ਆਸਟ੍ਰੇਲੀਆ ਬੈਂਗਲੁਰੂ ’ਚ ਨਵਾਂ ਜਨਰਲ ਵਪਾਰ ਦੂਤਘਰ ਕਰੇਗਾ ਸਥਾਪਤ : ਮਾਰਿਸਨ

Wednesday, Nov 17, 2021 - 06:02 PM (IST)

ਆਸਟ੍ਰੇਲੀਆ ਬੈਂਗਲੁਰੂ ’ਚ ਨਵਾਂ ਜਨਰਲ ਵਪਾਰ ਦੂਤਘਰ ਕਰੇਗਾ ਸਥਾਪਤ : ਮਾਰਿਸਨ

ਬੈਂਗਲੁਰੂ (ਵਾਰਤਾ)- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਬੁੱਧਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਭਾਰਤ ’ਚ ਆਪਣੀ ਡਿਪਲੋਮੈਟ ਮੌਜੂਦਗੀ ਨੂੰ 5 ਅਹੁਦਿਆਂ ਤੱਕ ਵਧਾਉਣ ਲਈ ਬੈਂਗਲੁਰੂ ’ਚ ਇਕ ਨਵਾਂ ਜਨਰਲ ਵਪਾਰ ਦੂਤਘਰ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸ਼੍ਰੀ ਮਾਰਿਸਨ ਨੇ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਆਸਟ੍ਰੇਲੀਆ ਵੀ ਬੈਂਗਲੁਰੂ ’ਚ ਇਕ ਨਵਾਂ ਜਨਰਲ ਵਪਾਰ ਦੂਤਘਰ ਸਥਾਪਤ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਗਲੁਰੂ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਉਭਰਦਾ ਹੋਇਆ ਤਕਨਾਲੋਜੀ ਕੇਂਦਰ ਹੈ। ਅਸੀਂ ਬੇਸ਼ੱਕ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਇੱਥੇ 2021 ਬੈਂਗਲੁਰੂ ਤਕਨਾਲੋਜੀ ਸਮਿਟ ਦੇ ਉਦਘਾਟਨ ਦੌਰਾਨ ਕਿਹਾ ਕਿ ਭਾਰਤ ਦੀ ਇਕ ਤਿਹਾਈ ਯੂਨੀਕਾਰਨ ਕੰਪਨੀਆਂ ਇੱਥੇ ਸਥਿਤ ਹੈ।

ਇਹ ਵੀ ਪੜ੍ਹੋ : ਦਿੱਲੀ-NCR ’ਚ ਪ੍ਰਦੂਸ਼ਣ : ਕੇਂਦਰ ਨੇ ਕਿਹਾ-  ਵਰਕ ਫਰਾਮ ਹੋਮ ਮੁਮਕਿਨ ਨਹੀਂ

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ,‘‘ਬੈਂਗਲੁਰੂ ’ਚ ਆਸਟ੍ਰੇਲੀਆ ਦਾ ਨਵਾਂ ਮਿਸ਼ਨ ਭਾਰਤ ’ਚ ਆਸਟ੍ਰੇਲੀਆ ਦੀ ਡਿਪਲੋਮੈਟ ਮੌਜੂਦਗੀ ਨੂੰ 5 ਅਹੁਦਿਆਂ ਤੱਕ ਵਧਾਉਣ ਦਾ ਹੈ।’’ ਸ਼੍ਰੀ ਮਾਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਭਾਰਤ ’ਚ ਉੱਦਮੀਆਂ ਅਤੇ ਭਾਰਤ ਸਰਕਾਰ ਨਾਲ ਸਾਰੇ ਪੱਧਰਾਂ ’ਤੇ ਆਪਣੇ ਸੰਬੰਧਾਂ ਨੂੰ ਹੋਰ ਵੀ ਮਜ਼ਬੂਤ ਬਣਾਏਗਾ। ਪਹਿਲੀ ਵਾਰ ਸਿਡਨੀ ਡਾਇਲੌਗ ’ਚ ਆਸਟ੍ਰੇਲੀਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਿਖਰ ਸੰਮੇਲਨ ਕੌਮਾਂਤਰੀ ਪੱਧਰ ’ਤੇ ਮਹੱਤਵਪੂਰਨ ਤਕਨਾਲੋਜੀਆਂ ਦੇ ਵਿਕਾਸ ਅਤੇ ਅਪਣਾਉਣ ਲਈ ਆਸਟ੍ਰੇਲੀਆ ਵੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ’ਚ ਭਾਰਤ ਵਰਗੇ ਭਰੋਸੇਯੋਗ ਹਿੱਸੇਦਾਰਾਂ ਨਾਲ ਕੰਮ ਕਰਨਾ ਸ਼ਾਮਲ ਹੈ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਭਾਸ਼ਣ ਦੇਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


author

DIsha

Content Editor

Related News