ਅਗਸਤਾ ਵੈਸਟਲੈਂਡ ਮੁੱਦੇ ਨੂੰ ਲੈ ਕੇ ਸੋਨੀਆ ਗਾਂਧੀ ਨੇ ਤੋੜੀ ਚੁੱਪੀ, ਕਿਹਾ....

04/27/2016 2:02:37 PM

ਨਵੀਂ ਦਿੱਲੀ— ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ''ਚ ਰਿਸ਼ਵਤ ਦੇਣ ਦੇ ਦੋਸ਼ਾਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਜੋੜਨ ਨੂੰ ਲੈ ਕੇ ਚੁੱਪੀ ਤੋੜੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਆਧਾਰਹੀਨ ਹਨ ਅਤੇ ਕਿਹਾ ਕਿ ਇਸ ਮੁੱਦੇ ''ਤੇ ਘੇਰੇ ਜਾਣ ਨੂੰ ਲੈ ਕੇ ਉਹ ਡਰੀ ਨਹੀਂ ਹੈ। ਸਭ ਝੂਠ ਹੈ, ਸੱਚ ਸਾਹਮਣੇ ਜ਼ਰੂਰ ਆਵੇਗਾ। ਇਸ ਲਈ ਜਾਂਚ ਜਲਦੀ ਤੋਂ ਜਲਦੀ ਬਿਨਾਂ ਕਿਸੇ ਭੇਦਭਾਵ ਦੇ ਪੂਰੀ ਕਰ ਦਿਓ, ਸੱਚਾਈ ਸਾਹਮਣੇ ਆਵੇਗੀ।
ਸੋਨੀਆ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਮੁੱਦੇ ''ਤੇ ਪਿਛਲੇ 2 ਸਾਲਾਂ ਦੌਰਾਨ ਸਰਕਾਰ ਨੇ ਕੀ ਕੀਤਾ। ਸੋਨੀਆ ਗਾਂਧੀ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ''ਚ ਕਿਹਾ ਕਿ ਕੋਈ ਮੈਨੂੰ ਘੇਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਤੋਂ ਮੈਂ ਡਰੀ ਨਹੀਂ ਹਾਂ ਕਿਉਂਕਿ ਇਸ ਦਾ ਕੋਈ ਆਧਾਰ ਨਹੀਂ ਹੈ। ਉਹ ਸਾਡੇ ਉੱਪਰ ਜੋ ਵੀ ਦੋਸ਼ ਲਾ ਰਹੇ ਹਨ, ਉਹ ਗਲਤ ਹਨ।
ਅਗਸਤਾ ਵੈਸਟਲੈਂਡ ਮਾਮਲੇ ਨੂੰ ਲੈ ਕੇ ਭਾਜਪਾ ਨੇ ਸੋਨੀਆ ਗਾਂਧੀ ''ਤੇ ਨਿਸ਼ਾਨਾ ਸਾਧਿਆ ਹੈ ਅਤੇ ਰਾਜ ਸਭਾ ਵਿਚ ਮੈਂਬਰ ਸੁਬਰਮਣੀਅਮ ਸਵਾਮੀ ਨੇ ਅੱਜ ਇਸ ਮੁੱਦੇ ਨੂੰ ਚੁੱਕਿਆ, ਜਿਸ ''ਤੇ ਕਾਂਗਰਸ ਮੈਂਬਰਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਇਸ ਦੇ ਨਾਲ ਹੀ ਲੋਕ ਸਭਾ ''ਚ ਵੀ ਇਹ ਮੁੱਦਾ ਚੁੱਕਿਆ ਗਿਆ। ਦੱਸਣ ਯੋਗ ਹੈ ਕਿ 2010 ''ਚ ਅਗਸਤਾ ਕੰਪਨੀ ਨੇ ਭਾਰਤ ''ਚ 3600 ਕਰੋੜ ''ਚ 12 ਵੀ. ਆਈ. ਪੀ. ਹੈਲੀਕਾਪਟਰਾਂ ਦਾ ਸੌਦਾ ਕੀਤਾ ਸੀ, ਜਿਸ ਵਿਚ ਕਾਂਗਰਸ ਸਰਕਾਰ ''ਤੇ ਘਪਲਾ ਕਰਨ ਦੇ ਦੋਸ਼ ਲੱਗੇ ਸਨ। 3600 ਕਰੋੜ ਰੁਪਏ ਦੀ ਇਸ ਡੀਲ ''ਚ ਅਗਸਤਾ ਨੇ 125 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਟਲੀ ਦੀ ਇਕ ਅਦਾਲਤ ਨੇ ਵੀ ਮੰਨਿਆ ਕਿ ਉਸ ਡੀਲ ''ਚ ਭ੍ਰਿਸ਼ਟਾਚਾਰ ਹੋਇਆ ਸੀ ਅਤੇ ਕਾਂਗਰਸੀ ਨੇਤਾਵਾਂ ਨੂੰ ਰਿਸ਼ਵਤ ਦਿੱਤੀ ਗਈ ਸੀ। ਇਸ ਭ੍ਰਿਸ਼ਟਾਚਾਰ ''ਚ ਸੋਨੀਆ ਗਾਂਧੀ ਦੇ ਨਾਂ ਤੋਂ ਇਲਾਵਾ ਕਾਂਗਰਸ ਦੇ ਹੋਰ ਨੇਤਾਵਾਂ ਦੇ ਨਾਂ ਸ਼ਾਮਲ ਹਨ।


Tanu

News Editor

Related News