ਆਤਿਸ਼ੀ ਨੇ ਸ਼ੁਰੂ ਕੀਤੀ ਭੁੱਖ ਹੜਤਾਲ, ਆਖਿਆ-ਹਰਿਆਣਾ ਦੇਵੇ ਹੋਰ ਪਾਣੀ

06/21/2024 2:22:01 PM

ਨਵੀਂ ਦਿੱਲੀ (ਭਾਸ਼ਾ) - ਦਿੱਲੀ ਸਰਕਾਰ ਦੇ ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਤੋਂ ਰੋਜ਼ਾਨਾ 100 ਮਿਲੀਅਨ ਗੈਲਨ ਪਾਣੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੱਖਣੀ ਦਿੱਲੀ ਦੇ ਭੋਗਲ ਖੇਤਰ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਹੋਰ ਆਗੂ ਉਨ੍ਹਾਂ ਨਾਲ ਮੌਜੂਦ ਹਨ। ਇਸ ਮੌਕੇ ਆਤਿਸ਼ੀ ਨੇ ਕਿਹਾ, "ਦਿੱਲੀ ਸਰਕਾਰ ਵਿੱਚ ਜਲ ਮੰਤਰੀ ਹੋਣ ਦੇ ਨਾਤੇ ਮੈਂ ਰਾਸ਼ਟਰੀ ਰਾਜਧਾਨੀ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਹੁਣ ਮੇਰੇ ਕੋਲ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।" 

ਇਹ ਵੀ ਪੜ੍ਹੋ -ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਉਨ੍ਹਾਂ ਨੇ ਕਿਹਾ, 'ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਨੂੰ ਉਸ ਦੇ ਹੱਕ ਦਾ ਪਾਣੀ ਨਹੀਂ ਦਿੰਦੀ।' ਸੁਨੀਤਾ ਕੇਜਰੀਵਾਲ ਨੇ ਇਸ ਮੌਕੇ ਤਿਹਾੜ ਜੇਲ੍ਹ 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜ੍ਹਿਆ, ਜਿਸ 'ਚ ਉਨ੍ਹਾਂ ਆਸ ਪ੍ਰਗਟਾਈ ਕਿ ਆਤਿਸ਼ੀ ਦੀ 'ਤਪੱਸਿਆ' ਸਫਲ ਹੋਵੇਗੀ। ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੜਾਕੇ ਦੀ ਗਰਮੀ ਵਿੱਚ ਪਾਣੀ ਦੇ ਸੰਕਟ ਨਾਲ ਜੂਝ ਰਹੇ ਲੋਕਾਂ ਦੀ ਦੁਰਦਸ਼ਾ ਉਨ੍ਹਾਂ ਨੂੰ ਟੈਲੀਵਿਜ਼ਨ 'ਤੇ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਜੇਲ੍ਹ ਤੋਂ ਭੇਜੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ, “ਪਿਆਸੇ ਨੂੰ ਪਾਣੀ ਪਿਲਾਉਣਾ ਸਾਡਾ ਸੱਭਿਆਚਾਰ ਹੈ। ਦਿੱਲੀ ਨੂੰ ਗੁਆਂਢੀ ਰਾਜਾਂ ਤੋਂ ਪਾਣੀ ਮਿਲਦਾ ਹੈ। ਅੱਤ ਦੀ ਇਸ ਗਰਮੀ ਵਿੱਚ ਸਾਨੂੰ ਗੁਆਂਢੀ ਰਾਜਾਂ ਤੋਂ ਮਦਦ ਦੀ ਉਮੀਦ ਹੈ। ਪਰ ਹਰਿਆਣਾ ਨੇ ਦਿੱਲੀ ਦੇ ਪਾਣੀ ਦਾ ਹਿੱਸਾ ਹੀ ਘਟਾ ਦਿੱਤਾ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਮੁੱਖ ਮੰਤਰੀ ਕੇਜਰੀਵਾਲ ਨੇ ਹਰਿਆਣਾ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੋਹਾਂ ਸੂਬਿਆਂ 'ਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹਨ ਪਰ ਕੀ ਇਹ ਪਾਣੀ 'ਤੇ ਰਾਜਨੀਤੀ ਕਰਨ ਦਾ ਸਮਾਂ ਹੈ? ਇਸ ਤੋਂ ਪਹਿਲਾਂ ਆਤਿਸ਼ੀ ਨੇ ਸੁਨੀਤਾ ਕੇਜਰੀਵਾਲ, 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ, ਸੌਰਭ ਭਾਰਦਵਾਜ ਅਤੇ ਹੋਰ ਨੇਤਾਵਾਂ ਨਾਲ ਭੋਗਲ ਜਾਣ ਤੋਂ ਰਾਜਘਾਟ ਜਾ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਦਿੱਤੀ। ਆਤਿਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ 'ਚ ਕਿਹਾ ਹਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਹਰਿਆਣਾ ਸਰਕਾਰ ਦਿੱਲੀ ਨੂੰ ਪੂਰਾ ਪਾਣੀ ਨਹੀਂ ਦੇ ਰਹੀ। ਇਸ ਲਈ ਉਹ ਦੱਖਣੀ ਦਿੱਲੀ ਦੇ ਭੋਗਲ ਇਲਾਕੇ ਵਿਚ ਦੁਪਹਿਰ ਦੇ ਸਮੇਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰੇਗੀ। ਆਮ ਆਦਮੀ ਪਾਰਟੀ (ਆਪ) ਨੇਤਾ ਨੇ 'ਐਕਸ' 'ਤੇ ਕਿਹਾ ਸੀ, "ਮੈਂ ਅੱਜ ਤੋਂ 'ਪਾਣੀ ਸੱਤਿਆਗ੍ਰਹਿ' ਸ਼ੁਰੂ ਕਰਾਂਗੀ... ਮੈਂ ਅੱਜ ਦੁਪਹਿਰ 12 ਵਜੇ ਤੋਂ ਭੋਗਲ, ਜੰਗਪੁਰਾ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਾਂਗੀ। ਜਦੋਂ ਤੱਕ ਦਿੱਲ ਦੇ ਲੋਕਾਂ ਨੂੰ ਹਰਿਆਣਾ ਤੋਂ ਉਨ੍ਹਾਂ ਦੇ ਹੱਕ ਦਾ ਪਾਣੀ ਨਹੀਂ ਮਿਲਦਾ।''

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News