ਹਿਜਾਬ ਵਿਵਾਦ ਤੋਂ ਬਾਅਦ ਹੁਣ ਬੈਂਗਲੁਰੂ ਕਾਲਜ 'ਚ ਅੰਮ੍ਰਿਤਧਾਰੀ ਸਿੱਖ ਕੁੜੀ ਨੂੰ ਦਸਤਾਰ ਉਤਾਰਨ ਲਈ ਕਿਹਾ

Thursday, Feb 24, 2022 - 01:33 PM (IST)

ਹਿਜਾਬ ਵਿਵਾਦ ਤੋਂ ਬਾਅਦ ਹੁਣ ਬੈਂਗਲੁਰੂ ਕਾਲਜ 'ਚ ਅੰਮ੍ਰਿਤਧਾਰੀ ਸਿੱਖ ਕੁੜੀ ਨੂੰ ਦਸਤਾਰ ਉਤਾਰਨ ਲਈ ਕਿਹਾ

ਬੈਂਗਲੁਰੂ- ਕਰਨਾਟਕ 'ਚ ਹਿਜਾਬ ਵਿਵਾਦ ਦਰਮਿਆਨ ਬੈਂਗਲੁਰੂ 'ਚ ਸਿੱਖ ਭਾਈਚਾਰੇ ਤੋਂ ਆਉਣ ਵਾਲੀ ਵਿਦਿਆਰਥਣ ਨੂੰ ਮਾਊਂਟ ਕਾਰਮੇਲ ਪੀਊ ਕਾਲਜ 'ਚ ਦਸਤਾਰ (ਅੰਮ੍ਰਿਤਧਾਰੀ) ਉਤਾਰਨ ਲਈ ਕਿਹਾ ਗਿਆ। ਇਸ 'ਤੇ ਕਾਲਜ ਨੇ 10 ਫਰਵਰੀ ਨੂੰ ਕਰਨਾਟਕ ਹਾਈ ਕੋਰਟ ਵਲੋਂ ਜਾਰੀ ਹੋਏ ਅੰਤਰਿਮ ਆਦੇਸ਼ ਦਾ ਹਵਾਲਾ ਦਿੱਤਾ ਗਿਆ, ਜਿਸ 'ਚ ਸਮਾਨ ਡਰੈੱਸ ਕੋਡ ਦੀ ਗੱਲ ਕਹੀ ਗਈ ਹੈ। ਕਰਨਾਟਕ ਹਾਈ ਕੋਰਟ ਦੇ ਆਦੇਸ਼ 'ਚ ਵਿਦਿਆਰਥਣਾਂ ਨੂੰ ਭਗਵਾ ਸ਼ਾਲ, ਹਿਜਾਬ ਅਤੇ ਧਾਰਮਿਕ ਝੰਡੇ ਜਾਂ ਇਸ ਤਰ੍ਹਾਂ ਦੇ ਕਿਸੇ ਧਾਰਮਿਕ ਕੱਪੜਿਆਂ ਨੂੰ ਕਾਲਜਾਂ ਦੀਆਂ ਜਮਾਤਾਂ 'ਚ ਪਹਿਨਣ ਤੋਂ ਰੋਕਦਾ ਹੈ। ਕੁੜੀ ਦੇ ਪਰਿਵਾਰ ਨੇ ਕਿਹਾ ਕਿ ਕਾਲਜ ਨੇ ਕਦੇ ਵੀ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ। ਹਮੇਸ਼ਾ ਵਿਚਾਰਸ਼ੀਲ ਅਤੇ ਸ਼ਾਂਤ ਰਿਹਾ ਹੈ। ਕਰਨਾਟਕ ਸਰਕਾਰ ਅਤੇ ਹਾਈ ਕੋਰਟ ਨੂੰ ਇਸ ਮਾਮਲੇ 'ਤੇ ਸਪੱਸ਼ਟ ਨਿਰਦੇਸ਼ ਜਾਰੀ ਕਰਨੇ ਹੋਣਗੇ। 

ਇਹ ਵੀ ਪੜ੍ਹੋ : ਹਿਜਾਬ ਵਿਵਾਦ : ਅਧਿਆਪਕਾਂ ਨੂੰ ਧਮਕਾ ਰਿਹੈ ਕੈਂਪਸ ਫਰੰਟ ਆਫ ਇੰਡੀਆ

ਮਾਊਂਟ ਕਾਰਮੇਲ ਪੀਊ ਕਾਲਜ, ਬੈਂਗਲੁਰੂ ਦੀ ਵਿਦਿਆਰਥਣ ਅਤੇ ਵਿਦਿਆਰਥੀ ਸੰਘ ਦੇ ਚੇਅਰਮੈਨ ਨੂੰ 16 ਫਰਵਰੀ ਨੂੰ ਪਹਿਲੀ ਵਾਰ ਆਪਣੀ ਦਸਤਾਰ ਉਤਾਰਨ ਲਈ ਕਿਹਾ ਗਿਆ। ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਕਾਲਜ ਪ੍ਰਸ਼ਾਸਨ ਨਾਲ ਉਨ੍ਹਾਂ ਦੇ ਪਿਤਾ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਕ ਸਿੱਖ ਲਈ ਦਸਤਾਰ ਦੇ ਮਹੱਤਵ ਨੂੰ ਸਮਝਦੇ ਹਨ ਪਰ ਹਾਈ ਕੋਰਟ ਦੇ ਆਦੇਸ਼ ਨਾਲ ਬੱਝੇ ਹਨ। ਕਾਲਜ ਦੇ ਬੁਲਾਰੇ ਨੇ ਕਿਹਾ,''ਸਾਨੂੰ ਦਸਤਾਰ ਪਹਿਨਣ ਵਾਲੀ ਕੁੜੀ ਨਾਲ ਕੋਈ ਸਮੱਸਿਆ ਨਹੀਂ ਸੀ। 16 ਫਰਵਰੀ ਨੂੰ ਕਾਲਜ ਮੁੜ ਖੁੱਲ੍ਹਿਆ ਤਾਂ ਅਸੀਂ ਸਾਰੇ ਵਿਦਿਆਰਥੀਆਂ ਨੂੰ ਹਾਈ ਕੋਰਟ ਦੇ ਆਦੇਸ਼ ਬਾਰੀ ਦੱਸਿਆ। ਮੰਗਲਵਾਰ ਨੂੰ, ਜਦੋਂ ਡੀ.ਡੀ.ਪੀ.ਯੂ (ਉੱਤਰ) ਕਾਲਜ ਦਾ ਦੌਰਾ ਕੀਤਾ ਤਾਂ ਉਨ੍ਹਾਂ ਹਿਜਾਬ 'ਚ ਕੁੜੀਆਂ ਦਾ ਇਕ ਸਮੂਹ ਮਿਲਿਆ। ਉਨ੍ਹਾਂ ਨੂੰ ਦਫ਼ਤਰ 'ਚ ਬੁਲਾ ਕੇ ਹਾਈ ਕੋਰਟ ਦੇ ਆਦੇਸ਼ ਬਾਰੇ ਦੱਸਿਆ। ਇਹ ਕੁੜੀਆਂ ਹੁਣ ਮੰਗ ਕਰ ਰਹੀਆਂ ਹਨ ਕਿ ਕਿਸੇ ਵੀ ਕੁੜੀ ਨੇ ਆਪਣੇ ਧਾਰਮਿਕ ਪ੍ਰਤੀਕਾਂ ਨੂੰ ਪਹਿਨਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਸਿੱਖ ਕੁੜੀ ਦੇ ਦਸਤਾਰ ਪਹਿਨਣ 'ਤੇ ਇਤਰਾਜ਼ ਕੀਤਾ। ਅਸੀਂ ਕੁੜੀ ਦੇ ਪਿਤਾ ਨਾਲ ਗੱਲ ਕੀਤੀ ਅਤੇ ਬਾਅਦ 'ਚ ਉਨ੍ਹਾਂ ਨੂੰ ਮੇਲ ਕੀਤੀ। ਅਸੀਂ ਉਨ੍ਹਾਂ ਨੂੰ ਆਦੇਸ਼ ਬਾਰੇ ਸੂਚਿਤ ਕੀਤਾ ਅਤੇ ਉਨ੍ਹਾਂ ਨੂੰ ਇਸ ਦਾ ਪਾਲਣ ਕਰਨ ਲਈ ਕਿਹਾ। ਪਿਤਾ ਨੇ ਜਵਾਬ ਦਿੱਤਾ ਇਹ (ਦਸਤਾਰ) ਉਨ੍ਹਾਂ ਦੇ ਜੀਵਨ ਦਾ ਇਕ ਅਭਿੰਨ ਅੰਗ ਹੈ। ਅਸੀਂ ਦਖ਼ਲਅੰਦਾਜ਼ੀ ਨਹੀਂ ਕਰਨਾ ਚਾਹੁੰਦੇ ਸਨ ਪਰ ਹੋ ਕੁੜੀਆਂ ਇਕਜੁਟ ਹੋ ਕੇ ਉਸ ਦਾ ਵਿਰੋਧ ਕਰ ਰਹੀਆਂ ਹਨ, ਇਸ ਲਈ ਸਾਨੂੰ ਮੇਲ ਭੇਜਣੀ ਪਈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News