ਪੈਰੋਕਾਰਾਂ ਦਾ ਦਾਅਵਾ - ਅਵਿਮੁਕਤੇਸ਼ਵਰਾਨੰਦ ਦੀ ਜਾਨ ਨੂੰ ਖ਼ਤਰਾ, ਕੈਂਪ ’ਚ ਲੁਆਏ CCTV ਕੈਮਰੇ

Saturday, Jan 24, 2026 - 11:18 PM (IST)

ਪੈਰੋਕਾਰਾਂ ਦਾ ਦਾਅਵਾ - ਅਵਿਮੁਕਤੇਸ਼ਵਰਾਨੰਦ ਦੀ ਜਾਨ ਨੂੰ ਖ਼ਤਰਾ, ਕੈਂਪ ’ਚ ਲੁਆਏ CCTV ਕੈਮਰੇ

ਪ੍ਰਯਾਗਰਾਜ- ਪ੍ਰਯਾਗਰਾਜ ਮਾਘ ਮੇਲੇ ’ਚ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨਾਲ ਜੁੜੇ ਵਿਵਾਦ ਦਰਮਿਆਨ ਉਨ੍ਹਾਂ ਦੇ ਪੈਰੋਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

ਪੈਰੋਕਾਰਾਂ ਦਾ ਕਹਿਣਾ ਹੈ ਕਿ ਤਾਜ਼ਾ ਘਟਨਾਵਾਂ ਤੇ ਲਗਾਤਾਰ ਵਧ ਰਹੇ ਤਣਾਅ ਨੂੰ ਵੇਖਦੇ ਹੋਏ ਸਵਾਮੀ ਜੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਹਨ। ਇਸ ਡਰ ਕਾਰਨ ਉਨ੍ਹਾਂ ਦੇ ਕੈਂਪ ’ਚ ਵਾਧੂ ਚੌਕਸੀ ਰੱਖੀ ਜਾ ਰਹੀ ਹੈ ਤੇ ਸੁਰੱਖਿਆ ਦੇ ਮੰਤਵ ਲਈ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ।

ਪੈਰੋਕਾਰਾਂ ਦਾ ਦੋਸ਼ ਹੈ ਕਿ ਮੇਲਾ ਪ੍ਰਸ਼ਾਸਨ ਨਾਲ ਚੱਲ ਰਹੇ ਵਿਵਾਦ ਤੇ ਉਨ੍ਹਾਂ ਦੇ ਜਨਤਕ ਬਿਆਨਾਂ ਕਾਰਨ ਮਾਹੌਲ ਦਿਨੋਂ ਦਿਨ ਉਲਟ ਹੁੰਦਾ ਜਾ ਰਿਹਾ ਹੈ। ਸਵਾਮੀ ਅਵਿਮੁਕਤੇਸ਼ਵਰਾਨੰਦ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨਾ ਜ਼ਰੂਰੀ ਹੋ ਗਿਆ ਹੈ।

ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਪੂਰੀ ਘਟਨਾ '’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਨਕਲੀ ਸਨਾਤਨੀਆਂ ਦਾ ਪਰਦਾਫਾਸ਼ ਕੀਤਾ ਹੈ। ਇਸੇ ਲਈ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸੰਤ ਭਾਈਚਾਰੇ ਦੀ ਆਵਾਜ਼ ਨੂੰ ਦਬਾਉਣਾ ਸਹੀ ਨਹੀਂ। ਸਰਕਾਰ ਨੂੰ ਪੂਰੇ ਮਾਮਲੇ ਪ੍ਰਤੀ ਨਿਰਪੱਖ ਪਹੁੰਚ ਅਪਣਾਉਣੀ ਚਾਹੀਦੀ ਹੈ।

ਇਸ ਮੁੱਦੇ ਨੇ ਸੰਤਾਂ ਦੇ ਹਮਾਇਤੀਆਂ ’ਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ, ਜਦੋਂ ਕਿ ਨਿਰਪੱਖ ਪ੍ਰਸ਼ਾਸਨ ਨੇ ਅਜੇ ਤੱਕ ਸੁਰੱਖਿਆ ਦਾਅਵਿਆਂ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਵਿਵਾਦ ਦਰਮਿਅਾਨ ਸਵਾਮੀ ਅਵਿਮੁਕਤੇਸ਼ਵਰਾਨੰਦ ਦਾ ਕੈਂਪ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।


author

Rakesh

Content Editor

Related News