ਪੰਜਾਬ ਦੇ ਕਿਸਾਨ ਤੇ ਉਸ ਦੇ ਸਾਥੀ 'ਤੇ ਜਾਨਲੇਵਾ ਹਮਲਾ, ਤੋੜੇ ਗੱਡੀ ਦੇ ਸ਼ੀਸ਼ੇ

01/28/2021 12:48:27 PM

ਰਾਈ (ਬਿਊਰੋ) : ਕੁੰਡਲੀ ਦੀ ਹੱਦ 'ਤੇ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਆਏ ਪੰਜਾਬ ਦੇ ਇਕ ਕਿਸਾਨ ਅਤੇ ਉਸ ਦੇ ਸਾਥੀ ਦੀ ਮੋਟਰ ਗੱਡੀ ਨੂੰ ਪਿੰਡ ਅਟੇਰਨਾਂ ਵਿਖੇ ਰੋਕ ਕੇ ਜਾਨਲੇਵਾ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ : ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਫ਼ੌਜੀ ਤਾਕਤ 'ਚ ਵਾਧੇ ਦੀ ਲੋੜ : ਕੈਪਟਨ

ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਧੋਪੁਰਾ ਦੇ ਵਾਸੀ ਕਰਨ ਸ਼ੇਰ ਸਿੰਘ ਟਿਵਾਣਾ ਨੇ ਕੁੰਡਲੀ ਥਾਣੇ ਦੀ ਪੁਲਸ ਨੂੰ ਦੱਸਿਆ ਕਿ ਉਹ ਸੋਮਵਾਰ ਰਾਤ ਲਗਭਗ ਸਾਢੇ 8 ਵਜੇ ਮਾਰੂਤੀ ਜਿਪਸੀ 'ਚ ਆਪਣੇ ਸਾਥੀ ਸ਼ਾਹਬਾਜ਼ ਸਿੰਘ ਨਾਲ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਦਿੱਲੀ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਕਿਸਾਨੀ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ 3 ਧੀਆਂ ਦੇ ਪਿਓ ਨੇ ਤੋੜਿਆ ਦਮ

ਜਦੋਂ ਉਹ ਪਿੰਡ ਅਟੇਰਨਾਂ ਵਿਖੇ ਪੁੱਜਾ ਤਾਂ ਸੜਕ ਰੋਕ ਕੇ ਖੜ੍ਹੇ 25-30 ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਰੋਕ ਲਿਆ। ਨੌਜਵਾਨਾਂ ਦੇ ਹੱਥਾਂ 'ਚ ਤਲਵਾਰਾਂ ਅਤੇ ਹੋਰ ਹਥਿਆਰ ਫੜ੍ਹੇ ਹੋਏ ਸਨ। ਹਮਲਾਵਰਾਂ ਨੇ ਗੱਡੀ ਦੇ ਸਾਹਮਣੇ ਵਾਲੇ ਸ਼ੀਸ਼ੇ 'ਤੇ ਹਮਲਾ ਕੀਤਾ, ਜਿਸ ਕਾਰਨ ਉਹ ਟੁੱਟ ਗਿਆ। ਉਸ ਦੀਆਂ ਅੱਖਾਂ ਤੇ ਚਿਹਰੇ ਨੂੰ ਵੀ ਸੱਟ ਵੱਜੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ SC ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਉਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਮੋਟਰ ਗੱਡੀ ਦੇ ਪਿਛਲੇ ਹਿੱਸੇ 'ਚ ਟਾਇਰ 'ਤੇ ਹਮਲਾ ਕੀਤਾ। ਉਨ੍ਹਾਂ ਇੱਟਾਂ ਚੁੱਕ ਕੇ ਮੋਟਰ ਗੱਡੀ 'ਤੇ ਸੁੱਟੀਆਂ। ਉਨ੍ਹਾਂ ਕਿਸੇ ਤਰ੍ਹਾਂ ਦੌੜ ਕੇ ਆਪਣੀ ਜਾਨ ਬਚਾਈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। 
ਨੋਟ : ਪੰਜਾਬ ਦੇ ਕਿਸਾਨ 'ਤੇ ਹੋਏ ਜਾਨਲੇਵਾ ਹਮਲੇ ਸਬੰਧੀ ਦਿਓ ਆਪਣੀ ਰਾਏ


Babita

Content Editor

Related News