ਆਤਿਸ਼ੀ ਦਾ ਦਾਅਵਾ; ED ਦੇ ਛਾਪੇ ਸਿਰਫ CM ਕੇਜਰੀਵਾਲ ਅਤੇ ''ਆਪ'' ਨੂੰ ਕੁਚਲਣ ਦੀ ਸਾਜ਼ਿਸ਼

Wednesday, Feb 07, 2024 - 11:20 AM (IST)

ਆਤਿਸ਼ੀ ਦਾ ਦਾਅਵਾ; ED ਦੇ ਛਾਪੇ ਸਿਰਫ CM ਕੇਜਰੀਵਾਲ ਅਤੇ ''ਆਪ'' ਨੂੰ ਕੁਚਲਣ ਦੀ ਸਾਜ਼ਿਸ਼

ਨਵੀਂ ਦਿੱਲੀ- ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਅਤੇ 'ਆਪ' ਸੰਸਦ ਮੈਂਬਰ ਨਾਰਾਇਣ ਦਾਸ ਗੁਪਤਾ ਸਮੇਤ 12 ਟਿਕਾਣਿਆਂ 'ਤੇ ਛਾਪੇ ਮਾਰੇ। ਇਸ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਨੇ ਈਡੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਜ਼ਰੀਏ ਵੱਡਾ ਖ਼ੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਈਡੀ ਨੂੰ ਆਪਣੇ ਹਥਿਆਰ ਵਜੋਂ ਇਸਤੇਮਾਲ ਕਰ ਰਹੀ ਹੈ। ਕੇਜਰੀਵਾਲ ਦੇ ਨਿੱਜੀ ਸਕੱਤਰ ਦੇ ਘਰ ਛਾਪੇਮਾਰੀ ਕੀਤੀ। ਈਡੀ ਦੀ ਇਹ ਰੇਡ 16 ਘੰਟੇ ਤੱਕ ਚੱਲੀ। ਸਾਡੇ ਸੰਸਦ ਮੈਂਬਰ ਗੁਪਤਾ ਦੇ ਘਰ ਛਾਪੇਮਾਰੀ 18 ਘੰਟੇ ਚੱਲੀ।

ਇਹ ਵੀ ਪੜ੍ਹੋ- ਮੁੜ ਸ਼ਰਮਸਾਰ ਹੋਈ ਦਿੱਲੀ; ਪ੍ਰੇਮੀ ਨੇ ਕੁੜੀ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ, ਫਿਰ ਉਬਲਦੀ ਹੋਈ ਡੋਲ੍ਹੀ ਦਾਲ

ਈਡੀ ਦੇ ਛਾਪਿਆਂ ਵਿਚ ਜੋ ਅਫ਼ਸਰ ਆਏ, ਉਨ੍ਹਾਂ ਨੇ ਇਕ ਵੀ ਕਮਰਾ ਸਰਚ ਨਹੀਂ ਕੀਤਾ। ਕੋਈ ਕਾਗਜ਼ ਨਹੀਂ ਲੱਭਿਆ। ਕੋਈ ਪੁੱਛਗਿੱਛ ਨਹੀਂ ਕੀਤੀ। ਇਹ ਇਤਿਹਾਸ ਵਿਚ ਪਹਿਲੀ ਜਾਂਚ ਹੋਵੇਗੀ, ਜਿੱਥੇ ਈਡੀ ਦੀ ਰੇਡ ਦੇ ਪੰਚਨਾਮੇ ਵਿਚ ਕਿਸੇ ਕੇਸ ਜਾਂ ਇਨਫੋਰਸਮੈਂਟ ਕੇਸ ਜਾਣਕਾਰੀ ਰਿਪੋਰਟ (ECIR) ਦਾ ਜ਼ਿਕਰ ਵੀ ਨਹੀਂ ਕੀਤਾ ਗਿਆ। ਮੁੱਖ ਮੰਤਰੀ ਦੇ ਨਿੱਜੀ ਸਕੱਤਰ ਦੇ ਘਰ 'ਚ ਈਡੀ 16 ਘੰਟਿਆਂ ਤੱਕ ਸਿਰਫ ਬੈਠੀ ਰਹੀ। ਇਸ ਰੇਡ ਦਾ ਨਤੀਜਾ ਇਹ ਹੈ ਕਿ ਈਡੀ ਨੇ ਨਿੱਜੀ ਸਕੱਤਰ ਦੇ 2 gmail ਅਕਾਊਂਟ ਦਾ ਡਾਟਾ ਲਿਆ ਅਤੇ ਉਨ੍ਹਾਂ ਦੇ ਤਿੰਨ ਫੋਨ ਲਏ। ਹੁਣ ਤਾਂ ਈਡੀ ਨੇ ਝੂਠੇ ਕੇਸ ਜਾਂ ਜਾਂਚ ਦਾ ਕੋਈ ਦਿਖਾਵਾ ਵੀ ਛੱਡ ਦਿੱਤਾ। ਇਨ੍ਹਾਂ ਨੇ ਆਪਣਾ ਅਸਲੀ ਰੂਪ ਸਾਹਮਣੇ ਰੱਖ ਦਿੱਤਾ ਹੈ। 

ਇਹ ਵੀ ਪੜ੍ਹੋ- ED ਦੇ ਛਾਪਿਆਂ ਨਾਲ 'ਆਪ' ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ : ਆਤਿਸ਼ੀ

ਆਤਿਸ਼ੀ ਨੇ ਦਾਅਵਾ ਕੀਤਾ ਕਿ ਈਡੀ ਦਾ ਛਾਪਾ ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੁਚਲਣ ਦੀ ਸਾਜ਼ਿਸ਼ ਹੈ। ਆਤਿਸ਼ੀ ਮੁਤਾਬਕ ਈਡੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਛਾਪੇ ਇਕ ਤਮਾਸ਼ਾ ਹਨ।  ਈਡੀ ਦਾ ਇਕ ਹੀ ਕੰਮ ਹੈ, ਉਹ ਇਹ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਲਈ ਕੰਮ ਕਰਨ ਵਾਲੇ ਨੇਤਾਵਾਂ ਨੂੰ ਜੇਲ੍ਹ 'ਚ ਬੰਦ ਕਰਨਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News