ਅਯੁੱਧਿਆ : ਰਾਮ ਮੰਦਰ ਕੰਪਲੈਕਸ ’ਚ ਬਣਨਗੇ 6 ਮੰਦਰ, ਫਾਈਨਲ ਡਿਜ਼ਾਈਨ ’ਚ ਡਰਾਫਟ ਤਿਆਰ

09/12/2021 10:06:20 AM

ਅਯੁੱਧਿਆ- ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਰਾਮ ਜਨਮ ਭੂਮੀ ’ਤੇ ਬਣਨ ਵਾਲੇ ਰਾਮ ਮੰਦਰ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਰਾਮ ਮੰਦਰ ਟਰੱਸਟ ਦੇ ਮੁਤਾਬਕ ਮੰਦਰ ਦੇ ਗਲਿਆਰੇ ਦੇ ਅੰਦਰ ਅਤੇ ਮੁੱਖ ਮੰਦਰ ਤੋਂ ਬਾਹਰ ਪਰਿਕਰਮਾ ਰਸਤੇ ’ਤੇ 6 ਮੰਦਰ ਬਣਾਏ ਜਾਣਗੇ। ਮੰਦਰ ਦੇ ਫਾਈਨਲ ਡਿਜ਼ਾਈਨ ’ਚ ਡਰਾਫਟ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਇਕ ਰੀਵਿਊ ਮੀਟਿੰਗ ਰੱਖੀ ਗਈ। ਉਸ ਮੀਟਿੰਗ ’ਚ ਮੰਦਰ ਨਿਰਮਾਣ ਨਾਲ ਜੁਡ਼ੇ ਹਰ ਪਹਿਲੂ ’ਤੇ ਵਿਸਥਾਰ ਨਾਲ ਚਰਚਾ ਹੋਈ ਅਤੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਰੱਖੀਆਂ ਗਈਆਂ। 

ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ

ਜਾਣਕਾਰੀ ਦਿੱਤੀ ਗਈ ਕਿ ਰਿਕਾਰਡ ਸਮੇਂ ’ਚ ਮਾਹਿਰਾਂ ਦੀ ਸਲਾਹ ਅਨੁਸਾਰ 18,500 ਵਰਗ ਮੀਟਰ ਖੇਤਰ ’ਚ 12 ਮੀਟਰ ਤੱਕ ਡੂੰਘਾਈ ਦੀ ਖੋਦਾਈ ਕਰਨ ਤੋਂ ਬਾਅਦ ਮਲਬਾ ਹਟਾ ਦਿੱਤਾ ਗਿਆ ਹੈ। ਉਥੇ ਹੀ, ਨੀਂਹ ਨੂੰ ਇੰਜੀਨੀਅਰਡ ਫਿਲ (ਰੋਲਰ ਕੰਪੈਕਟ ਕੰਕਰੀਟ) ਨਾਲ ਭਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਕਿਰਿਆ ਦੌਰਾਨ ਸੂਬਾ ਸਰਕਾਰ ਦਾ ਪੂਰਾ ਸਹਿਯੋਗ ਰਿਹਾ। ਇਸ ਵਜ੍ਹਾ ਨਾਲ ਜਿਸ ਕੰਮ ’ਚ ਪਹਿਲਾਂ 18 ਮਹੀਨੇ ਲੱਗਣੇ ਸਨ, ਹੁਣ ਉਹ ਕੰਮ 5 ਮਹੀਨੇ ’ਚ ਪੂਰਾ ਕਰ ਲਿਆ ਗਿਆ। ਇਸ ਸਭ ਤੋਂ ਇਲਾਵਾ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਮੰਦਰ ਸੁਪਰ ਸਟਰੱਕਚਰ ਦੇ ਨਿਰਮਾਣ ਲਈ ਬੰਸੀ ਪਹਾੜਪੁਰ (ਰਾਜਸਥਾਨ) ਦੇ ਸੰਗਮਰਮਰ ਦੀ ਵਰਤੋਂ ਹੋਵੇਗੀ। ਉਥੇ ਹੀ, ਮੰਦਰ ਦੇ ਨਿਰਮਾਣ ’ਚ 4 ਲੱਖ ਕਿਊਬਿਕ ਫੁੱਟ ਪੱਥਰ ਵੀ ਲੱਗਣ ਵਾਲੇ ਹਨ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਮੰਦਰ ਦੇ ਗਲਿਆਰੇ ਲਈ ਵੀ ਜੋਧਪੁਰ ਤੋਂ ਪੱਥਰ ਮੰਗਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਨੇਤਰਹੀਣ ਮਾਪਿਆਂ ਦੇ 8 ਸਾਲਾ ਪੁੱਤ ਨੇ ਚੁੱਕੀ ਘਰ ਦੀ ਜ਼ਿੰਮੇਵਾਰ, ਚਲਾਉਣ ਲੱਗਾ ਈ-ਰਿਕਸ਼ਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News