇਗੀ ਨੀਂਹ ਭਰਾਈ

Wednesday, Jun 02, 2021 - 10:19 AM (IST)

24 ਘੰਟੇ ਚੱਲ ਰਿਹਾ ਰਾਮ ਮੰਦਰ ਦਾ ਨਿਰਮਾਣ, ਅਕਤੂਬਰ ਤੱਕ ਪੂਰੀ ਹੋ ਜਾਵੇਗੀ ਨੀਂਹ ਭਰਾਈ

ਨਵੀਂ ਦਿੱਲੀ- ਅਯੁੱਧਿਆ ’ਚ ਸ਼੍ਰੀ ਰਾਮ ਜਨਮ ਭੂਮੀ ’ਤੇ ਮੰਦਰ ਦੇ ਨਿਰਮਾਣ ਲਈ 24 ਘੰਟੇ 2 ਸ਼ਿਫਟਾਂ ’ਚ ਕੰਮ ਚੱਲ ਰਿਹਾ ਹੈ ਅਤੇ ਅਕਤੂਬਰ ਤੱਕ ਨੀਂਹ ਭਰਾਈ ਦਾ ਕੰਮ ਪੂਰਾ ਹੋ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਲੱਗਭਗ 1 ਲੱਖ 20 ਹਜ਼ਾਰ ਘਣ ਮੀਟਰ ਮਲਬਾ ਕੱਢਿਆ ਗਿਆ ਹੈ। ਇਕ ਫੁੱਟ ਮੋਟੀ ਲੇਅਰ (ਤਹਿ) ਵਿਛਾ ਕੇ ਰੋਲਰ ਨਾਲ ਪੱਧਰਾ ਕਰਨ ’ਚ 4 ਤੋਂ 5 ਦਿਨ ਲੱਗ ਰਹੇ ਹਨ। ਅਕਤੂਬਰ ਮਹੀਨੇ ਤੱਕ ਕੰਮ ਪੂਰਾ ਹੋਣ ਦੀ ਉਮੀਦ ਹੈ। ਕੰਧ ਸਿੱਧੀ ਕਰਨ ਲਈ ਜਿੰਨੀ ਜ਼ਮੀਨ ਦੀ ਲੋੜ ਸੀ, ਉਹ ਕੰਮ ਹੋ ਚੁੱਕਾ ਹੈ। ਪੱਛਮੀ ਕੰਧ ਦਾ ਕੋਨਾ ਠੀਕ ਹੋਣਾ ਬਾਕੀ ਹੈ।

PunjabKesari

ਨਿਰਮਾਣ ਕਾਰਜ ਦੀਆਂ ਬਾਰੀਕੀਆਂ ਦਾ ਜ਼ਿਕਰ ਕਰਦੇ ਹੋਏ ਰਾਏ ਨੇ ਕਿਹਾ ਕਿ 4 ਲੇਅਰਾਂ (ਇਕ ਦੇ ਉੱਤੇ ਇਕ) 400 ਫੁੱਟ ਲੰਬਾਈ ਅਤੇ 300 ਫੁੱਟ ਚੌੜਾਈ ’ਤੇ ਪਾ ਦਿੱਤੀਆਂ ਗਈਆਂ ਹਨ। ਇਕ ਲੇਅਰ 12 ਇੰਚ ਮੋਟੀ ਵਿਛਾ ਕੇ ਰੋਲਰ ਨਾਲ ਪੱਧਰਾ ਕੀਤਾ ਜਾਂਦਾ ਹੈ, ਜਦੋਂ 2 ਇੰਚ ਦਬ ਕੇ ਲੇਅਰ 10 ਇੰਚ ਹੋ ਜਾਂਦੀ ਹੈ ਉਦੋਂ ਦੂਜੀ ਲੇਅਰ ਵਿਛਾਈ ਜਾਂਦੀ ਹੈ। ਇਸ ਤਰ੍ਹਾਂ ਦੀਆਂ 40-45 ਲੇਅਰਾਂ ਪਾਉਣੀਆਂ ਹਨ। ਇਕ ਘਣ ਮੀਟਰ ਖੇਤਰ ’ਚ 2400 ਕਿੱਲੋਗ੍ਰਾਮ ਸਮਗਰੀ ਭਰੀ ਜਾਵੇਗੀ। ਇਸ ’ਚ ਸੀਮੈਂਟ ਸਿਰਫ ਢਾਈ ਫ਼ੀਸਦੀ ਹੈ। ਇਸ ਸਮਗਰੀ ’ਚ ਬੱਜਰੀ (20 ਮਿਲੀਮੀਟਰ) 769 ਕਿੱਲੋਗ੍ਰਾਮ, 10 ਮਿਲੀਮੀਟਰ ਬੱਜਰੀ 512 ਕਿੱਲੋਗ੍ਰਾਮ, ਰੇਤਾ 854 ਕਿੱਲੋਗ੍ਰਾਮ, ਤਾਪੀ ਬਿਜਲੀ ਪਲਾਂਟ ਤੋਂ ਪ੍ਰਾਪਤ ਪੱਥਰ ਕੋਲਾ ਰਾਖ 90 ਕਿੱਲੋਗ੍ਰਾਮ, ਸੀਮੈਂਟ 60 ਕਿੱਲੋਗ੍ਰਾਮ ਅਤੇ ਪਾਣੀ ਲੱਗਭਗ 115 ਲਿਟਰ ਸ਼ਾਮਲ ਹੈ।

PunjabKesari

ਰਾਏ ਨੇ ਦੱਸਿਆ ਕਿ ਮੰਦਰ ਨਿਰਮਾਣ ’ਚ ਲੱਗੇ ਸਾਰੇ ਮਜ਼ਦੂਰ ਅਤੇ ਇੰਜੀਨੀਅਰ ਰਾਮਲੱਲਾ ਦੀ ਵਿਸ਼ੇਸ਼ ਕ੍ਰਿਪਾ ਨਾਲ ਤੰਦਰੁਸਤ ਹਨ। ਸ਼੍ਰੀ ਰਾਮ ਜਨਮ ਭੂਮੀ ਮੰਦਰ ਦਾ ਭੂਮੀ ਪੂਜਨ 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੀਂ ਹੋਇਆ ਸੀ। ਮੰਦਰ ਦਾ ਨਿਰਮਾਣ ਸਾਲ 2023 ਅਕਤੂਬਰ ਤੱਕ ਪੂਰਾ ਹੋਣ ਦਾ ਟੀਚਾ ਹੈ।


author

Tanu

Content Editor

Related News