ਭੋਪਾਲ ਦੇ ਇੱਕ ਸਕੂਲ ’ਚ ਧਰਮ ਬਦਲਣ ਦੀ ਕੋਸ਼ਿਸ਼, 6 ਗ੍ਰਿਫਤਾਰ
Tuesday, May 17, 2022 - 01:25 PM (IST)
ਭੋਪਾਲ– ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਲੋਕਾਂ ਨੂੰ ਈਸਾਈ ਧਰਮ ਦੇ ਪੈਰੋਕਾਰ ਬਣਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਸ ਮਾਮਲੇ ਤੋਂ ਬਾਅਦ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਪੁਲਸ ਨੂੰ ਸਕੂਲਾਂ ’ਚ ਧਰਮ ਪਰਿਵਰਤਨ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਭੋਪਾਲ ਦੇ ਬੈਰਾਗੜ੍ਹ ਥਾਣੇ ਦੇ ਇੰਚਾਰਜ ਡੀ. ਪੀ. ਸਿੰਘ ਨੇ ਦੱਸਿਆ ਕਿ ਇੱਕ ਸ਼ਿਕਾਇਤ ਤੋਂ ਬਾਅਦ ਪੁਲਸ ਦੀ ਇੱਕ ਟੀਮ ਨੇ ਕ੍ਰਾਈਸਟ ਮੈਮੋਰੀਅਲ ਸਕੂਲ ’ਚ ਛਾਪਾ ਮਾਰਿਆ । ਇੱਥੇ ਇੱਕ ਗਰੁੱਪ ਇਕੱਠਾ ਹੋਇਆ ਸੀ ਅਤੇ ਉੱਥੇ ਲੋਕਾਂ ਦਾ ਧਰਮ ਤਬਦੀਲ ਕੀਤਾ ਜਾਣਾ ਸੀ।
ਉਨ੍ਹਾਂ ਦੱਸਿਆ ਕਿ ਫਾਦਰਜ਼ ਪਾਲ ਪੋਲਸ, ਕਾਮਿਨੀ ਪਾਲ, ਰਾਜੇਸ਼ ਮਾਲਵੀਆ , ਰਿਤਿਕਾ ਮਾਲਵੀਆ, ਸਕੂਲ ਦੀ ਡਾਇਰੈਕਟਰ ਮੇਨਿਸ ਮੈਥਿਊ ਅਤੇ ਰਾਹੁਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 153-ਏ (ਧਰਮ ਦੇ ਆਧਾਰ ’ਤੇ ਵੱਖ-ਵੱਖ ਲੋਕਾਂ ਦਰਮਿਅਾਨ ਦੁਸ਼ਮਣੀ ਨੂੰ ਉਤਸ਼ਾਹਿਤ ਕਰਨਾ) ਅਤੇ ਮੱਧ ਪ੍ਰਦੇਸ਼ ਧਰਮ ਦੀ ਆਜ਼ਾਦੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।