ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਨੂੰ ਮਿਲਣ AIIMS ਪਹੁੰਚੇ PM ਮੋਦੀ

Monday, Jun 11, 2018 - 08:29 PM (IST)

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਨੂੰ ਮਿਲਣ AIIMS ਪਹੁੰਚੇ PM ਮੋਦੀ

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਸ) 'ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਹ ਇਕ ਨਿਯਮਿਤ ਜਾਂਚ ਹੈ। ਉਨ੍ਹਾਂ ਦੀ ਜਾਂਚ ਏਮਸ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਦੀ ਨਿਗਰਾਨੀ 'ਚ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾ ਦਾ ਹਾਲਚਾਲ ਜਾਨਣ ਲਈ ਏਮਸ ਪਹੁੰਚੇ ਹਨ। ਏਮਸ ਦੇ ਮਾਹਿਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਅਟਲ ਬਿਹਾਰੀ ਵਾਜਪੇਈ ਨੂੰ ਨਿਯਮਿਤ ਜਾਂਚ ਲਈ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ ਅਤੇ ਉਨ੍ਹਾ ਦੀ ਹਾਲਤ ਹੁਣ ਕਾਫੀ ਸੁਧਾਰ ਹੈ। ਏਮਸ ਦੇ ਨਿਰਦੇਸ਼ਕ ਡਾ. ਰਣਦੀਪ ਦੀ ਅਗਵਾਈ 'ਚ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਸਪਤਾਲ ਪਹੁੰਚ ਕੇ ਅਟਲ ਬਿਹਾਰੀ ਵਾਜਪੇਈ ਦਾ ਹਾਲ ਚਾਲ ਜਾਣਿਆ। ਦੱਸ ਦਈਏ ਕਿ 93 ਸਾਲਾਂ ਅਟਲ ਬਿਹਾਰੀ ਵਾਜਪੇਈ ਡਿਮੇਂਸ਼ੀਆ ਨਾਂ ਦੀ ਬੀਮਾਰੀ ਨਾਲ ਜੂਝ ਰਹੇ ਹਨ। 


Related News