ਯੂ.ਪੀ. ’ਚ ATS ਦੀ ਸੂਬਾ ਪੱਧਰੀ ਮੁਹਿੰਮ, ਗ਼ੈਰ-ਕਾਨੂੰਨੀ ਰੂਪ ’ਚ ਰਹਿ ਰਹੇ 74 ਰੋਹਿੰਗਿਆ ਲੋਕ ਗ੍ਰਿਫਤਾਰ

Tuesday, Jul 25, 2023 - 12:41 PM (IST)

ਯੂ.ਪੀ. ’ਚ ATS ਦੀ ਸੂਬਾ ਪੱਧਰੀ ਮੁਹਿੰਮ, ਗ਼ੈਰ-ਕਾਨੂੰਨੀ ਰੂਪ ’ਚ ਰਹਿ ਰਹੇ 74 ਰੋਹਿੰਗਿਆ ਲੋਕ ਗ੍ਰਿਫਤਾਰ

ਲਖਨਊ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਸੋਮਵਾਰ ਨੂੰ ਸੂਬਾ ਪੱਧਰੀ ਮੁਹਿੰਮ ਚਲਾ ਕੇ ਸੂਬੇ ’ਚ ਗ਼ੈਰ-ਕਾਨੂੰਨੀ ਰੂਪ ’ਚ ਰਹਿ ਰਹੇ 74 ਰੋਹਿੰਗਿਆ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਬੇ ਦੇ ਵਿਸ਼ੇਸ਼ ਪੁਲਸ ਮਹਾਨਿਰਦੇਸ਼ਕ (ਕਾਨੂੰਨ-ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਇੱਥੇ ਇਕ ਬਿਆਨ ’ਚ ਦੱਸਿਆ ਕਿ ਏ. ਟੀ. ਐੱਸ. ਨੂੰ ਸੂਚਨਾ ਮਿਲ ਰਹੀ ਸੀ ਕਿ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ’ਚ ਕੁਝ ਰੋਹਿੰਗਿਆ ਲੋਕ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ।

ਇਸ ’ਤੇ ਏ. ਟੀ. ਐੱਸ. ਨੇ ਸਥਾਨਕ ਪੁਲਸ ਇਕਾਈਆਂ ਦੀ ਮਦਦ ਨਾਲ ਇਕ ਮੁਹਿੰਮ ਚਲਾਈ ਅਤੇ ਕੁਲ 74 ਰੋਹਿੰਗਿਆ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਰੋਹਿੰਗਿਆ ਲੋਕਾਂ ’ਚ 16 ਔਰਤਾਂ ਅਤੇ ਲਡ਼ਕੀਆਂ ਅਤੇ 58 ਪੁਰਸ਼ ਸ਼ਾਮਲ ਹਨ। ਇਨ੍ਹਾਂ ਸਾਰੇ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।


author

Rakesh

Content Editor

Related News