ਮੁੱਖ ਸਕੱਤਰ ਨਰੇਸ਼ ਨੇ ਪੁੱਤਰ ਨੂੰ ਪਹੁੰਚਾਇਆ 850 ਕਰੋੜ ਦਾ ਫਾਇਦਾ, ਆਤਿਸ਼ੀ ਨੇ CM ਕੇਜਰੀਵਾਲ ਨੂੰ ਸੌਂਪੀ ਰਿਪੋਰਟ
Tuesday, Nov 14, 2023 - 04:52 PM (IST)
ਨਵੀਂ ਦਿੱਲੀ- ਦਿੱਲੀ ਦੀ ਵਿਜੀਲੈਂਸ ਮੰਤਰੀ ਆਤਿਸ਼ੀ ਨੇ ਬਾਮਨੌਲੀ ਜ਼ਮੀਨ ਐਕਵਾਇਰ ਮਾਮਲੇ 'ਚ ਮੁੱਖ ਸਕੱਤਰ ਨਰੇਸ਼ ਕੁਮਾਰ ਖਿਲਾਫ ਸ਼ਿਕਾਇਤ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 650 ਪੰਨਿਆਂ ਦੀ ਮੁੱਢਲੀ ਰਿਪੋਰਟ ਸੌਂਪ ਦਿੱਤੀ ਹੈ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਮੁੱਖ ਸਕੱਤਰ ਦੇ ਪੁੱਤਰ ਨੂੰ ਇਕ ਵਿਅਕਤੀ ਦੇ ਰਿਸ਼ਤੇਦਾਰ ਨੇ ਨੌਕਰੀ 'ਤੇ ਰੱਖਿਆ ਸੀ, ਜਿਸ ਨੂੰ ਸੜਕ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਦਾ ਵਧਿਆ ਮੁਆਵਜ਼ਾ ਦਿੱਤਾ ਗਿਆ ਸੀ। ਇਸ ਸਬੰਧ 'ਚ ਇਕ ਸੂਤਰ ਨੇ ਕਿਹਾ ਕਿ ਆਤਿਸ਼ੀ ਨੇ ਇਸ ਮਾਮਲੇ 'ਤੇ 650 ਪੰਨਿਆਂ ਦੀ ਰਿਪੋਰਟ ਕੇਜਰੀਵਾਲ ਨੂੰ ਸੌਂਪੀ ਹੈ।
ਇਹ ਵੀ ਪੜ੍ਹੋ- ਬ੍ਰਹਮਕੁਮਾਰੀ ਆਸ਼ਰਮ ’ਚ ਖੁਦਕੁਸ਼ੀ ਕਰਨ ਵਾਲੀਆਂ ਭੈਣਾਂ ਨੇ 8 ਸਾਲ ਪਹਿਲਾਂ ਲਈ ਸੀ ਦੀਕਸ਼ਾ
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ 850 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਇਹ ਜ਼ਮੀਨ 2015 'ਚ ਦਵਾਰਕਾ ਐਕਸਪ੍ਰੈਸਵੇਅ ਦੇ ਕੋਲ ਸਿਰਫ 75 ਲੱਖ ਰੁਪਏ 'ਚ ਖਰੀਦੀ ਗਈ ਸੀ। ਮੁੱਖ ਸਕੱਤਰ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਆਇਆ। ਕੇਜਰੀਵਾਲ ਨੇ ਆਤਿਸ਼ੀ ਨੂੰ ਸ਼ਿਕਾਇਤ ਦੀ ਜਾਂਚ ਕਰਨ ਲਈ ਕਿਹਾ ਸੀ। ਬਾਮਨੌਲੀ 'ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਐਕਵਾਇਰ ਕੀਤੀ ਸੀ। ਭਾਰਤੀ ਰਾਸ਼ਟਰੀ ਹਾਈਵੇਅ ਅਥਾਰਟੀ ਵਲੋਂ ਬਾਮਨੌਲੀ ਵਿਚ ਐਕਵਾਇਰ ਕੀਤੀ ਜਾ ਰਹੀ 19 ਏਕੜ ਜ਼ਮੀਨ ਦੀ ਮੂਲ ਕੀਮਤ ਇਸ ਸਾਲ ਮਈ ਵਿਚ ਤਤਕਾਲੀ ਜ਼ਿਲ੍ਹਾ ਮੈਜਿਸਟ੍ਰੇਟ (ਦੱਖਣੀ ਪੱਛਮੀ) ਹੇਮੰਤ ਕੁਮਾਰ ਵਲੋਂ 41 ਕਰੋੜ ਰੁਪਏ ਤੋਂ ਵਧਾ ਕੇ 353 ਕਰੋੜ ਰੁਪਏ ਕਰ ਦਿੱਤੀ ਸੀ।
ਇਹ ਵੀ ਪੜ੍ਹੋ- 8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ
ਬਾਅਦ ਵਿਚ ਇਸ ਮਾਮਲੇ 'ਚ ਹੇਮੰਤ ਕੁਮਾਰ ਨੂੰ ਗ੍ਰਹਿ ਮੰਤਰਾਲੇ ਨੇ ਮੁਅੱਤਲ ਕਰ ਦਿੱਤਾ ਸੀ। ਦਿੱਲੀ ਸਰਕਾਰ ਦੇ ਡਿਵੀਜ਼ਨਲ ਕਮਿਸ਼ਨਰ ਅਸ਼ਵਨੀ ਕੁਮਾਰ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਮੁੱਖ ਸਕੱਤਰ ਨਰੇਸ਼ ਕੁਮਾਰ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਅਤੇ 'ਗੰਦੀ ਰਾਜਨੀਤੀ' ਦਾ ਹਿੱਸਾ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8