ਤਾਨਾਸ਼ਾਹੀ ਤਾਕਤਾਂ ਦੀ ਗ੍ਰਿਫ਼ਤ ''ਚ ਜਾ ਰਿਹੈ ਭਾਰਤ : ਰਾਹੁਲ ਗਾਂਧੀ
Friday, Mar 12, 2021 - 04:37 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਭਾਰਤ 'ਆਰ.ਐੱਸ.ਐੱਸ. ਦੀ ਅਗਵਾਈ ਵਾਲੀਆਂ ਤਾਨਾਸ਼ਾਹੀ ਤਾਕਤਾਂ ਦੀ ਗ੍ਰਿਫ਼ਤ 'ਚ ਜਾ ਰਿਹਾ ਹੈ।'' ਦੱਸਣਯੋਗ ਹੈ ਕਿ ਮਹਾਤਮਾ ਗਾਂਧੀ ਦੀ ਅਗਵਾਈ 'ਚ 'ਨਮਕ ਸੱਤਿਆਗ੍ਰਹਿ' ਦਾ ਐਲਾਨ ਕਰਦੇ ਹੋਏ 78 ਲੋਕਾਂ ਨੇ 12 ਮਾਰਚ 1930 ਤੋਂ ਦਾਂਡੀ ਯਾਤਰਾ ਸ਼ੁਰੂ ਕੀਤੀ ਸੀ। ਰਾਹੁਲ ਨੇ ਫੇਸਬੁੱਕ ਪੋਸਟ 'ਚ ਕਿਹਾ,''ਗਾਂਧੀ ਜੀ ਦੇ ਦਾਂਡੀ ਮਾਰਚ ਨੇ ਪੂਰੀ ਦੁਨੀਆ ਨੂੰ ਆਜ਼ਾਦੀ ਦਾ ਇਕ ਸਪੱਸ਼ਟ ਸੰਦੇਸ਼ ਦਿੱਤਾ ਸੀ।''
ਇਹ ਵੀ ਪੜ੍ਹੋ : ਨੌਕਰੀ ਚਾਹੁਣ ਵਾਲੇ ਵਿਦਿਆਰਥੀਆਂ ਨੂੰ 'ਰਾਸ਼ਟਰ ਵਿਰੋਧੀ ਦਾ ਟੈਗ' ਦੇ ਰਹੀ ਹੈ ਸਰਕਾਰ : ਰਾਹੁਲ
ਉਨ੍ਹਾਂ ਨੇ ਇਹ ਵੀ ਕਿਹਾ,''ਭਾਰਤ ਆਰ.ਐੱਸ.ਐੱਸ. ਦੀ ਅਗਵਾਈ ਵਾਲੀਆਂ ਤਾਨਾਸ਼ਾਹੀ ਤਾਕਤਾਂ ਦੀ ਗ੍ਰਿਫ਼ਤ 'ਚ ਤੇਜ਼ੀ ਨਾਲ ਜਾ ਰਿਹਾ ਹੈ। ਅਜਿਹੇ 'ਚ ਸਾਨੂੰ ਸਮੂਹਕ ਆਜ਼ਾਦੀ ਦੇ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਨੂੰ ਦੋਹਰਾਉਣਾ ਚਾਹੀਦਾ। ਚਲੋ ਗਾਂਧੀ ਦੇ ਉਦਾਹਰਣ ਤੋਂ ਮਾਰਗਦਰਸ਼ਨ ਲਵੋ ਅਤੇ ਆਜ਼ਾਦੀ ਵੱਲ ਮਾਰਚ ਜਾਰੀ ਰੱਖੋ। ਜੈ ਹਿੰਦ।''
ਇਹ ਵੀ ਪੜ੍ਹੋ : ਮੁੱਕਾ ਮਾਰ ਕੇ ਕੁੜੀ ਦਾ ਨੱਕ ਭੰਨਣ ਵਾਲਾ ਜ਼ੋਮਾਟੋ ਦਾ ਡਿਲਿਵਰੀ ਬੁਆਏ ਗ੍ਰਿਫਤਾਰ