87 ਸਾਲ ਦੀ ਉਮਰ ’ਚ ਓਮ ਪ੍ਰਕਾਸ਼ ਚੌਟਾਲਾ ਦਾ ਕਮਾਲ, ਪਾਸ ਕੀਤੀ 10ਵੀਂ ਤੇ 12ਵੀਂ ਦੀ ਪ੍ਰੀਖਿਆ

Wednesday, May 11, 2022 - 02:25 PM (IST)

87 ਸਾਲ ਦੀ ਉਮਰ ’ਚ ਓਮ ਪ੍ਰਕਾਸ਼ ਚੌਟਾਲਾ ਦਾ ਕਮਾਲ, ਪਾਸ ਕੀਤੀ 10ਵੀਂ ਤੇ 12ਵੀਂ ਦੀ ਪ੍ਰੀਖਿਆ

ਚੰਡੀਗੜ੍ਹ/ਹਰਿਆਣਾ (ਬਾਂਸਲ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਮਾਲ ਕਰ ਵਿਖਾਇਆ। ਉਨ੍ਹਾਂ ਨੇ 87 ਸਾਲ ਦੀ ਉਮਰ ’ਚ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਫਸਟ ਡਿਵੀਜ਼ਨ ਨਾਲ ਪਾਸ ਕੀਤੀ। ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਵਲੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ 10ਵੀਂ ਅਤੇ 12ਵੀਂ ਦੀ ਮਾਰਕਸ-ਸ਼ੀਟ ਜਾਰੀ ਕੀਤੀ ਗਈ। 

PunjabKesari

ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ 2019 ਵਿਚ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਪਰ ਕਿਸੇ ਕਾਰਨ ਅੰਗਰੇਜ਼ੀ ਦਾ ਪੇਪਰ ਨਹੀਂ ਦੇ ਸਕੇ ਸਨ। ਅੰਗਰੇਜ਼ੀ ਵਿਸ਼ੇ ਦਾ ਨਤੀਜਾ ਨਾ ਆਉਣ ਦੇ ਚੱਲਦੇ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦਾ 12ਵੀਂ ਦਾ ਨਤੀਜਾ ਰੋਕ ਲਿਆ ਸੀ।  ਅਗਸਤ 2021 ਵਿਚ ਉਨ੍ਹਾਂ 10ਵੀਂ ਦਾ ਅੰਗਰੇਜ਼ੀ ਦਾ ਪੇਪਰ ਦਿੱਤਾ ਸੀ, ਜਿਸ ’ਚ 88 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਸਾਬਕਾ ਮੁੱਖ ਮੰਤਰੀ ਨੇ 87 ਸਾਲ ਦੀ ਉਮਰ ਵਿਚ 10ਵੀਂ ਅਤੇ 12ਵੀਂ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਹੈ। ਉਹ ਅੱਜ ਵੀ ਰਾਜਨੀਤੀ ’ਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਪਿਛਲੇ 2 ਸਾਲਾਂ ’ਚ ਪੂਰੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਅਤੇ ਹਲਕਿਆਂ ਦਾ ਕਈ-ਕਈ ਵਾਰ ਦੌਰਾ ਕਰ ਚੁੱਕੇ ਹਨ।

ਦੱਸ ਦੇਈਏ ਕਿ ਇਨੈਲੋ ਸੁਪਰੀਮੋ ਸੋਮਵਾਰ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੇ 428ਵੇਂ ਜਨਮ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਭਿਵਾਨੀ ਪਹੁੰਚਣ ’ਤੇ ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਨੂੰ 10ਵੀਂ ਅਤੇ 12ਵੀਂ ਦੀਆਂ ਅੰਕ ਸ਼ੀਟਾਂ ਸਨਮਾਨ ਨਾਲ ਸੌਂਪੀਆਂ।


author

Tanu

Content Editor

Related News