ਭਾਜਪਾ ਦੀ ਸ਼ਹਿ ’ਤੇ ਹਿਮਾਚਲ ’ਚ ਹੋ ਰਹੇ ਨੇ ਸਿੱਖਾਂ ’ਤੇ ਹਮਲੇ : ਸਰਨਾ
Wednesday, Jun 19, 2024 - 03:52 AM (IST)
ਨਵੀਂ ਦਿੱਲੀ – ਬੀਤੇ ਕਈ ਦਿਨਾਂ ਤੋਂ ਹਿਮਾਚਲ ’ਚ ਸਿੱਖ ਟੂਰਿਸਟਾਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਿਹਾ ਕਿ ਉਹ ਬਹੁਤ ਚੰਗੇ ਇਨਸਾਨ ਹਨ ਤੇ ਉਨ੍ਹਾਂ ਦੀ ਸਰਕਾਰ ’ਚ ਅਜਿਹੀਆਂ ਘਟਨਾਵਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਇਹ ਸਭ ਕੰਮ ਭਾਜਪਾ ਦੀ ਸ਼ਹਿ ’ਤੇ ਹੋ ਰਹੇ ਹਨ।
ਇਹ ਵੀ ਪੜ੍ਹੋ- 24 ਸਾਲਾਂ 'ਚ ਪਹਿਲੀ ਵਾਰ ਉੱਤਰੀ ਕੋਰੀਆ ਪਹੁੰਚੇ ਰਾਸ਼ਟਰਪਤੀ ਪੁਤਿਨ, ਕਿਮ ਜੋਂਗ ਉਨ ਨਾਲ ਕਰਨਗੇ ਮੁਲਾਕਾਤ
ਕੰਗਨਾ ਮਾਮਲੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੰਗਨਾ ਰਾਣੌਤ ਨੇ ਡਿਊਟੀ ’ਤੇ ਤਾਇਨਾਤ ਸੀ. ਆਈ. ਐੱਸ. ਐੱਫ. ਮੁਲਾਜ਼ਮ ਨਾਲ ਬਦਤਮੀਜ਼ੀ ਕੀਤੀ ਤੇ ਉਸ ਦਾ ਨਾਂ ਪੜ੍ਹ ਕੇ ਉਸ ਨੂੰ ਖਾਲਿਸਤਾਨੀ ਕਿਹਾ ਸੀ। ਇਸ ਕਾਰਨ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਮਾਰ ਦਿੱਤਾ।
ਇਹ ਵੀ ਪੜ੍ਹੋ- ਤੇਜ਼ ਰਫਤਾਰ ਕੈਂਟਰ ਨੇ 6 ਵਾਹਨਾਂ ਨੂੰ ਮਾਰੀ ਟੱਕਰ; ਗੱਡੀਆਂ ਦੇ ਉੱਡੇ ਪਰਖੱਚੇ, ਕਾਂਸਟੇਬਲ ਦੀ ਮੌਤ
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵਿਜੈ ਸਾਂਪਲਾ ਨੇ ਕਿਹਾ ਸੀ ਕਿ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਨੂੰ ਆਪਣੀ ਵਰਦੀ ਦਾ ਖ਼ਿਆਲ ਰੱਖਣਾ ਚਾਹੀਦਾ ਸੀ ਤੇ ਅਜਿਹਾ ਕਦਮ ਨਹੀਂ ਸੀ ਚੁੱਕਣਾ ਚਾਹੀਦਾ। ਸਰਨਾ ਨੇ ਕਿਹਾ ਕਿ ਉਸ ਦੀ ਵਰਦੀ ਦਾ ਖ਼ਿਆਲ ਕੰਗਨਾ ਨੂੰ ਰੱਖਣਾ ਚਾਹੀਦਾ ਸੀ। ਉਸ ਨੂੰ ਕੁਲਵਿੰਦਰ ਦੀ ਗੱਲ ਮੰਨਣੀ ਚਾਹੀਦੀ ਸੀ, ਖਾਲਿਸਤਾਨੀ ਕਹਿਣਾ ਸਹੀ ਨਹੀਂ ਸੀ। ਇਸ ਤੋਂ ਬਾਅਦ ਕੁਲਵਿੰਦਰ ਨੇ ਜੋ ਕੀਤਾ, ਉਸ ਨੂੰ ਸਰਨਾ ਨੇ ਬਿਲਕੁਲ ਸਹੀ ਦੱਸਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e