ਆਟੋ ਰਿਕਸ਼ਾ ''ਤੇ ਟਰੈਕਟਰ ਟਰਾਲੀ ਪਲਟਣ ਨਾਲ 5 ਲੋਕਾਂ ਦੀ ਮੌਤ

Tuesday, Jun 11, 2019 - 10:06 AM (IST)

ਆਟੋ ਰਿਕਸ਼ਾ ''ਤੇ ਟਰੈਕਟਰ ਟਰਾਲੀ ਪਲਟਣ ਨਾਲ 5 ਲੋਕਾਂ ਦੀ ਮੌਤ

ਪਟਨਾ— ਬਿਹਾਰ 'ਚ ਪਟਨਾ ਜ਼ਿਲੇ ਦੇ ਵਿਕਰਮ ਥਾਣਾ ਖੇਤਰ 'ਚ ਮਿੱਟੀ ਨਾਲ ਭਰੇ ਇਕ ਟਰੈਕਟਰ ਟਰਾਲੀ ਦੇ ਆਟੋ ਰਿਕਸ਼ਾ 'ਤੇ ਪਲਟਣ ਨਾਲ 5 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਯਾਤਰੀ ਜ਼ਖਮੀ ਹੋ ਗਿਆ। ਵਿਕਰਮ ਥਾਣਾ ਪ੍ਰਧਾਨ ਚੰਦਨ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਮ੍ਰਿਤਕਾਂ 'ਚ ਆਟੋ ਰਿਕਸ਼ਾ 'ਚ ਸਵਾਰ ਰਾਕੇਸ਼ ਮਾਂਝੀ (30), ਪੱਪੂ ਮਾਂਝੀ (40), ਬਲਟੂ ਮਾਂਝੀ (25), ਵਿਨੋਦ ਮਾਂਝੀ (30) ਅਤੇ ਆਟੋ ਰਿਕਸ਼ਾ ਚਾਲਕ ਬਜਰੰਗੀ ਸਿੰਘ (35) ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਹੋਏ ਇਸ ਹਾਦਸੇ 'ਚ ਜ਼ਖਮੀ ਕੁਨਾਲ ਮਾਂਝੀ ਨੂੰ ਇਲਾਜ ਲਈ ਪਾਲੀਗੰਜ ਅਨੁਮੰਡਲ ਰੈਫਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਲਾਸ਼ਾਂ ਨੂੰ ਪੋਸਟਮਾਰਟਮ ਲਈ ਇਸੇ ਹਸਪਤਾਲ 'ਚ ਭੇਜਿਆ ਗਿਆ ਹੈ। ਚੰਦਨ ਨੇ ਦੱਸਿਆ ਕਿ ਗੌਰੀਚਕ ਥਾਣੇ ਅਧੀਨ ਅੱਲਾਬਕਸਪੁਰ ਪਿੰਡ ਦੇ ਲੋਕ ਆਟੋ ਰਿਕਸ਼ਾ 'ਤੇ ਸਵਾਰ ਹੋ ਕੇ ਇਕ ਤਿਲਕ ਸਮਾਰੋਹ 'ਚ ਹਿੱਸਾ ਲੈਣ ਪਾਲੀਗੰਜ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਇਕ ਬੋਲੇਰੋ ਜੀਪ ਨੂੰ ਬਚਾਉਣ 'ਚ ਟਰੈਕਟਰ ਦੇ ਬੇਕਾਬੂ ਹੋ ਕੇ ਪਲਟਣ ਕਾਰਨ ਹੋਇਆ। ਚੰਦਨ ਨੇ ਦੱਸਿਆ ਕਿ ਆਟੋ ਰਿਕਸ਼ਾ 'ਤੇ ਪਲਟੀ ਟਰੈਕਟਰ ਟਰਾਲੀ ਨੂੰ ਤਿੰਨ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਹਟਾਏ ਜਾਣ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕਿਆ। ਪੁਲਸ ਨੇ ਟਰੈਕਟਰ ਟਰਾਲੀ ਨੂੰ ਜ਼ਬਤ ਕਰਦੇ ਹੋਏ ਉਸ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।


author

DIsha

Content Editor

Related News