ਸ਼ਹੀਦ ਔਰੰਗਜ਼ੇਬ ਦੇ ਘਰ ਪੁੱਜੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ
Wednesday, Jun 20, 2018 - 12:00 PM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰਕ ਮੈਬਰਾਂ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ। ਉਹ ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਸਥਿਤ ਔਰੰਗਜ਼ੇਬ ਦੇ ਘਰ ਗਈ। ਇਸ ਦੌਰਾਨ ਰੱਖਿਆ ਮੰਤਰੀ ਨੇ ਔਰੰਗਜ਼ੇਬ ਦੇ ਪਿਤਾ ਮੋਹਮੰਦ ਹਨੀਫ ਅਤੇ ਭਰਾ ਨਾਲ ਗੱਲ ਕੀਤੀ। ਰੱਖਿਆ ਮੰਤਰੀ ਨੇ ਕਿਹਾ ਕਿ ਔਰੰਗਜ਼ੇਬ ਵਰਗੇ ਸ਼ਹੀਦ ਅਤੇ ਉਨ੍ਹਾਂ ਦਾ ਪਰਿਵਾਰ ਮੇਰੇ ਲਈ ਪ੍ਰੇਰਣਾ ਹੈ। ਉਨ੍ਹਾਂ ਨੇ ਕਿਹਾ ਅਸੀਂ ਅਤੇ ਪੂਰਾ ਦੇਸ਼ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੇ ਹਾਂ। ਮੰਨਿਆ ਜਾ ਰਿਹਾ ਹੈ ਕਿ ਰਾਜ 'ਚ ਪੀ.ਡੀ.ਪੀ-ਬੀ.ਜੇ.ਪੀ ਦੇ ਗਠਜੋੜ ਵਾਲੀ ਸਰਕਾਰ ਡਿੱਗਣ ਅਤੇ ਰਾਜਪਾਲ ਸ਼ਾਸਨ ਲਾਗੂ ਹੋਣ ਦੇ ਬਾਅਦ ਰੱਖਿਆ ਮੰਤਰੀ ਦੇ ਇਸ ਦੌਰੇ 'ਚ ਅੱਤਵਾਦੀਆਂ ਖਿਲਾਫ ਸਖ਼ਤ ਰਵੱਈਆ ਅਪਣਾ ਰਹੀ ਹੈ। ਇਸ ਤੋਂ ਪਹਿਲੇ ਰੱਖਿਆ ਮੰਤਰੀ ਜਨਰਲ ਵਿਪਿਨ ਰਾਵਤ ਵੀ ਸ਼ਹੀਦ ਸੈਨਾ ਦੇ ਜਵਾਨ ਔਰੰਗਜ਼ੇਬ ਦੇ ਪਰਿਵਾਰਕ ਮੈਬਰਾਂ ਨਾਲ ਮਿਲੇ ਸਨ। ਔਰੰਗਜ਼ੇਬ ਸੈਨਾ ਦੀ ਰਾਸ਼ਟਰੀ ਰਾਇਫਲਸ ਦੇ ਜਵਾਨ ਸਨ। ਅੱਤਵਾਦੀਆਂ ਨੇ ਪੁਲਵਾਮਾ ਤੋਂ ਔਰੰਗਜ਼ੇਬ ਨੂੰ ਅਗਵਾ ਕਰ ਲਿਆ ਸੀ ਜਦੋਂ ਉਹ ਈਦ ਮਨਾਉਣ ਆਪਣੇ ਘਰ ਜਾ ਰਿਹਾ ਸੀ। ਇਸ ਦੇ ਬਾਅਦ 14 ਜੂਨ ਨੂੰ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਸੀ।
#WATCH: Defence Minister Nirmala Sitharaman meets the family of Sepoy Aurangzeb in J&K's Poonch. Aurangzeb was abducted from Pulwama by terrorists and later his bullet-ridden body was recovered on June 14, #JammuAndKashmir pic.twitter.com/xv2sobrq18
— ANI (@ANI) June 20, 2018
ਸੈਨਾ ਦੇ 44 ਰਾਸ਼ਟਰੀ ਰਾਇਫਲਸ ਦੇ ਜਵਾਨ ਔਰੰਗਜ਼ੇਬ ਨੂੰ ਬੀਤੇ ਦਿਨੋਂ ਅਗਵਾ ਕੀਤਾ ਗਿਆ ਸੀ, ਜਿਸ ਦੇ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਅੱਤਵਾਦੀਆਂ ਨੇ ਉਸ ਸਮੇਂ ਔਰੰਗਜ਼ੇਬ ਨੂੰ ਅਗਵਾ ਕੀਤਾ ਜਦੋਂ ਉਹ ਈਦ ਦੀ ਛੁੱਟੀ ਲੈ ਕੇ ਆਪਣੇ ਘਰ ਪੁੰਛ ਜਾ ਰਿਹਾ ਸੀ। ਔਰੰਗਜ਼ੇਬ ਉਸ ਕਮਾਂਡੋ ਗਰੁੱਪ ਦਾ ਹਿੱਸਾ ਸੀ, ਜਿਸ ਨੇ ਹਿਜਬੁਲ ਕਮਾਂਡਰ ਸਮੀਰ ਟਾਇਗਰ ਨੂੰ ਮਾਰ ਸੁੱਟਿਆ ਸੀ। 16 ਜੂਨ ਨੂੰ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਸੀ।