ਤੇਂਦੁਏ ਨੇ ਘਰ ''ਚ ਵੜ ਕੇ ਮਾਂ-ਬੇਟੀ ਨੂੰ ਕੀਤਾ ਲਹੂ-ਲੁਹਾਨ
Thursday, Jul 06, 2017 - 12:57 PM (IST)
ਮੰਡੀ— ਹਿਮਾਚਲ ਪ੍ਰਦੇਸ਼ ਦੇ ਬਾਲੀਚੌਕੀ 'ਚ ਤੇਂਦੁਏ ਨੇ ਘਰ 'ਚ ਵੜ ਕੇ ਇਕ ਮਹਿਲਾ ਸਮੇਤ ਉਸ ਦੀ ਬੇਟੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਜ਼ਖਮੀਆਂ ਨੂੰ ਬੰਜ਼ਾਰ ਹਸਪਤਾਲ 'ਚ ਇਲਾਜ ਤੋਂ ਬਾਅਦ ਕੁੱਲੂ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਬੁੱਧਵਾਰ ਸਵੇਰੇ ਲਗਭਗ ਸਾਢੇ 4 ਵੱਜੇ ਬਾਲੀਚੌਕੀ ਤਹਿਸੀਲ ਦੇ ਸ਼ੇਗਲੀ ਪਿੰਡ ਦੀ ਹੈ।
ਜਾਣਕਾਰੀ ਅਨੁਸਾਰ, ਤੇਂਦੁਆ ਕੁੰਜ ਲਾਲ ਦੇ ਘਰ ਵਿੱਚ ਵੜ ਆਇਆ ਅਤੇ 38 ਸਾਲਾਂ ਪਤਨੀ ਕਮਲਾ ਦੇਵੀ ਅਤੇ 16 ਸਾਲਾਂ ਦੀ ਬੇਟੀ ਲਤਾ 'ਤੇ ਹਮਲਾ ਕਰ ਦਿੱਤਾ। ਕਾਫੀ ਦੇਰ ਤੱਕ ਮਾਂ ਬੇਟੀ ਤੇਂਦੁਏ ਨਾਲ ਲੜਦੀਆਂ ਰਹੀਆਂ ਅਤੇ ਇਸ ਤੋਂ ਬਾਅਦ ਜਿਵੇਂ ਹੀ ਜਦੋਂ ਛੋਟੀ ਬੇਟੀ ਨੇ ਲਾਈਟ ਜਗਾ ਕੇ ਦਰਾਟ ਲੈ ਕੇ ਅੱਗੇ ਵਧੀ ਤਾਂ ਤੇਂਦੁਆ ਭੱਜ ਗਿਆ।
ਇਸ ਘਟਨਾ ਤੋਂ ਬਾਅਦ ਲਹੂ-ਲੁਹਾਨ ਹੋਈਆਂ ਮਾਂ-ਬੇਟੀ ਨੂੰ ਬੰਜਾਰ ਹਸਪਤਾਲ 'ਚ ਤਰੁੰਤ ਪਹੁੰਚਾਇਆ ਗਿਆ। ਜਿੱਥੇ ਦੋਵਾਂ ਨੂੰ ਕੁੱਲੂ ਹਸਪਤਾਲ ਰੈਫਰ ਕਰ ਦਿੱਤਾ ਗਿਆ, ਉੱਧਰ ਵਣ-ਮੰਡਲ ਵਿਭਾਗ ਅਤੇ ਪੁਲਸ ਨੂੰ ਉਹ ਸੂਚਨਾ ਮਿਲਦੇ ਹੀ ਮੌਕੇ 'ਤੇ ਹੀ ਜਾ ਕੇ ਸਥਿਤੀ ਦਾ ਜਾਇਜਾ ਲਿਆ। ਵਣ-ਵਿਭਾਗ ਨੇ ਪਿੰਜਰਾ ਲੈ ਕੇ ਜੰਗਲ ਜਾ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਲਿਆਂ ਨੇ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਦੂਜੇ ਵਿਅਕਤੀ ਨਾਲ ਅਜਿਹਾ ਹਾਦਸਾ ਨਾ ਵਾਪਰੇ, ਇਸ ਲਈ ਵਿਭਾਗ ਤੇਂਦੁਏ ਨੂੰ ਫੜਨ ਅਤੇ ਫਿਰ ਪਿੰਡ ਵਾਲਿਆਂ ਨੂੰ ਉਸ ਨੂੰ ਮਾਰਨ ਦਾ ਹੁਕਮ ਦੇਣ ਤਾਂ ਕਿ ਪਿੰਡ ਵਾਲੇ ਬਾਅਦ 'ਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਵਣ-ਵਿਭਾਗ ਬਾਲੀਚੌਕੀ ਦੇ ਆਰ. ਓ. ਚੰਦਰ ਦੱਤ ਨੇ ਕਿਹਾ ਕਿ ਮੌਕੇ 'ਤੇ ਟੀਮ ਨੂੰ ਭੇਜ ਦਿੱਤੀ ਗਈ ਹੈ। ਪ੍ਰਭਾਵਿਤ ਪਰਿਵਾਰ ਨੂੰ 10,000 ਰੁਪਏ ਦੀ ਰਾਹਤ ਵੀ ਪ੍ਰਦਾਨ ਕਰ ਦਿੱਤੀ ਗਈ ਹੈ। ਇਸ ਦੇ ਉਪਰੰਤ ਪੀੜਤਾਂ ਨੂੰ ਮੈਡੀਕਲ ਅਤੇ ਉਚਿਤ ਨਿਯਮਾਂ ਦੇ ਤਹਿਤ ਮੁਆਫਜਾ ਵੀ ਪ੍ਰਦਾਨ ਕੀਤਾ ਜਾਵੇਗਾ।