ਹਿਮਾਚਲ ਪ੍ਰਦੇਸ਼ ''ਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ''ਅਟਲ ਸੁਰੰਗ''

Monday, Oct 05, 2020 - 03:16 PM (IST)

ਹਿਮਾਚਲ ਪ੍ਰਦੇਸ਼ ''ਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ''ਅਟਲ ਸੁਰੰਗ''

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਅਟਲ ਸੁਰੰਗ ਬਣਨ ਤੋਂ ਬਾਅਦ ਸੈਲਾਨੀਆਂ ਦੀ ਭੀੜ ਵੱਧਣੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਵੱਡੀ ਗਿਣਤੀ ਵਿਚ ਸੁਰੰਗ ਨੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ। ਚੰਡੀਗੜ੍ਹ ਤੋਂ ਆਏ ਅਭਿਸ਼ੇਕ ਮਲਿਕ ਸਮੇਤ ਕਈ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਸੁਰੰਗ ਕੋਲ ਸੈਲਫੀਆਂ ਲੈਂਦੇ ਹੋਏ ਦੇਖਿਆ ਗਿਆ। 10 ਹਜ਼ਾਰ ਫੁੱਟ ਤੋਂ ਵੱਧ ਦੀ ਉੱਚਾਈ 'ਤੇ ਸਥਿਤ ਇਹ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਨਤਾ ਲਈ ਸੁਰੰਗ ਖੋਲ੍ਹੇ ਜਾਣ ਤੋਂ ਬਾਅਦ ਇਹ ਸੈਲਾਨੀਆਂ ਵਿਚ ਖਿੱਚ ਦਾ ਕੇਂਦਰ ਬਣ ਗਈ ਹੈ। 

PunjabKesari

ਇਹ ਵੀ ਪੜ੍ਹੋ: ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸੁਰੰਗ 'ਅਟਲ ਟਨਲ' ਦਾ ਉਦਘਾਟਨ ਕੀਤਾ

ਹਿਮਾਚਲ ਪ੍ਰਦੇਸ਼ ਵਿਚ ਸਥਿਤ 9 ਕਿਲੋਮੀਟਰ ਲੰਬੀ ਇਹ ਸੁਰੰਗ ਲਾਹੌਲ-ਸਪੀਤੀ ਜ਼ਿਲ੍ਹੇ ਦੇ ਲਾਹੌਰ ਅਤੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਨੂੰ ਜੋੜਦੀ ਹੈ। ਹਿਮਾਚਲ ਆਏ ਮਲਿਕ ਨੇ ਕਿਹਾ ਕਿ ਸ਼ਨੀਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੰਗ ਰਾਸ਼ਟਰ ਨੂੰ ਸਮਰਪਿਤ ਕਰ ਰਹੇ ਸਨ ਤਾਂ ਉਹ ਮਨਾਲੀ ਵਿਚ ਸਨ। ਉਨ੍ਹਾਂ ਕਿਹਾ ਕਿ ਸੁਰੰਗ ਇੰਜੀਨੀਅਰਿੰਗ ਦਾ ਬੇਜੋੜ ਨਮੂਨਾ ਹੈ। ਓਧਰ ਸੀਸੂ ਪਿੰਡ ਪੰਚਾਇਤ ਦੀ ਮੁਖੀ ਸੁਮਨ ਕਈ ਪਿੰਡ ਵਾਸੀਆਂ ਨਾਲ ਸੁਰੰਗ ਵੇਖਣ ਗਈ। ਸੁਰੰਗ ਦਾ ਉੱਤਰੀ ਹਿੱਸਾ ਇਸੇ ਪਿੰਡ 'ਚ ਖੁੱਲ੍ਹਦਾ ਹੈ।

PunjabKesari

ਇਹ ਵੀ ਪੜ੍ਹੋ: ਹਿਮਾਚਲ 'ਚ ਬੋਲੇ PM ਮੋਦੀ- ਸਾਡੀ ਸਰਕਾਰ ਦੇ ਫ਼ੈਸਲੇ ਗਵਾਹ ਹਨ, ਜੋ ਕਹਿੰਦੇ ਹਾਂ, ਉਹ ਕਰ ਕੇ ਦਿਖਾਉਂਦੇ ਹਾਂ

ਸੁਮਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਰੋਹਤਾਂਗ ਦਰਰੇ ਤੋਂ ਹੁੰਦੇ ਹੋਏ ਮਨਾਲੀ ਪਹੁੰਚਣ ਵਿਚ ਲੱਗਭਗ 4 ਘੰਟੇ ਲੱਗਦੇ ਸਨ। ਸਰਦੀਆਂ 'ਚ ਬਰਫ਼ ਡਿੱਗਣ ਕਾਰਨ ਲੱਗਭਗ 6 ਮਹੀਨੇ ਤੱਕ ਦਰਰੇ ਦਾ ਮਾਰਗ ਬੰਦ ਰਹਿੰਦਾ ਸੀ।ਸੁਮਨ ਨੇ ਕਿਹਾ ਕਿ ਹੁਣ ਸੀਸੂ ਤੋਂ ਮਨਾਲੀ ਪਹੁੰਚਣ ਵਿਚ ਲੱਗਭਗ ਇਕ ਘੰਟਾ ਲੱਗਦਾ ਹੈ ਅਤੇ ਇਹ ਰਸਤਾ ਹੁਣ ਹਰ ਮੌਸਮ ਵਿਚ ਚਾਲੂ ਰਹੇਗਾ। ਉਨ੍ਹਾਂ ਕਿਹਾ ਕਿ ਇਹ ਮਰੀਜ਼ਾਂ, ਵਿਦਿਆਰਥੀਆਂ ਅਤੇ ਹੇਰ ਖੇਤਰ ਦੇ ਲੋਕਾਂ ਲਈ ਬਹੁਤ ਲਾਭਕਾਰੀ ਹੋਵੇਗੀ। ਇਸ ਦਰਮਿਆਨ ਸੀਮਾ ਸੜਕ ਸੰਗਠਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੰਗ, ਰੋਜ਼ਾਨਾ ਸਵੇਰੇ 9 ਵਜੇ ਤੋਂ 10 ਦਰਮਿਆਨ ਅਤੇ ਸ਼ਾਮ 4 ਵਜੇ ਤੋਂ 5 ਵਜੇ ਦਰਮਿਆਨ ਜਨਤਾ ਲਈ ਬੰਦ ਰਹੇਗੀ। ਸੁਮਨ ਨੇ ਉਮੀਦ ਕੀਤੀ ਹੈ ਕਿ ਸੁਰੰਗ ਖੋਲ੍ਹਣ ਤੋਂ ਬਾਅਦ ਲਾਹੌਲ ਵਿਚ ਸੈਰ-ਸਪਾਟਾ ਵਧੇਗਾ। ਹਾਲਾਂਕਿ ਉਨ੍ਹਾਂ ਨੇ ਸੈਲਾਨੀਆਂ ਨੂੰ ਇਸ ਖੇਤਰ ਵਿਚ ਲਾਪ੍ਰਵਾਹੀ ਨਾਲ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਹੈ।


author

Tanu

Content Editor

Related News