ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ ਵਾਜਪਾਈ

Friday, Dec 25, 2020 - 09:57 AM (IST)

ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ ਵਾਜਪਾਈ

ਨਵੀਂ ਦਿੱਲੀ- ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ 'ਚ ਹੋਇਆ ਸੀ। ਉਹ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਸਾਲ 1996 'ਚ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ, ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਕਾਰਜਕਾਲ ਕਾਫ਼ੀ ਛੋਟਾ ਯਾਨੀ 13 ਦਿਨਾਂ ਦਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ 13 ਮਹੀਨਿਆਂ ਦਾ ਸੀ ਅਤੇ ਫਿਰ 1999 'ਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ 2004 ਤੱਕ 5 ਸਾਲ ਦਾ ਆਪਣਾ ਕਾਰਜਕਾਲ ਪੂਰਾ ਕੀਤਾ। ਅਟਲ ਜੀ ਰਾਜਨੇਤਾ ਬਣਨ ਤੋਂ ਪਹਿਲਾਂ ਇਕ ਪੱਤਰਕਾਰ ਸਨ। ਉਹ ਦੇਸ਼-ਸਮਾਜ ਲਈ ਕੁਝ ਕਰਨ ਦੀ ਪ੍ਰੇਰਨਾ ਨਾਲ ਪੱਤਰਕਾਰੀ 'ਚ ਆਏ ਸਨ। ਅਟਲ ਬਿਹਾਰੀ ਰਾਜਨੀਤੀ 'ਚ ਕਿਵੇਂ ਆਏ, ਇਸ ਦੇ ਪਿੱਛੇ ਇਕ ਪ੍ਰੇਰਨਾਦਾਇਕ ਕਹਾਣੀ ਹੈ। 

ਜਨਮ
ਇਕ ਸਕੂਲ ਟੀਚਰ ਦੇ ਘਰ ਪੈਦਾ ਹੋਏ ਅਟਲ ਬਿਹਾਰੀ ਲਈ ਜੀਵਨ ਦਾ ਸ਼ੁਰੂਆਤੀ ਸਫ਼ਰ ਸੌਖਾ ਨਹੀਂ ਸੀ। 25 ਦਸੰਬਰ 1924 ਨੂੰ ਗਵਾਲੀਅਰ ਦੇ ਇਕ ਮੱਧਮ ਵਰਗ ਪਰਿਵਾਰ 'ਚ ਜਨਮੇ ਵਾਜਪਾਈ ਦੀ ਸ਼ੁਰੂਆਤੀ ਸਿੱਖਿਆ ਗਵਾਲੀਅਰ ਦੇ ਹੀ ਵਿਕਟੋਰੀਆ (ਹੁਣ ਲਕਸ਼ਮੀਬਾਈ) ਕਾਲਜ ਅਤੇ ਕਾਨਪੁਰ ਦੇ ਡੀ.ਏ.ਵੀ. ਕਾਲਜ 'ਚ ਹੋਈ ਸੀ। ਉਨ੍ਹਾਂ ਨੇ ਰਾਜਨੀਤਕ ਵਿਗਿਆਨ 'ਚ ਗਰੈਜੂਏਸ਼ਨ ਕੀਤੀ ਅਤੇ ਪੱਤਰਕਾਰੀ 'ਚ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਰਾਸ਼ਟਰਧਰਮ, ਵੀਰ ਅਰਜੁਨ ਵਰਗੀਆਂ ਅਖ਼ਬਾਰਾਂ ਦਾ ਸੰਪਾਦਨ ਕੀਤਾ।

PunjabKesariਬਚਪਨ ਤੋਂ ਹੀ ਆਰ.ਐੱਸ.ਐੱਸ. ਨਾਲ ਜੁੜ ਗਏ ਸਨ ਅਟਲ ਬਿਹਾਰੀ
ਉਹ ਬਚਪਨ ਤੋਂ ਹੀ ਰਾਸ਼ਟਰੀ ਸੋਇਮ ਸੇਵਕ ਸੰਘ ਨਾਲ ਜੁੜ ਗਏ ਸਨ ਅਤੇ ਇਸ ਸੰਗਠਨ ਦੀ ਵਿਚਾਰ ਧਾਰਾ ਦੇ ਅਸਰ ਨਾਲ ਹੀ ਉਨ੍ਹਾਂ 'ਚ ਦੇਸ਼ ਦੇ ਪ੍ਰਤੀ ਕੁਝ ਕਰਨ, ਸਮਾਜਿਕ ਕੰਮ ਕਰਨ ਦੀ ਭਾਵਨਾ ਮਜ਼ਬੂਤ ਹੋਈ। ਇਸ ਲਈ ਉਨ੍ਹਾਂ ਨੇ ਪੱਤਰਕਾਰੀ ਇਕ ਬਿਹਤਰ ਰਸਤਾ ਸਮਝ 'ਚ ਆਇਆ ਅਤੇ ਉਹ ਪੱਤਰਕਾਰ ਬਣ ਗਏ। ਉਨ੍ਹਾਂ ਦੇ ਪੱਤਰਕਾਰ ਤੋਂ ਰਾਜਨੇਤਾ ਬਣਨ ਦਾ ਜੋ ਜੀਵਨ 'ਚ ਮੋੜ ਆਇਆ, ਉਹ ਇਕ ਮਹੱਤਵਪੂਰਨ ਘਟਨਾ ਨਾਲ ਜੁੜਿਆ ਹੈ। ਇਸ ਬਾਰੇ ਖ਼ੁਦ ਅਟਲ ਜੀ ਨੇ ਇਕ ਸੀਨੀਅਰ ਪੱਤਰਕਾਰ ਨੂੰ ਇਕ ਇੰਟਰਵਿਊ 'ਚ ਦੱਸਿਆ ਸੀ।

PunjabKesariਇਸ ਘਟਨਾ ਕਾਰਨ ਰਾਜਨੀਤੀ 'ਚ ਸਨ ਅਟਲ ਬਿਹਾਰੀ
ਇਸ ਇੰਟਰਵਿਊ 'ਚ ਵਾਜਪਾਈ ਨੇ ਦੱਸਿਆ ਕਿ ਉਹ ਬਤੌਰ ਪੱਤਰਕਾਰ ਆਪਣਾ ਕੰਮ ਬਖੂਬੀ ਕਰ ਰਹੇ ਸਨ। 1953 ਦੀ ਗੱਲ ਹੈ, ਭਾਰਤੀ ਜਨਸੰਘ ਦੇ ਨੇਤਾ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਕਸ਼ਮੀਰ ਨੂੰ ਵਿਸ਼ੇਸ਼ ਦਰਜ ਦੇਣ ਦੇ ਵਿਰੁੱਧ ਸਨ। ਜੰਮੂ-ਕਸ਼ਮੀਰ 'ਚ ਲਾਗੂ ਪਰਮਿਟ ਸਿਸਟਮ ਦਾ ਵਿਰੋਧ ਕਰਨ ਲਈ ਡਾ. ਮੁਖਰਜੀ ਸ਼੍ਰੀਨਗਰ ਚੱਲੇ ਗਏ। ਪਰਮਿਟ ਸਿਸਟਮ ਅਨੁਸਾਰ ਕਿਸੇ ਵੀ ਭਾਰਤੀ ਨੂੰ ਜੰਮੂ-ਕਸ਼ਮੀਰ ਸੂਬੇ 'ਚ ਵਸਣ ਦੀ ਇਜਾਜ਼ਤ ਨਹੀਂ ਸੀ। ਇਹੀ ਨਹੀਂ ਦੂਜੇ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਜੰਮੂ-ਕਸ਼ਮੀਰ ਜਾਣ ਲਈ ਆਪਣੇ ਨਾਲ ਇਕ ਪਛਾਣ ਪੱਤਰ ਲੈ ਕੇ ਜਾਣਾ ਜ਼ਰੂਰੀ ਸੀ। ਡਾ. ਮੁਖਰਜੀ ਇਸ ਦਾ ਵਿਰੋਧ ਕਰ ਰਹੇ ਸਨ। ਉਹ ਪਰਮਿਟ ਸਿਸਟਮ ਨੂੰ ਤੋੜ ਕੇ ਸ਼੍ਰੀਨਗਰ ਪਹੁੰਚ ਗਏ ਸਨ। ਇਸ ਘਟਨਾ ਨੂੰ ਇਕ ਪੱਤਰਕਾਰ ਦੇ ਰੂਪ 'ਚ ਕਵਰ ਕਰਨ ਲਈ ਵਾਜਪਾਈ ਵੀ ਉਨ੍ਹਾਂ ਨਾਲ ਗਏ। ਵਾਜਪਾਈ ਇੰਟਰਵਿਊ 'ਚ ਦੱਸਦੇ ਹਨ,''ਪੱਤਰਕਾਰ ਦੇ ਰੂਪ 'ਚ ਮੈਂ ਉਨ੍ਹਾਂ ਨਾਲ ਸੀ। ਉਹ ਗ੍ਰਿਫ਼ਤਾਰ ਕਰ ਲਏ ਗਏ  ਪਰ ਅਸੀਂ ਲੋਕ ਵਾਪਸ ਆ ਗਏ।'' ਡਾ. ਮੁਖਰਜੀ ਨੇ ਮੈਨੂੰ ਕਿਾਹ ਕਿ ਵਾਜਪਾਈ ਜਾਓ ਅਤੇ ਦੁਨੀਆ ਨੂੰ ਦੱਸ ਦਿਓ ਕਿ ਮੈਂ ਕਸ਼ਮੀਰ ਆ ਗਿਆ ਹਾਂ, ਬਿਨਾਂ ਕਿਸੇ ਪਰਮਿਟ ਦੇ।'' ਇਸ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਨਜ਼ਰਬੰਦੀ 'ਚ ਰਹਿਣ ਵਾਲੇ ਡਾ. ਮੁਖਰਜੀ ਦੀ ਬੀਮਾਰੀ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਵਾਜਪਾਈ ਕਾਫ਼ੀ ਦੁਖੀ ਹੋਏ। ਉਹ ਇੰਟਰਵਿਊ 'ਚ ਕਹਿੰਦੇ ਹਨ,''ਮੈਨੂੰ ਲੱਗਾ ਕਿ ਡਾ. ਮੁਖਰਜੀ ਦੇ ਕੰਮ ਨੂੰ ਅੱਗੇ ਵਧਾਉਣਾ ਚਾਹੀਦਾ। ਇਸ ਤੋਂ ਬਾਅਦ ਵਾਜਪਾਈ ਰਾਜਨੀਤੀ 'ਚ ਆ ਗਏ। ਉਹ ਸਾਲ 1957 'ਚ ਪਹਿਲੀ ਵਾਰ ਸੰਸਦ ਮੈਂਬਰ ਬਣ ਕੇ ਲੋਕ ਸਭਾ ਪਹੁੰਚੇ ਸਨ।

PunjabKesari

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News