ਆਤਿਸ਼ੀ ਨਹੀਂ ਹੈ ਡੰਮੀ ਸੀ.ਐੱਮ.

Friday, Sep 20, 2024 - 02:42 PM (IST)

ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਦੀ ਥਾਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁਣੀ ਗਈ ਆਤਿਸ਼ੀ ਮਾਰਲੇਨਾ ਸਿੰਘ ਨਾ ਡੰਮੀ ਹੈ, ਨਾ ਗੂੰਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੀਸ਼ ਸਿਸੋਦੀਆ ਸ਼ਰਾਬ ਕਾਂਡ ਵਿਚ ਜੇਲ੍ਹ ਵਿਚ ਨਾ ਹੁੰਦੇ ਤਾਂ ਉਹ ਸੀ.ਐੱਮ. ਦਾ ਅਹੁਦਾ ਸੰਭਾਲਦੇ। ਆਤਿਸ਼ੀ ਨਾ ਸਿਰਫ਼ ਅਰਵਿੰਦ ਕੇਜਰੀਵਾਲ ਦੀ ਸਗੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਵੀ ਸਭ ਤੋਂ ਭਰੋਸੇਮੰਦ ਹੈ। ਕੇਜਰੀਵਾਲ ਦੀ ਪਤਨੀ ਨੇ ਉਸ ਨੂੰ ਲੰਬੇ ਸਮੇਂ ਤੱਕ ਆਪਣੇ ਨਾਲ ਰੱਖਿਆ ਅਤੇ ਉਸ ’ਤੇ ਭਰੋਸਾ ਕੀਤਾ।

ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਇਕੱਲੀ 14 ਵਿਭਾਗਾਂ ਦੀ ਮੰਤਰੀ ਹੈ। ਇੰਨਾ ਹੀ ਨਹੀਂ ਜਦੋਂ ਉਸ ਦੇ ਸਾਥੀ ਜੇਲ ਵਿਚ ਸਨ, ਓਦੋਂ ਵੀ ਉਸ ਨੇ ਫਰੰਟ-ਫੁੱਟ ’ਤੇ ਬੱਲੇਬਾਜ਼ੀ ਕੀਤੀ। ਦਿਲਚਸਪ ਗੱਲ ਇਹ ਹੈ ਕਿ ਉਹ ਪਹਿਲੀ ਵਾਰ ਵਿਧਾਇਕਾ ਬਣੀ ਅਤੇ ਪਿਛਲੇ ਸਾਲ ਮਾਰਚ ਵਿਚ ਮੰਤਰੀ ਬਣ ਗਈ, ਜਦੋਂ ਸਿਸੋਦੀਆ ਅਤੇ ਸਤੇਂਦਰ ਜੈਨ ਜੇਲ ਚਲੇ ਗਏ ਸਨ। ਕੇਂਦਰ ਤੋਂ ਉਸ ਨੂੰ ਸੀ. ਐੱਮ. ਵਜੋਂ ਰਸਮੀ ਤੌਰ ’ਤੇ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ, ਬਸ਼ਰਤੇ ਕਿ ਆਖਰੀ ਸਮੇਂ ਕੋਈ ਰੁਕਾਵਟ ਨਾ ਪਵੇ। ਉਸ ਨੇ ਲੰਡਨ ਦੀ ਆਕਸਫੋਰਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਅਤੇ ਸਿੱਖਿਆ, ਨੀਤੀ ਅਤੇ ਸ਼ਾਸਨ 'ਚ ਉਸ ਦਾ ਖਾਸਾ ਤਜਰਬਾ ਹੈ। ਉਸ ਨੇ ਆਪ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਕਈ ਐੱਨ. ਜੀ. ਓ. ਨਾਲ ਕੰਮ ਕੀਤਾ। ਉਹ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦੀ ਇਕ ਮੁੱਖ ਮੈਂਬਰ ਸੀ। ਇਸ ਲਈ, ਉਹ ਨਾ ਤਾਂ ‘ਡੰਮੀ ਹੈ ਨਾ ਹੀ ਗੂੰਗੀ।’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News