ਅਤੀਕ-ਅਸ਼ਰਫ ਕਤਲਕਾਂਡ ਦੇ ਤਿੰਨੋਂ ਮੁਲਜ਼ਮਾਂ ਨੂੰ 4 ਦਿਨ ਦੀ ਪੁਲਸ ਰਿਮਾਂਡ ''ਤੇ ਭੇਜਿਆ ਗਿਆ
Wednesday, Apr 19, 2023 - 03:11 PM (IST)
ਪ੍ਰਯਾਗਰਾਜ- ਉੱਤਰ ਪ੍ਰਦੇਸ਼ 'ਚ ਪ੍ਰਯਾਗਰਾਜ ਦੀ CJM ਅਦਾਲਤ ਨੇ ਬੁੱਧਵਾਰ ਨੂੰ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਲੀ ਦੇ ਕਤਲ ਦੇ ਤਿੰਨੋਂ ਮੁਲਜ਼ਮਾਂ ਨੂੰ 4 ਦਿਨ ਦੀ ਪੁਲਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ ਹੈ। ਜ਼ਿਲ੍ਹਾ ਸਰਕਾਰੀ ਵਕੀਲ ਗੁਲਾਬ ਚੰਦਰ ਅਗ੍ਰਹਰੀ ਨੇ ਦੱਸਿਆ ਕਿ ਮੁੱਖ ਨਿਆਂਇਕ ਮੈਜਿਸਟ੍ਰੇਟ ਦਿਨੇਸ਼ ਚੰਦਰ ਗੌਤਮ ਦੀ ਵਿਸ਼ੇਸ਼ ਅਦਾਲਤ ਨੇ ਅਤੀਕ ਅਤੇ ਅਸ਼ਰਫ ਦੇ ਤਿੰਨੋਂ ਸ਼ੂਟਰਾਂ ਨੂੰ 4 ਦਿਨ ਦੀ ਪੁਲਸ ਰਿਮਾਂਡ ਦਾ ਹੁਕਮ ਦਿੱਤਾ। ਰਿਮਾਂਡ ਦਾ ਸਮਾਂ 23 ਅਪ੍ਰੈਲ ਸ਼ਾਮ 5 ਵਜੇ ਤੱਕ ਹੋਵੇਗੀ। ਰਿਮਾਂਡ ਮਿਲਣ ਮਗਰੋਂ ਪੁਲਸ ਮੁਲਜ਼ਮਾਂ- ਲਵਲੇਸ਼ ਤਿਵਾੜੀ, ਅਰੁਣ ਮੌਰਿਆ ਅਤੇ ਮੋਹਿਤ ਉਰਫ਼ ਸੰਨੀ ਨੂੰ ਪੁੱਛਗਿੱਛ ਲਈ ਰਿਜ਼ਰਵ ਪੁਲਸ ਲਾਈਨ ਲੈ ਗਈ ਹੈ। ਪੁਲਸ ਸੁਰੱਖਿਆ ਦੇ ਲਿਹਾਜ ਨਾਲ ਪੁਲਸ ਤਿੰਨਾਂ ਮੁਲਜ਼ਮਾਂ ਦਾ ਚਿਹਰਾ ਢਕ ਕੇ ਦੌੜਾਉਂਦੇ ਹੋਏ ਅਦਾਲਤ 'ਚ ਪੇਸ਼ ਕਰਨ ਲਈ ਲੈ ਗਈ।
ਇਹ ਵੀ ਪੜ੍ਹੋ- ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ
ਵਿਸ਼ੇਸ਼ ਜਾਂਦ ਦਲ ਕਰ ਰਹੀ ਹੈ ਜਾਂਚ
ਅਤੀਕ ਅਤੇ ਅਸ਼ਰਫ ਦਾ ਮਾਮਲਾ ਵਿਸ਼ੇਸ਼ ਜਾਂਚ ਦਲ (SIT) ਦੇ ਹੱਥ ਵਿਚ ਹੈ। ਤਿੰਨੋਂ ਦੋਸ਼ੀਆਂ ਨੂੰ ਜਸਟਿਸ ਦਿਨੇਸ਼ ਚੰਦਰ ਗੌਤਮ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਤਿੰਨੋਂ ਸ਼ੂਟਰਾਂ ਨੂੰ ਪੁਲਸ ਰਿਮਾਂਡ ਮਿਲਣ ਮਗਰੋਂ ਕੋਰਟ ਕੰਪਲੈਕਸ ਵਿਚ ਮੌਜੂਦ ਕੁਝ ਵਕੀਲਾਂ ਨੇ ਜੈ ਸ਼੍ਰੀਰਾਮ ਦੇ ਨਾਅਰੇ ਲਾਏ। ਮੁਲਜ਼ਮਾਂ 'ਤੇ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਕੋਰਟ ਕੰਪਲੈਕਸ 'ਚ ਵੱਡੀ ਗਿਣਤੀ ਵਿਚ ਪੁਲਸ ਦੇ ਜਵਾਨਾਂ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ, ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ।
ਨੈਨੀ ਜੇਲ੍ਹ 'ਚ ਬੰਦ ਹੈ ਅਤੀਕ ਦਾ ਪੁੱਤਰ ਅਲੀ
ਜ਼ਿਕਰਯੋਗ ਹੈ ਕਿ ਤਿੰਨਾਂ ਮੁਲਜ਼ਮਾਂ ਨੂੰ 17 ਅਪ੍ਰੈਲ ਨੂੰ ਨੈਨੀ ਜੇਲ੍ਹ ਤੋਂ ਪ੍ਰਤਾਪਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਅਤੀਕ ਦਾ ਇਕ ਪੁੱਤਰ ਅਲੀ ਵੀ ਨੈਨੀ ਜੇਲ੍ਹ 'ਚ ਬੰਦ ਹੈ। ਤਿੰਨਾਂ ਨੂੰ ਗੈਂਗ ਵਾਰ ਦੇ ਖਦਸ਼ੇ ਕਾਰਨ ਪ੍ਰਤਾਪਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਬੁੱਧਵਾਰ ਨੂੰ ਗੁਪਤ ਤੌਰ 'ਤੇ ਤਿੰਨਾਂ ਦੋਸ਼ੀਆਂ ਨੂੰ ਪ੍ਰਯਾਗਰਾਜ ਦੀ ਸੀਜੇਐੱਮ ਅਦਾਲਤ 'ਚ ਪੇਸ਼ ਕਰਨ ਲਈ ਪੁਲਸ ਸਵੇਰੇ 7.30 ਵਜੇ ਪ੍ਰਤਾਪਗੜ੍ਹ ਗਈ ਸੀ। ਤਿੰਨਾਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ- ਜਦੋਂ ਦਿੱਲੀ 'ਚ ਚੱਲਦਾ ਸੀ ਮਾਫ਼ੀਆ ਦਾ ਸਿੱਕਾ, 2008 'ਚ ਅਤੀਕ ਦੀ ਵੋਟ ਨੇ ਬਚਾਈ ਸੀ ਮਨਮੋਹਨ ਸਰਕਾਰ
उत्तर प्रदेश: माफिया अतीक-अशरफ को गोली मारने वाले तीन आरोपी हमलावरों को प्रयागराज सीजेएम कोर्ट ने चार दिन की पुलिस हिरासत में भेजा। https://t.co/nPVBqPSXAn
— ANI_HindiNews (@AHindinews) April 19, 2023
ਅਤੀਕ-ਅਸ਼ਰਫ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਕਤਲ
ਦੱਸ ਦੇਈਏ ਕਿ ਅਤੀਕ ਅਤੇ ਅਸ਼ਰਫ ਦੀ 15 ਅਪ੍ਰੈਲ ਦੀ ਰਾਤ ਕਰੀਬ 10.30 ਵਜੇ ਪ੍ਰਯਾਗਰਾਜ ਕੈਲਵਿਨ ਹਸਪਤਾਲ ਦੇ ਬਾਹਰ ਪੁਲਸ ਹਿਰਾਸਤ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਤਿੰਨੋਂ ਦੋਸ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ। ਅਤੀਕ ਅਤੇ ਅਸ਼ਰਫ ਨੂੰ ਰਾਜੂਪਾਲ ਕਤਲ ਕਾਂਡ ਦੇ ਗਵਾਹ ਉਮੇਸ਼ ਪਾਲ ਦੀ ਕਤਲ ਦੇ ਮਾਮਲੇ ਵਿਚ ਪੁਲਸ ਰਿਮਾਂਡ 'ਤੇ ਲਿਆ ਗਿਆ ਸੀ।
ਇਹ ਵੀ ਪੜ੍ਹੋ- ਅਤੀਕ-ਅਸ਼ਰਫ਼ ਕਤਲਕਾਂਡ ਦੀ ਜਾਂਚ ਲਈ ਉੱਤਰ ਪ੍ਰਦੇਸ਼ ਪੁਲਸ ਨੇ ਗਠਿਤ ਕੀਤੀ SIT