UPI ਰਾਹੀਂ ਨਿਕਲੇਗਾ PF ਦਾ ਪੈਸਾ, EPFO ਲਿਆ ਰਿਹਾ ਨਵੀਂ ਐਪ
Tuesday, Feb 10, 2026 - 04:12 PM (IST)
ਬਿਜ਼ਨੈੱਸ ਡੈਸਕ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੇ ਅੰਸ਼ਧਾਰਕ ਇਸ ਸਾਲ ਅਪ੍ਰੈਲ ’ਚ ਪੇਸ਼ ਹੋਣ ਵਾਲੀ ਇਕ ਨਵੀਂ ਮੋਬਾਈਲ ਐਪਲੀਕੇਸ਼ਨ ਰਾਹੀਂ ਯੂ. ਪੀ. ਆਈ. ਭੁਗਤਾਨ ਗੇਟਵੇ ਦੀ ਵਰਤੋਂ ਕਰਕੇ ਆਪਣੇ ਪੀ. ਐੱਫ. ਦਾ ਪੈਸਾ ਸਿੱਧਾ ਬੈਂਕ ਖਾਤਿਆਂ ’ਚ ਪਾ ਸਕਣਗੇ। ਇਕ ਉੱਚ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਸੂਤਰ ਨੇ ਦੱਸਿਆ ਕਿ ਕਿਰਤ ਮੰਤਰਾਲਾ ਇਕ ਅਜਿਹੇ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ, ਜਿਸ ਤਹਿਤ ਈ. ਪੀ. ਐੱਫ. ਦਾ ਇਕ ਨਿਸ਼ਚਿਤ ਹਿੱਸਾ ਸੁਰੱਖਿਅਤ ਕਰ ਦਿੱਤਾ ਜਾਵੇਗਾ, ਜਦਕਿ ਇਕ ਵੱਡਾ ਹਿੱਸਾ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਰਾਹੀਂ ਬੈਂਕ ਖਾਤੇ ’ਚ ਨਿਕਾਸੀ ਲਈ ਉਪਲੱਬਧ ਹੋਵੇਗਾ। ਸੂਤਰ ਨੇ ਅੱਗੇ ਦੱਸਿਆ ਕਿ ਈ. ਪੀ. ਐੱਫ. ਓ. ਇਕ ਨਵੀਂ ਮੋਬਾਈਲ ਐਪ ਪੇਸ਼ ਕਰੇਗਾ, ਜਿਸ ਰਾਹੀਂ ਮੈਂਬਰ ਯੂ. ਪੀ. ਆਈ. ਗੇਟਵੇ ਦੀ ਵਰਤੋਂ ਕਰਕੇ ਪੈਸੇ ਕਢਵਾਉਣ ਦੇ ਨਾਲ-ਨਾਲ ਪਾਸਬੁੱਕ ਬਕਾਇਆ ਰਾਸ਼ੀ ਵਰਗੀਆਂ ਹੋਰ ਸੇਵਾਵਾਂ ਦਾ ਲਾਭ ਉਠਾ ਸਕਣਗੇ।
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਅੰਸ਼ਧਾਰਕ ਦੇਖ ਸਕਣਗੇ ਬਕਾਇਆ ਰਾਸ਼ੀ
ਇਸ ਸਮੇਂ ਮੈਂਬਰ ਆਪਣੇ ਈ. ਪੀ. ਐੱਫ. ਖਾਤਿਆਂ ਤੱਕ ਪਹੁੰਚਣ ਅਤੇ ਸੇਵਾਵਾਂ ਦਾ ਲਾਭ ਉਠਾਉਣ ਲਈ ਜਾਂ ਤਾਂ ਯੂਨੀਵਰਸਲ ਅਕਾਊਂਟ ਨੰਬਰ (ਯੂ. ਏ. ਐੱਨ.) ਪੋਰਟਲ ਜਾਂ ‘ਉਮੰਗ’ ਐਪ ਦੀ ਵਰਤੋਂ ਕਰਦੇ ਹਨ। ਇਹ ਸੇਵਾਵਾਂ ਦੋਵਾਂ ਪਲੇਟਫਾਰਮਾਂ ’ਤੇ ਉਪਲੱਬਧ ਰਹਿਣਗੀਆਂ, ਜਦਕਿ ਨਵੀਂ ਸਮਰਪਿਤ ਐਪ ਈ. ਪੀ. ਐੱਫ. ਓ. ਗਾਹਕਾਂ ਲਈ ਸੇਵਾਵਾਂ ਦੀ ਪਹੁੰਚ ਅਤੇ ਵੰਡ ’ਚ ਸੁਧਾਰ ਕਰੇਗੀ। ਸੂਤਰ ਨੇ ਦੱਸਿਆ ਕਿ ਅੰਸ਼ਧਾਰਕ ਮੋਬਾਈਲ ਐਪ ਰਾਹੀਂ ਆਪਣੇ ਬੈਂਕ ਖਾਤਿਆਂ ’ਚ ਟਰਾਂਸਫਰ ਕਰਨ ਲਈ ਉਪਲੱਬਧ ਯੋਗ ਈ. ਪੀ. ਐੱਫ. ਬਕਾਇਆ ਰਾਸ਼ੀ ਦੇਖ ਸਕਣਗੇ।
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਉਨ੍ਹਾਂ ਨੂੰ ਲੈਣ-ਦੇਣ ਪੂਰਾ ਕਰਨ ਲਈ ਆਪਣੇ ਜੋੜੇ ਗਏ ਯੂ. ਪੀ. ਆਈ. ਪਿਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਨਾਲ ਬੈਂਕ ਖਾਤਿਆਂ ’ਚ ਪੈਸੇ ਦੀ ਸੁਰੱਖਿਅਤ ਟਰਾਂਸਫਰ ਯਕੀਨੀ ਹੋਵੇਗੀ। ਈ. ਪੀ. ਐੱਫ. ਓ. ਇਸ ਸੇਵਾ ਦਾ ਫਿਲਹਾਲ ਟੈਸਟ ਕਰ ਰਿਹਾ ਹੈ। ਕਿਰਤ ਮੰਤਰਾਲਾ ਵੱਲੋਂ ਇਸ ਸਾਲ ਅਪ੍ਰੈਲ ’ਚ ਵੱਡੇ ਪੱਧਰ ’ਤੇ ਇਸ ਐਪ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
