ਜਦੋਂ ਏ.ਟੀ.ਐੱਮ. ''ਚੋਂ ਨਿਕਲਿਆ ਇਕ ਰੁਪਏ ''ਚ ਮਿਲਣ ਵਾਲਾ 2 ਹਜ਼ਾਰ ਦਾ ਨੋਟ...

02/25/2017 12:00:22 PM

ਰੋਹਤਕ— ਇੱਥੋਂ ਦੇ ਕ੍ਰਾਂਤੀ ਚੌਕ ''ਤੇ ਮੌਜੂਦ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐੱਮ. ''ਚੋਂ 2 ਹਜ਼ਾਰ ਦਾ ਨਕਲੀ ਨੋਟ ਨਿਕਲਣ ਨਾਲ ਹੜਕੰਪ ਮਚ ਗਿਆ। ਪੀੜਤ ਇਸ ਨੂੰ ਲੈ ਕੇ ਬੈਂਕ ਮੈਨੇਜਰ ਕੋਲ ਗਿਆ ਤਾਂ ਉਸ ਨੇ ਮਾਮਲੇ ''ਚ ਕਿਸੇ  ਵੀ ਤਰ੍ਹਾਂ ਦੀ ਮਦਦ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ। ਪੀੜਤ ਨੇ ਇਸ ਬਾਰੇ ਲੋਕ ਪੁਲਸ ''ਚ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਖੇੜੀ ਪਿੰਡ ਦੇ ਰਹਿਣ ਵਾਲੇ ਰਾਜ ਕੁਮਾਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਬਾਅਦ ਉਸ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐੱਮ. ਤੋਂ 6 ਹਜ਼ਾਰ ਰੁਪਏ ਕੱਢਵਾਏ। ਜਿਨ੍ਹਾਂ ''ਚੋਂ 3 ਨੋਟ 2-2 ਹਜ਼ਾਰ ਦੇ ਨਿਕਲੇ, ਉਨ੍ਹਾਂ ਦੀ ਜਾਂਚ ਦੌਰਾਨ ਇਕ ਨੋਟ ਨਕਲੀ ਮਿਲਿਆ। ਉਸ ਨੇ ਦੱਸਿਆ ਕਿ ਨੋਟ ''ਤੇ ਇਕ ਕਦਮ ਸਵੱਛਤਾ ਵੱਲ, ਭਾਰਤੀ ਮਨੋਰੰਜਕ ਬੈਂਕ ਅਤੇ ਚਿਲਡਰਨ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ, ਜੋ ਦੇਖਣ ''ਚ ਅਸਲੀ ਵਰਗਾ ਦਿਖਾਈ ਦਿੰਦਾ ਹੈ। ਇਸ ਬਾਰੇ ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਲੱਗੇਗਾ।
ਏ.ਟੀ.ਐੱਮ. ਤੋਂ ਨਕਲੀ ਨੋਟ ਨਿਕਲਣ ਦੀ ਉਪਭੋਗਤਾ ਦੀ ਸ਼ਿਕਾਇਤ ਦੇ ਬਾਵਜੂਦ ਅਜੇ ਤੱਕ ਏ.ਟੀ.ਐੱਮ. ''ਚ ਨੋਟਾਂ ਦੀ ਜਾਂਚ ਨਹੀਂ ਕੀਤੀ ਗਈ ਹੈ। ਹੋ ਸਕਦਾ ਹੈ ਕਿ ਏ.ਟੀ.ਐੱਮ. ''ਚ ਹੋਰ ਵੀ ਨਕਲੀ ਨੋਟ ਹੋਣ। ਭਾਰਤੀ ਅਰਥਵਿਵਸਥਾ ''ਤੇ ਹੋ ਰਹੇ ਇਸ ਵੱਡੇ ਹਮਲੇ ਵੱਲ ਨਾ ਤਾਂ ਪੁਲਸ ਵਿਭਾਗ ਗੰਭੀਰ ਹੈ ਅਤੇ ਨਾ ਹੀ ਬੈਂਕ ਪ੍ਰਸ਼ਾਸਨ। ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤਿੰਨ ਦਿਨ ਬੈਂਕਾਂ ''ਚ ਛੁੱਟੀ ਹੈ। ਉਸ ਤੋਂ ਬਾਅਦ ਬੈਂਕ ਪ੍ਰਸ਼ਾਸਨ ਨਾਲ ਮਿਲ ਕੇ ਜਾਂਚ ਹੋਵੇਗੀ। ਚਿਲਡਰਨ ਬੈਂਕ ਆਫ ਇੰਡੀਆ ਦਾ ਇਹ ਨਕਲੀ ਨੋਟ ਬਾਜ਼ਾਰ ''ਚ ਦੁਕਾਨ-ਦੁਕਾਨ ''ਤੇ ਇਕ ਰੁਪਏ ''ਚ ਮਿਲ ਰਿਹਾ ਹੈ। ਬਿਨਾਂ ਰੋਕ-ਟੋਕ ਇਸ ਦੀ ਸਪਲਾਈ ਹੋ ਰਹੀ ਹੈ। ਇਸ ਵਿਸ਼ੇ ''ਚ ਵਪਾਰ ਮੰਡਲ ਅਹੁਦਾ ਅਧਿਕਾਰੀ ਵੀ ਨਾਰਾਜ਼ਗੀ ਜ਼ਾਹਰ ਕਰ ਚੁਕੇ ਹਨ ਪਰ ਪ੍ਰਸ਼ਾਸਨ ਇਸ ਵੱਲ ਗੰਭੀਰ ਨਹੀਂ ਹੈ। 2 ਹਜ਼ਾਰ ਦਾ ਨਕਲੀ ਨੋਟ ਬਾਜ਼ਾਰ ''ਚ ਇਕ ਰੁਪਏ ''ਚ ਆਸਾਨੀ ਨਾਲ ਮਿਲਣ ਤੋਂ ਬਾਅਦ ਹੁਣ ਵਿਆਹਾਂ ''ਚ ਲੋਕ ਪੂਰਾ ਬੰਡਲ ਹੀ ਨੱਚਦੇ ਹੋਏ ਉੱਡਾ ਰਹੇ ਹਨ।


Disha

News Editor

Related News