ਅਯਾਨ ਨੇ ਕਰ ਵਿਖਾਇਆ ਕਮਾਲ, 10 ਸਾਲ ਦੀ ਉਮਰ 'ਚ 10ਵੀਂ ਜਮਾਤ ਪਾਸ ਕਰ ਰਚਿਆ ਇਤਿਹਾਸ

04/30/2023 4:51:11 PM

ਨਵੀਂ ਦਿੱਲੀ- ਤੁਸੀਂ ਲੋਕਾਂ ਨੂੰ ਪੌੜੀਆਂ ਚੜ੍ਹਦੇ ਅਕਸਰ ਵੇਖਿਆ ਹੋਵਗਾ। ਲੋਕ ਇਕ ਤੋਂ ਬਾਅਦ ਇਕ ਪਾਇਦਾਨ 'ਤੇ ਪੈਰ ਰੱਖਦੇ ਹਨ ਜਾਂ ਕਈ ਵਾਰ ਦੋ ਪੌੜੀਆਂ ਇਕ ਕਦਮ ਵਿਚ ਪਾਰ ਕਰ ਜਾਂਦੇ ਹਨ ਪਰ ਕੀ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਨੇ ਦੂਜੇ ਤੋਂ ਬਾਅਦ ਸਿੱਧੇ 10ਵੇਂ ਪਾਇਦਾਨ 'ਤੇ ਕਦਮ ਰੱਖ ਦਿੱਤਾ ਹੋਵੇ। 10 ਸਾਲ ਦੇ ਅਯਾਨ ਗੁਪਤਾ ਨੇ ਠੀਕ ਅਜਿਹਾ ਹੀ ਕੀਤਾ ਹੈ। ਗ੍ਰੇਟਰ ਨੋਇਡਾ 'ਚ ਰਹਿਣ ਵਾਲੇ ਅਯਾਨ ਗੁਪਤਾ ਨੇ ਯੂ. ਪੀ. ਬੋਰਡ 'ਚ 10ਵੀਂ ਦਾ ਇਮਤਿਹਾਨ 77 ਫ਼ੀਸਦੀ ਅੰਕਾਂ ਨਾਲ ਪਾਸ ਕੀਤਾ ਹੈ। 10ਵੀਂ ਜਮਾਤ ਪਾਸ ਕਰਨ ਵਾਲੇ ਹੋਰ ਵੀ ਲੱਖਾਂ ਬੱਚੇ ਹੋਣਗੇ ਪਰ ਖ਼ਾਸ ਗੱਲ ਹੈ ਕਿ ਅਯਾਨ ਨੇ ਸਿਰਫ਼ 10 ਸਾਲ ਦੀ ਉਮਰ ਵਿਚ ਇਹ ਕਮਾਲ ਕਰ ਵਿਖਾਇਆ ਹੈ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਇਮਾਰਤ ਹਾਦਸਾ; 18 ਘੰਟੇ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ ਸ਼ਖ਼ਸ, ਤਲਾਸ਼ੀ ਮੁਹਿੰਮ ਜਾਰੀ

PunjabKesari

10 ਸਾਲ ਦੀ ਉਮਰ 'ਚ ਪਾਸ ਕੀਤੀ 10ਵੀਂ ਜਮਾਤ

ਯੂ. ਪੀ. ਬੋਰਡ ਵਲੋਂ ਹਾਲ ਹੀ 'ਚ 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ ਦੇ ਨਤੀਜੇ ਐਲਾਨੇ ਗਏ। ਇਨ੍ਹਾਂ 'ਚੋਂ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੀਆਂ ਤਸਵੀਰਾਂ ਅਖ਼ਬਾਰਾਂ 'ਚ ਛਪੀਆਂ ਪਰ ਉਨ੍ਹਾਂ 'ਚ 10 ਸਾਲ ਦੇ ਅਯਾਨ ਗੁਪਤਾ ਦੀ ਤਸਵੀਰ ਵੀ ਸੀ, ਜਿਸ ਬਾਰੇ ਵਿਸ਼ੇਸ਼ ਰੂਪ ਨਾਲ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਅਤੇ ਉਨ੍ਹਾਂ ਦੀ ਇਸ ਉਪਲੱਬਧੀ ਦੀ ਸ਼ਲਾਘਾ ਕੀਤੀ ਗਈ। ਸਾਲ 2020 'ਚ ਅਯਾਨ 7 ਸਾਲ ਦਾ ਸੀ ਅਤੇ ਆਪਣੀ ਉਮਰ ਦੇ ਦੂਜੇ ਬੱਚਿਆਂ ਵਾਂਗ ਗ੍ਰੇਟਰ ਨੋਇਡਾ ਦੇ ਗ੍ਰੇਟਰ ਵੈਲੀ ਸਕੂਲ 'ਚ ਆਪਣੀ ਉਮਰ ਦੇ ਬਾਕੀ ਬੱਚਿਆਂ ਵਾਂਗ ਦੂਜੀ ਜਮਾਤ 'ਚ ਪੜ੍ਹ ਰਿਹਾ ਸੀ। ਫਿਰ ਅਚਾਨਕ ਕੋਰੋਨਾ ਮਹਾਮਾਰੀ ਦੀ ਮਾਰ ਪੈ ਗਈ ਅਤੇ ਤਾਲਾਬੰਦੀ ਕਾਰਨ ਸਕੂਲ ਬੰਦ ਹੋ ਗਏ।

ਇਹ ਵੀ ਪੜ੍ਹੋ- ਨੇਵੀ ਦੇ ਸਾਬਕਾ ਰਸੋਈਏ ਨੇ ਪਤਨੀ ਦਾ ਕਤਲ ਕਰ ਕੀਤੇ ਟੁਕੜੇ, ਪਾਲੀਥੀਨ ਨੇ ਖੋਲ੍ਹਿਆ ਬਲਾਈਂਡ ਮਰਡਰ ਦਾ ਰਾਜ਼

ਪਿਤਾ ਨੇ ਕਿਹਾ- ਅਯਾਨ ਦੀ ਮਿਹਨਤ ਰੰਗ ਲਿਆਈ

ਅਯਾਨ ਦੇ ਪਿਤਾ ਮਨੋਜ ਕੁਮਾਰ ਗੁਪਤਾ CA ਹਨ। ਉਨ੍ਹਾਂ ਨੇ ਦੱਸਿਆ ਕਿ 2020 'ਚ ਜਦੋਂ ਤਾਲਾਬੰਦੀ ਕਾਰਨ ਸਕੂਲ ਬੰਦ ਹੋ ਗਏ ਸਨ ਤਾਂ ਅਯਾਨ ਨੇ ਘਰ ਬੈਠੇ-ਬੈਠੇ ਦੂਜੀ ਜਮਾਤ ਦੇ ਸਿਲੇਬਸ ਦੇ ਨਾਲ-ਨਾਲ ਅਗਲੀਆਂ ਜਮਾਤਾਂ ਦੀ ਵੀ ਪੜ੍ਹਾਈ ਕਰ ਲਈ।  ਅਯਾਨ ਨੂੰ ਇਸ ਤਰ੍ਹਾਂ ਵੱਡੀਆਂ ਜਮਾਤਾਂ 'ਚ ਪੜ੍ਹਦਾ ਵੇਖ ਕੇ ਉਨ੍ਹਾਂ ਨੇ ਸੋਚਿਆ ਕਿ ਜੇਕਰ ਉਸ 'ਤੇ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਵੇ ਤਾਂ ਉਹ ਅਗਲੀਆਂ ਕਈ ਜਮਾਤਾਂ ਪਾਸ ਕਰ ਸਕਦਾ ਹੈ। ਪਿਤਾ ਗੁਪਤਾ ਨੂੰ ਲੱਗਾ ਸੀ ਕਿ ਅਯਾਨ ਦੀ ਮਿਹਨਤ ਰੰਗ ਲਿਆਏਗੀ ਪਰ ਸ਼ਾਇਦ ਉਨ੍ਹਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਮਿਹਨਤ ਇਸ ਕਦਰ ਕਮਾਲ ਕਰ ਜਾਵੇਗੀ ਕਿ ਅਯਾਨ ਦੂਜੀ ਜਮਾਤ ਤੋਂ ਸਿੱਧੇ 10ਵੀਂ ਜਮਾਤ ਪਾਸ ਕਰ ਲਵੇਗਾ। 

PunjabKesari

ਦੂਜੀ ਤੋਂ ਬਾਅਦ ਹਰ ਜਮਾਤ ਦੀ ਕੀਤੀ ਪੜ੍ਹਾਈ

ਮਨੋਜ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਯਾਨ ਲਈ ਆਨਲਾਈਨ ਕੋਚਿੰਗ ਸ਼ੁਰੂ ਕਰਵਾ ਦਿੱਤੀ। ਅਯਾਨ ਦੀ ਸ਼ਾਨਦਾਰ ਪ੍ਰਤਿਭਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਅਯਾਨ ਨੇ 10ਵੀਂ ਦਾ ਇਮਤਿਹਾਨ ਬੇਸ਼ੱਕ ਦਿੱਤਾ ਪਰ ਉਸ ਨੇ ਦੂਜੀ ਤੋਂ ਬਾਅਦ ਤੀਜੀ ਅਤੇ ਫਿਰ ਉਸ ਦੇ ਅੱਗੇ ਦੀ ਹਰ ਜਮਾਤ ਦੀ ਪੜ੍ਹਾਈ ਕੀਤੀ। ਉਸ ਦੀ ਤਰੱਕੀ ਨੂੰ ਵੇਖਦੇ ਹੋਏ ਅਯਾਨ ਨੂੰ 8ਵੀਂ ਅਤੇ 9ਵੀਂ ਵਿਚ 'ਹੋਮ ਕਲਾਸੇਜ਼' ਦਿੱਤੀਆਂ ਗਈਆਂ। ਉਸ ਜਿਸ ਮੁਕਾਮ 'ਤੇ ਪਹੁੰਚ ਗਿਆ ਜਿੱਥੇ ਦੂਜੀ ਜਮਾਤ ਵਿਚ ਪੜ੍ਹਦੇ ਹੋਰ ਬੱਚੇ 8 ਸਾਲ ਬਾਅਦ ਪਹੁੰਚਣਗੇ, ਅਯਾਨ ਤਿੰਨ ਸਾਲਾਂ ਵਿਚ ਉਥੇ ਪਹੁੰਚ ਗਿਆ।

ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਘਟਨਾ ’ਚ ਹੁਣ ਤਕ 11 ਲੋਕਾਂ ਦੀ ਮੌਤ, ਰਾਹਤ ਕਾਰਜ ਅਜੇ ਵੀ ਜਾਰੀ

ਇੰਝ ਮਿਲਿਆ 10ਵੀਂ ਜਮਾਤ 'ਚ ਦਾਖ਼ਲਾ

ਮਨੋਜ ਗੁਪਤਾ ਨੇ ਦੱਸਿਆ ਕਿ ਕੋਰੋਨਾ ਕਾਲ ਖਤਮ ਹੋਣ ਤੋਂ ਬਾਅਦ ਅਯਾਨ ਨੂੰ CBSE ਸਕੂਲ 'ਚ ਨੌਵੀਂ ਜਮਾਤ 'ਚ ਦਾਖ਼ਲਾ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਯਾਨ ਦੀ ਉਮਰ ਬਹੁਤ ਘੱਟ ਹੋਣ ਕਾਰਨ ਉਸ ਨੂੰ ਕਿਸੇ ਵੀ CBSE ਸਕੂਲ ਵਿਚ ਦਾਖ਼ਲਾ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਅਯਾਨ ਦਾ 2022 'ਚ ਬੁਲੰਦਸ਼ਹਿਰ ਦੇ ਸ਼ਿਵਕੁਮਾਰ ਅਗਰਵਾਲ ਜਨਤਾ ਇੰਟਰ ਕਾਲਜ 'ਚ 10ਵੀਂ ਜਮਾਤ ਵਿਚ ਦਾਖ਼ਲਾ ਕਰਵਾਇਆ ਗਿਆ।

PunjabKesari

ਆਪਣੀਆਂ ਕਿਤਾਬਾਂ ਪੜ੍ਹ ਕੇ ਹੋ ਗਿਆ ਸੀ ਬੋਰ

ਆਪਣੀ ਕਾਮਯਾਬੀ ਅਤੇ ਲੋਕਾਂ ਵੱਲੋਂ ਪ੍ਰਸ਼ੰਸਾ ਤੋਂ ਉਤਸ਼ਾਹਿਤ ਅਯਾਨ ਨੇ ਦੱਸਿਆ ਕਿ 2020 'ਚ ਤਾਲਾਬੰਦੀ ਦੌਰਾਨ ਉਹ ਆਪਣੀਆਂ ਕਿਤਾਬਾਂ ਪੜ੍ਹ ਕੇ ਬੋਰ ਹੋ ਗਿਆ ਸੀ, ਇਸ ਲਈ ਉਸ ਨੇ ਅਗਲੀਆਂ ਜਮਾਤਾਂ ਲਈ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸ ਨੂੰ ਮਜ਼ਾ ਆਉਣ ਲੱਗਾ। ਉਂਝ ਉਸ ਨੂੰ ਹਿੰਦੀ ਦੀ ਪੜ੍ਹਾਈ ਹੋਰ ਵਿਸ਼ਿਆਂ ਨਾਲੋਂ ਥੋੜ੍ਹੀ ਔਖੀ ਲੱਗੀ। ਇਸ ਲਈ ਉਸ ਨੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਸਖ਼ਤ ਮਿਹਨਤ ਕੀਤੀ। ਉਂਝ ਉਹ ਮੰਨਦਾ ਹੈ ਕਿ 10ਵੀਂ ਦਾ ਇਮਤਿਹਾਨ ਦਿੰਦੇ ਸਮੇਂ ਉਹ ਥੋੜ੍ਹਾ ਡਰਿਆ ਹੋਇਆ ਸੀ।


Tanu

Content Editor

Related News