ਅਰਵਿੰਦ ਕੇਜਰੀਵਾਲ ’ਤੇ ਹਮਲਾ, ਅੱਖਾਂ ’ਚ ਮਿਰਚਾਂ ਪਾਉਣ ਦੀ ਕੋਸ਼ਿਸ਼

Tuesday, Nov 20, 2018 - 03:53 PM (IST)

ਅਰਵਿੰਦ ਕੇਜਰੀਵਾਲ ’ਤੇ ਹਮਲਾ, ਅੱਖਾਂ ’ਚ ਮਿਰਚਾਂ ਪਾਉਣ ਦੀ ਕੋਸ਼ਿਸ਼

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ’ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਮਲਾ ਉਨ੍ਹਾਂ ’ਤੇ ਅੱਜ ਦੁਪਹਿਰ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਦਿੱਲੀ ਸਕਤਰੇਤ ’ਚ ਮੌਜੂਦ ਸਨ।
PunjabKesari
ਹਮਲਾਵਰ ਨੇ ਪਹਿਲਾਂ ਕੇਜਰੀਵਾਲ ’ਤੇ ਲਾਲ ਮਿਰਚੀ ਪਾਉਡਰ ਸੁੱਟਿਆ ਤੇ ਫਿਰ ਹੱਥੋਪਾਈ ਕੀਤੀ। ਇਸ ਦੌਰਾਨ ਕੇਜਰੀਵਾਲ ਦੀ ਐਨਕ ਟੁੱਟ ਗਈ। ਮੌਕੇ ’ਤੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਪੁਲਸ ਵੱਲੋਂ ਹਮਲਾਵਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਅਨਿਲ ਕੁਮਾਰ ਵਾਸੀ ਨਾਰਾਇਣਾ ਦੇ ਰੂਪ ’ਚ ਹੋਈ ਹੈ।


author

Inder Prajapati

Content Editor

Related News