ਇਥੋਂ ਦੇ ਬਾਸ਼ਿੰਦਿਆਂ ਦੀ ਔਸਤ ਉਮਰ 120 ਸਾਲ, ਮਰਦੇ ਦਮ ਤਕ ਰਹਿੰਦੇ ਨੇ ਬੀਮਾਰੀਆਂ ਤੋਂ ਮੁਕਤ

07/16/2018 12:10:11 AM

ਨਵੀਂ ਦਿੱਲੀ - ਸੁਣਨ ਤੋਂ ਤਾਂ ਅਜੀਬ ਲੱਗਦਾ ਹੈ ਕਿ ਭੁੱਖ ਲੱਗੇ ਤਾਂ ਅਖਰੋਟ, ਅੰਜੀਰ, ਖੁਰਮਾਨੀ ਖਾਓ, ਪਿਆਸ ਲੱਗੇ ਤਾਂ ਨਦੀ ਦਾ ਪਾਣੀ ਪੀ ਲਓ, ਹਲਕੀ-ਫੁਲਕੀ ਬੀਮਾਰੀ ਹੋਵੇ ਤਾਂ ਆਸ-ਪਾਸ ਲੱਗੀਆਂ ਜੜੀਆਂ-ਬੂਟੀਆਂ ਨਾਲ ਇਲਾਜ ਕਰੋ, ਕਿਤੇ ਜਾਣਾ ਹੋਵੇ ਤਾਂ ਮੀਲਾਂ ਪੈਦਲ ਚੱਲੋ ਤੇ 120 ਸਾਲ ਦਾ ਸਿਹਤਮੰਦ ਜੀਵਨ ਗੁਜ਼ਾਰੋ।
ਆਮ ਤੌਰ 'ਤੇ ਉਮਰ ਵਧਣ ਨਾਲ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਦਵਾਈਆਂ ਦੀ ਖੁਰਾਕ ਵਧਣ ਲੱਗਦੀ ਹੈ ਪਰ ਭਾਰਤ-ਪਾਕਿ ਸਰਹੱਦ 'ਤੇ ਸਥਿਤ 'ਹੁੰਜਾ ਘਾਟੀ' ਇਕ ਇਸ ਤਰ੍ਹਾਂ ਦੀ ਜਗ੍ਹਾ ਜਿਸ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਦਵਾਈ ਆਖਿਰ ਹੁੰਦੀ ਕੀ ਹੈ। ਇਥੋਂ ਦੇ ਲੋਕ ਆਮ ਤੌਰ 'ਤੇ 120 ਸਾਲ ਜਾਂ ਉਸ ਤੋਂ ਵੱਧ ਸਾਲ ਜਿਊਂਦੇ ਰਹਿੰਦੇ ਹਨ ਅਤੇ ਔਰਤਾਂ 65 ਸਾਲ ਦੀ ਉਮਰ ਤਕ ਗਰਭ ਧਾਰਨ ਕਰ ਸਕਦੀਆਂ ਹਨ। ਇਸ ਜਨਜਾਤੀ ਬਾਰੇ ਪਹਿਲੀ ਵਾਰ ਡਾ. ਰਾਬਰਟ ਮੈਕੇਰਿਸਨ ਨੇ ਪਬਲੀਕੇਸ਼ਨ ਸਟੱਡੀਜ਼ ਇਨ ਡੈਫੀਸ਼ੈਂਸੀ ਡਿਜ਼ੀਜ਼' ਵਿਚ ਲਿਖਿਆ ਸੀ। ਇਸ ਤੋਂ ਬਾਅਦ 'ਜਰਨਲ ਆਫ ਦੀ ਅਮੇਰਿਕਨ ਐਸੋਸੀਏਸ਼ਨ' ਵਿਚ ਇਕ ਲੇਖ ਪ੍ਰਕਾਸ਼ਿਤ ਹੋਇਆ ਸੀ। ਲੇਖ ਅਨੁਸਾਰ ਘੱਟ ਖਾਣਾ ਵੱਧ ਟਹਿਲਣਾ ਇਨ੍ਹਾਂ ਦੀ ਜੀਵਨ ਸ਼ੈਲੀ ਹੈ। ਸਿਕੰਦਰ ਨੂੰ ਆਪਣਾ ਵੰਸ਼ਜ ਮੰਨਣ ਵਾਲੇ ਹੁੰਜਾ ਜਨਜਾਤੀ ਦੇ ਲੋਕਾਂ ਦੀ ਅੰਦਰੂਨੀ ਅਤੇ ਬਾਹਰੀ ਤੰਦਰੁਸਤੀ ਦਾ ਰਾਜ਼ ਇਥੋਂ ਦੀ ਆਬੋ-ਹਵਾ ਹੈ।


Related News