ਅਟਲ ਬਿਹਾਰੀ ਵਾਜਪਾਈ ਦੀ ਸਿਹਤ ''ਚ ਸੁਧਾਰ, ਜਲਦੀ ਮਿਲ ਸਕਦੀ ਹੈ ਛੁੱਟੀ
Wednesday, Jun 13, 2018 - 05:08 PM (IST)

ਨਵੀਂ ਦਿੱਲੀ— ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਪਿਛਲੇ ਤਿੰਨ ਦਿਨਾਂ ਤੋਂ ਨਵੀਂ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਹਨ। ਬੁੱਧਵਾਰ ਨੂੰ ਏਮਜ਼ ਦੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਹਾਲਤ 'ਚ ਹੁਣ ਸੁਧਾਰ ਹੋ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਏਮਜ਼ ਤੋਂ ਛੁੱਟੀ ਮਿਲ ਸਕਦੀ ਹੈ।
ਅਟਲ ਬਿਹਾਰੀ ਵਾਜਪਈ ਨੂੰ ਕਿਡਨੀ ਸੰਬੰਧੀ ਮੁਸ਼ਕਲਾਂ ਦੇ ਚੱਲਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਦੀ ਦੇਖਰੇਖ 'ਚ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦਾ ਇਲਾਜ ਜਾਰੀ ਹੈ। ਬੁੱਧਵਾਰ ਨੂੰ ਏਮਜ਼ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਪ੍ਰਧਾਨਮੰਤਰੀ ਨੂੰ ਇਲਾਜ ਦਾ ਫਾਇਦਾ ਹੋ ਰਿਹਾ ਹੈ।
Atal B Vajpayee has shown significant improvement in last 48 hrs. His kidney function is back to normal, heart rate,respiratory rate & BP also normal, they're being maintained without support. Hopefully he'll make full recovery in next few days, overall his health is good: AIIMS pic.twitter.com/YXCcVIoQ99
— ANI (@ANI) June 13, 2018
ਏਮਜ਼ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਈ ਦੀ ਸਿਹਤ 'ਚ ਪਿਛਲੇ 48 ਘੰਟਿਆਂ 'ਚ ਬਹੁਤ ਸੁਧਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੀ ਦਿਲੀ ਗਤੀ, ਬੀ.ਪੀ ਅਤੇ ਸਾਹ ਸਮਾਨ ਰੂਪ ਨਾਲ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਕਿਡਨੀ ਵੀ ਸਮਾਨ ਰੂਪ ਨਾਲ ਕੰਮ ਕਰ ਰਹੀ ਹੈ। ਅਟਲ ਬਿਹਾਰੀ ਵਾਜਪਈ ਨੂੰ ਬਿਨਾਂ ਕਿਸੇ ਸਪੋਰਟ ਦੇ ਰੱਖਿਆ ਜਾ ਰਿਹਾ ਹੈ।