ਆਟੋ ਚਾਲਕ ਦੇ ਘਰ ਜਾਣ ਤੋਂ ਰੋਕਣ ’ਤੇ ਬੋਲੇ ਕੇਜਰੀਵਾਲ, ‘ਸੁਰੱਖਿਆ ਦੇ ਨਾਂ ’ਤੇ ਪੁਲਸ ਕਰਨਾ ਚਾਹੁੰਦੀ ਗ੍ਰਿਫ਼ਤਾਰ’

Monday, Sep 12, 2022 - 10:48 PM (IST)

ਆਟੋ ਚਾਲਕ ਦੇ ਘਰ ਜਾਣ ਤੋਂ ਰੋਕਣ ’ਤੇ ਬੋਲੇ ਕੇਜਰੀਵਾਲ, ‘ਸੁਰੱਖਿਆ ਦੇ ਨਾਂ ’ਤੇ ਪੁਲਸ ਕਰਨਾ ਚਾਹੁੰਦੀ ਗ੍ਰਿਫ਼ਤਾਰ’

ਨੈਸ਼ਨਲ ਡੈਸਕ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਗੁਜਰਾਤ ’ਚ ਇਸ ਸਾਲ ਦੇ ਅੰਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕੇਜਰੀਵਾਲ ਚੋਣਾਂ ਨੂੰ ਲੈ ਕੇ ਗੁਜਰਾਤ ਦੇ ਲੋਕਾਂ ’ਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੌਰਾਨ ਕੇਜਰੀਵਾਲ ਸੋਮਵਾਰ ਨੂੰ ਅਹਿਮਦਾਬਾਦ ’ਚ ਆਟੋ ਰਿਕਸ਼ਾ ਚਾਲਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਕ ਆਟੋ ਚਾਲਕ ਨੇ ਕੇਜਰੀਵਾਲ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ, ਜਿਸ ਨੂੰ ਕੇਜਰੀਵਾਲ ਨੇ ਸਵੀਕਾਰ ਕਰ ਲਿਆ। ਇਸ ਸਿਲਸਿਲੇ ’ਚ ਸੀ.ਐੱਮ. ਕੇਜਰੀਵਾਲ ਡਰਾਈਵਰ ਦੇ ਘਰ ਜਾ ਰਹੇ ਸਨ ਪਰ ਗੁਜਰਾਤ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਰੋਕਿਆ। ਇਸ ’ਤੇ ਆਮ ਆਦਮੀ ਪਾਰਟੀ ਨੇ ਵੀਡੀਓ ਜਾਰੀ ਕਰ ਕੇ ਭਾਜਪਾ ਸਰਕਾਰ ’ਤੇ ਹਮਲਾ ਕੀਤਾ।

PunjabKesari

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਾਇਆ ਕਿ ਸੁਰੱਖਿਆ ਦੇ ਨਾਂ ’ਤੇ ਪੁਲਸ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਗੁਜਰਾਤ ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ। ਜਿਸ ’ਚ ਲਿਖਿਆ ਹੈ ਕਿ ਭਾਜਪਾ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਆਟੋ ਚਾਲਕ ਦੇ ਘਰ ਰਾਤ ਦੇ ਖਾਣੇ ’ਤੇ ਜਾਣ ਤੋਂ ਰੋਕ ਦਿੱਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ, ‘‘ਮੈਂ ਲੋਕਾਂ ਦਾ ਆਦਮੀ ਹਾਂ, ਮੈਂ ਲੋਕਾਂ ਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਅਜਿਹੀ ਸੁਰੱਖਿਆ ਨਹੀਂ ਚਾਹੀਦੀ। ਸੁਰੱਖਿਆ ਦੇ ਨਾਂ ’ਤੇ ਪੁਲਸ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।’’


author

Manoj

Content Editor

Related News