ਕੇਦਾਰਨਾਥ ਧਾਮ ਨੇੜੇ ਗਲੇਸ਼ੀਅਰ ਤੋਂ ਡਿਗੇ ਬਰਫ਼ ਦੇ ਤੋਦੇ, ਮੰਜ਼ਰ ਵੇਖ ਯਾਦ ਆਈ 2013 ਦੀ ਤਬਾਹੀ (ਵੀਡੀਓ)

Saturday, Sep 24, 2022 - 11:34 AM (IST)

ਕੇਦਾਰਨਾਥ ਧਾਮ ਨੇੜੇ ਗਲੇਸ਼ੀਅਰ ਤੋਂ ਡਿਗੇ ਬਰਫ਼ ਦੇ ਤੋਦੇ, ਮੰਜ਼ਰ ਵੇਖ ਯਾਦ ਆਈ 2013 ਦੀ ਤਬਾਹੀ (ਵੀਡੀਓ)

ਰੁਦਰਪ੍ਰਯਾਗ– ਕੇਦਾਰਨਾਥ ਤੋਂ 5 ਕਿਲੋਮੀਟਰ ਉਪਰ ਚੌਰਾਬਾੜੀ ਤਾਲ ਦੇ ਕੋਲ ਗਲੇਸ਼ੀਅਰ ਦੇ ਕੈਚਮੈਂਟ ’ਚ ਬਰਫ ਦੇ ਤੋਦੇ ਡਿਗੇ, ਜਿਸ ਨੇ ਫਿਰ 2013 ’ਚ ਆਈ ਆਫਤ ਦੀ ਯਾਦ ਤਾਜ਼ਾ ਕਰ ਦਿੱਤੀ ਹੈ।

ਹਾਲਾਂਕਿ ਇਹ ਬਰਫ਼ ਦੇ ਤੋਦੇ ਛੋਟੇ ਹੋਣ ਕਾਰਨ ਨੁਕਸਾਨ ਨਹੀਂ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਧਾਮ ’ਚ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਬਰਫ਼ ਦੇ ਤੋਦਿਆਂ ਦਾ ਆਕਾਰ ਛੋਟਾ ਹੋਣ ਅਤੇ ਫਿਲਹਾਲ ਘੱਟ ਬਰਫ਼ ਹੋਣ ਕਾਰਨ ਇਸ ਦੀ ਰਫ਼ਤਾਰ ਬਹੁਤ ਜ਼ਿਆਦਾ ਨਹੀਂ ਸੀ। ਫਿਰ ਵੀ ਖ਼ਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ।

 

ਧਾਮ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੰਦਾਜ਼ਾ ਹੈ ਕਿ ਕੇਦਾਰਨਾਥ ਦੇ ਆਲੇ-ਦੁਆਲੇ ਦੀਆਂ ਪਹਾੜੀਆਂ ’ਤੇ ਬਰਫਬਾਰੀ ਹੋਈ ਹੈ, ਜਿਸ ਕਾਰਨ ਗਲੇਸ਼ੀਅਰ ਖਿਸਕ ਗਿਆ ਹੋਵੇਗਾ।


author

Rakesh

Content Editor

Related News