ਹੁਣ ATM ਤੋਂ ਪੈਸੇ ਦੀ ਜਗ੍ਹਾ ਨਿਕਲੇਗਾ ਅਨਾਜ! ਜਾਣੋ ਕਿਵੇਂ ਮਿਲੇਗੀ ਇਹ ਸਹੂਲਤ
Sunday, Mar 02, 2025 - 12:48 PM (IST)

ਨੈਸ਼ਨਲ ਡੈਸਕ- ਹੁਣ ਏਟੀਐੱਮ ਮਸ਼ੀਨਾਂ ਇਕ ਨਵੀਂ ਸਹੂਲਤ ਪ੍ਰਦਾਨ ਕਰਨ ਜਾ ਰਹੀਆਂ ਹਨ। ਹੁਣ ਪੈਸੇ ਦੀ ਬਜਾਏ ਏਟੀਐੱਮ ਤੋਂ ਅਨਾਜ ਕਢਵਾਇਆ ਜਾ ਸਕਦਾ ਹੈ। ਹਾਂ, ਤੁਸੀਂ ਸਹੀ ਸੁਣਿਆ ਹੈ! ਇਹ ਇਕ ਨਵੀਂ ਪਹਿਲ ਹੈ ਜਿਸ ਦਾ ਉਦੇਸ਼ ਰਾਸ਼ਨ ਦੀਆਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਪਾਉਣਾ ਹੈ। ਲੋਕ ਇਨ੍ਹਾਂ ਗ੍ਰੀਨ ਰਾਸ਼ਨ ਏਟੀਐੱਮ ਮਸ਼ੀਨਾਂ ਰਾਹੀਂ ਬਿਨਾਂ ਕਿਸੇ ਲੰਬੀ ਲਾਈਨ 'ਚ ਖੜ੍ਹੇ ਹੋਏ ਰਾਸ਼ਨ ਪ੍ਰਾਪਤ ਕਰ ਸਕਣਗੇ।
ਇਹ ਵੀ ਪੜ੍ਹੋ : ਤਾਜ ਮਹਿਲ ਘੁੰਮਣ ਗਿਆ ਸੀ ਜੋੜਾ, ਕੁੜੀ ਦੀ ਅਜੀਬ ਜਿੱਦ ਨਾਲ ਸਭ ਕੁਝ ਹੋ ਗਿਆ ਤਬਾਹ
ਸਰਕਾਰ ਨੇ ਰਾਸ਼ਨ ਵੰਡ ਦੀ ਪ੍ਰਕਿਰਿਆ ਨੂੰ ਸਰਲ ਅਤੇ ਸੁਵਿਧਾਜਨਕ ਬਣਾਉਣ ਲਈ ਗ੍ਰੀਨ ਏਟੀਐੱਮ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਹੈ। ਪਹਿਲਾਂ ਲੋਕਾਂ ਨੂੰ ਰਾਸ਼ਨ ਲੈਣ ਲਈ ਰਾਸ਼ਨ ਦੀਆਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ 'ਚ ਖੜ੍ਹਾ ਹੋਣਾ ਪੈਂਦਾ ਸੀ, ਹੁਣ ਇਸ ਨਵੀਂ ਮਸ਼ੀਨ ਰਾਹੀਂ ਰਾਸ਼ਨ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਮਸ਼ੀਨਾਂ ਰਾਹੀਂ ਰਾਸ਼ਨ ਕਾਰਡ ਧਾਰਕ ਆਪਣੇ ਪਰਿਵਾਰਕ ਮੈਂਬਰਾਂ ਅਨੁਸਾਰ ਰਾਸ਼ਨ ਕਢਵਾ ਸਕਦੇ ਹਨ। ਗ੍ਰੀਨ ਏਟੀਐੱਮ ਇਕ ਆਮ ਏਟੀਐੱਮ ਵਰਗਾ ਲੱਗਦਾ ਹੈ ਪਰ ਇਹ ਪੈਸਿਆਂ ਦੀ ਬਜਾਏ ਰਾਸ਼ਨ ਦੇਵੇਗਾ। ਇਹ ਮਸ਼ੀਨ 'ਚ ਇਕ ਦਿਨ 'ਚ 30 ਕੁਇੰਟਲ ਕਣਕ ਅਤੇ ਚੌਲ ਕੱਢਣ ਦੀ ਸਮਰੱਥਾ ਰੱਖਦੀ ਹੈ।
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਗ੍ਰੀਨ ਰਾਸ਼ਨ ਏਟੀਐੱਮ ਦੀ ਸ਼ੁਰੂਆਤ ਉਤਰਾਖੰਡ ਤੋਂ ਹੋਈ ਹੈ। ਇਹ ਮਸ਼ੀਨਾਂ ਰਾਜ ਦੇ ਦੇਹਰਾਦੂਨ, ਰਿਸ਼ੀਕੇਸ਼, ਸਹਸਪੁਰ ਅਤੇ ਵਿਕਾਸਨਗਰ 'ਚ ਲਗਾਈਆਂ ਗਈਆਂ ਹਨ ਅਤੇ ਇਨ੍ਹਾਂ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਰਾਸ਼ਨ ਵੇਚਣ ਵਾਲਿਆਂ ਨੂੰ ਵੀ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਲਈ ਸਿਖਲਾਈ ਦਿੱਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ, ਓਡੀਸ਼ਾ ਸਰਕਾਰ ਨੇ 'ਰਾਈਸ ਏਟੀਐੱਮ' ਦੇ ਨਾਮ ਹੇਠ ਇਹ ਸਹੂਲਤ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਦੇਸ਼ ਦਾ ਪਹਿਲਾ ਗ੍ਰੀਨ ਏਟੀਐੱਮ ਸਾਲ 2021 'ਚ ਹਰਿਆਣਾ ਦੇ ਗੁਰੂਗ੍ਰਾਮ 'ਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਕਣਕ ਅਤੇ ਚੌਲ 24 ਘੰਟੇ ਕਢਵਾਏ ਜਾ ਸਕਦੇ ਹਨ। ਗ੍ਰੀਨ ਏਟੀਐੱਮ ਵਰਤਣ 'ਚ ਬਹੁਤ ਆਸਾਨ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ। ਜਦੋਂ ਤੁਸੀਂ ਮਸ਼ੀਨ 'ਚ ਆਪਣਾ ਰਾਸ਼ਨ ਕਾਰਡ ਨੰਬਰ ਦਰਜ ਕਰੋਗੇ, ਤਾਂ ਪੂਰੀ ਜਾਣਕਾਰੀ ਦਿਖਾਈ ਦੇਵੇਗੀ, ਜਿਵੇਂ ਕਿ ਤੁਹਾਨੂੰ ਕਿੰਨੇ ਕਿਲੋ ਕਣਕ ਅਤੇ ਚੌਲ ਮਿਲਣਗੇ। ਫਿਰ ਤੁਸੀਂ ਆਪਣੀ ਲੋੜ ਅਨੁਸਾਰ ਰਾਸ਼ਨ ਚੁਣ ਸਕਦੇ ਹੋ ਅਤੇ ਇਸ ਨੂੰ ਮਸ਼ੀਨ ਤੋਂ ਬਾਹਰ ਕੱਢ ਸਕਦੇ ਹੋ। ਇਹ ਸਹੂਲਤ ਜਲਦੀ ਹੀ ਆਮ ਲੋਕਾਂ ਲਈ ਉਪਲੱਬਧ ਕਰਵਾਈ ਜਾਵੇਗੀ, ਜਿਸ ਨਾਲ ਰਾਸ਼ਨ ਵੰਡਣਾ ਆਸਾਨ ਹੋ ਜਾਵੇਗਾ ਅਤੇ ਲੋਕਾਂ ਨੂੰ ਰਾਸ਼ਨ ਲੈਣ 'ਚ ਕੋਈ ਮੁਸ਼ਕਲ ਨਹੀਂ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8