''ਸਰਹੱਦ'' ਸੰਸਥਾ ਦੇ ਸੰਜੇ ਨਹਾਰ ਦੇ ਨਾਂ ਪਾਰਸਲ ਬੰਬ ਭੇਜਣ ਦੀ ਕੋਸ਼ਿਸ਼ ਹੋਈ ਨਾਕਾਮ

Sunday, Mar 25, 2018 - 12:55 AM (IST)

ਪੁਣੇ — ਪੰਜਾਬ, ਕਸ਼ਮੀਰ ਅਤੇ ਉੱਤਰੀ-ਪੂਰਬੀ ਭਾਰਤ ਵਿਚ ਮਨੁੱਖਤਾ ਦਾ ਕੰਮ ਕਰਨ ਵਾਲੀ ਮਹਾਰਾਸ਼ਟਰ ਦੇ ਪੁਣੇ ਸਥਿਤ ਐੱਨ. ਜੀ. ਓ. 'ਸਰਹੱਦ' ਦੇ ਸੰਸਥਾਪਕ ਸੰਜੇ ਨਹਾਰ ਦੇ ਨਾਂ ਪਾਰਸਲ ਬੰਬ (ਆਈ. ਈ. ਡੀ.) ਨੂੰ ਕੋਰੀਅਰ ਰਾਹੀਂ ਭੇਜਣ ਦੀ ਕੋਸ਼ਿਸ਼ ਨਾਕਾਮ ਹੋ ਗਈ।
ਸੂਤਰਾਂ ਮੁਤਾਬਕ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਇਕ ਪਿੰਡ ਵਿਚ ਇਕ ਵਿਅਕਤੀ ਨੇ  ਇਕ ਕੋਰੀਅਰ ਕੰਪਨੀ ਵਿਚ ਸੰਜੇ ਦੇ ਨਾਂ 'ਤੇ ਇਕ ਪਾਰਸਲ ਛੱਡਿਆ। ਕੋਰੀਅਰ ਕੰਪਨੀ ਦੇ ਮੁਲਾਜ਼ਮ ਜਦੋਂ ਪਾਰਸਲ ਇਕੱਠੇ ਕਰ ਰਹੇ ਸਨ ਤਾਂ ਉਕਤ ਪਾਰਸਲ ਗਲਤੀ ਨਾਲ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਵਿਚੋਂ ਟਰਾਂਜਿਸਟਰ ਵਰਗੀ ਵਸਤੂ ਬਾਹਰ ਨਿਕਲ ਆਈ। ਨਾਲ ਹੀ ਇਕ ਮੁਸਲਿਮ ਲੜਕੀ ਦੇ ਨਾਂ ਲਿਖੀ ਚਿੱਠੀ ਸੀ ਜੋ ਸੰਜੇ ਨੂੰ ਸੰਬੋਧਿਤ ਸੀ। ਉਸ ਵਿਚ ਲਿਖਿਆ ਸੀ ਕਿ ਮੈਂ ਤੁਹਾਡੀ 'ਸਰਹੱਦ' ਸੰਸਥਾ ਦੀ ਵਿਦਿਆਰਣ ਹਾਂ। ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਜਿਸ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਇਸ ਪਾਰਸਲ ਵਿਚ ਪਏ ਟਰਾਂਜਿਸਟਰ ਵਿਚ ਮੇਰੀ ਆਵਾਜ਼ ਵਿਚ ਤੁਹਾਡੇ ਨਾਂ ਦਾ ਇਕ ਸੰਦੇਸ਼ ਹੈ। ਟਰਾਂਜਿਸਟਰ ਦਾ ਪਲੱਗ ਲਾ ਕੇ ਉਸਨੂੰ ਸੁਣੋ।
ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਨੇ ਜਦੋਂ ਚਿੱਠੀ ਪੜ੍ਹੀ ਤਾਂ ਉਨ੍ਹਾਂ ਪਲੱਗ ਸਾਕਟ ਵਿਚ ਪਾਇਆ ਅਤੇ ਸਵਿਚ ਆਨ ਕੀਤਾ। ਇਸ 'ਤੇ ਧਮਾਕਾ ਹੋਇਆ ਅਤੇ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਸ ਨੇ ਤੁਰੰਤ ਛਾਣਬੀਣ ਕੀਤੀ ਅਤੇ ਸੰਜੇ ਨੂੰ ਇਸ ਸਬੰਧੀ ਦੱਸ ਕੇ ਚੌਕਸੀ ਵਰਤਣ ਲਈ ਕਿਹਾ।


Related News