ਬਰਫ ਖਿਸਕਣ ਨਾਲ ਪਹਿਲਗਾਮ 'ਚ 3 ਲੋਕਾਂ ਦੀ ਮੌਤ

Saturday, Feb 02, 2019 - 12:49 PM (IST)

ਬਰਫ ਖਿਸਕਣ ਨਾਲ ਪਹਿਲਗਾਮ 'ਚ 3 ਲੋਕਾਂ ਦੀ ਮੌਤ

ਸ਼੍ਰੀਨਗਰ- ਪਹਿਲਗਾਮ ਦੇ ਆਰੂ ਖੇਤਰ 'ਚ ਸ਼ੁੱਕਰਵਾਰ ਨੂੰ ਬਰਫ ਖਿਸਕਣ 'ਚ ਕਈ ਲੋਕ ਲਾਪਤਾ ਹੋ ਗਏ ਸਨ, ਜਿਨ੍ਹਾਂ 'ਚ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਸੀ, ਜਦੋਂ ਪਹਿਲਗਾਮ ਤੋਂ ਆਰੂ ਸੜਕ ਮਾਰਗ 'ਤੇ ਗੁੜਖੰਬ ਪੁਆਇੰਟ ਦੇ ਕੋਲ ਜੇ. ਸੀ. ਬੀ. ਨਾਲ ਬਰਫ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਰਿਪੋਰਟ ਮੁਤਾਬਕ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਅਤੇ ਲਾਪਤਾ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਬਰਫ ਖਿਸਕਣ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਜਾਵੇਦ ਅਹਿਮਦ ਸ਼ੇਖ ਪੁੱਤਰ ਮੁਹੰਮਦ ਸ਼ਾਬਾਨ ਸ਼ੇਖ ਨਿਵਾਸੀ ਫ੍ਰਿਸਲ ਪਹਿਲਗਾਮ, ਇਲਿਆਸ ਅਹਿਮਦ ਸ਼ਾਹ ਪੁੱਤਰ ਅਬਦੁੱਲ ਗਨੀ ਸ਼ਾਹ ਨਿਵਾਸੀ ਮਿਡੂਰਾ ਤਰਾਲ ਅਤੇ ਅਬਦੁੱਲ ਅਜੀਜ ਖਟਾਨਾ ਪੁੱਤਰ ਮੁਹੰਮਦ ਅਮੀਨ ਖਟਾਨਾ ਨਿਵਾਸੀ ਮਨੀਲਾਨ ਪਹਿਲਗਾਮ ਦੇ ਰੂਪ 'ਚ ਹੋਈ ਹੈ।


author

Iqbalkaur

Content Editor

Related News