ਪਰਵਾਸ ਮਾਮਲੇ ''ਚ ਭਾਰਤੀਆਂ ਨੇ ਤੋੜੇ ਰਿਕਾਰਡ, 1.75 ਕਰੋੜ ਨਾਗਰਿਕਾਂ ਨੇ ਛੱਡਿਆ ਦੇਸ਼

Wednesday, Sep 18, 2019 - 04:20 PM (IST)

ਪਰਵਾਸ ਮਾਮਲੇ ''ਚ ਭਾਰਤੀਆਂ ਨੇ ਤੋੜੇ ਰਿਕਾਰਡ, 1.75 ਕਰੋੜ ਨਾਗਰਿਕਾਂ ਨੇ ਛੱਡਿਆ ਦੇਸ਼

ਸੰਯੁਕਤ ਰਾਸ਼ਟਰ— ਭਾਰਤ 2019 'ਚ 1.75 ਕਰੋੜ ਦੀ ਪਰਵਾਸੀ ਆਬਾਦੀ ਦੇ ਨਾਲ ਅੰਤਰਰਾਸ਼ਟਰੀ ਪਰਵਾਸੀਆਂ ਦੇ ਮਾਮਲੇ 'ਚ ਸਭ ਤੋਂ ਉਪਰ ਹੈ। ਸੰਯੁਕਤ ਰਾਸ਼ਟਰ ਵਲੋਂ ਜਾਰੀ ਨਵੇਂ ਅਨੁਮਾਨ 'ਚ ਇਹ ਅੰਕੜੇ ਦਿੱਤੇ ਗਏ ਹਨ ਕਿ ਗਲੋਬਲ ਪਰਵਾਸੀਆਂ ਦੀ ਗਿਣਤੀ ਕਰੀਬ 27.2 ਕਰੋੜ ਤੱਕ ਪਹੁੰਚ ਗਈ ਹੈ।

ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਕਾਰਜ ਵਿਭਾਗ ਦੇ ਆਬਾਦੀ ਡਿਪਾਰਟਮੈਂਟ ਵਲੋਂ ਮੰਗਲਵਾਰ ਨੂੰ ਜਾਰੀ ਲੇਖ 'ਦ ਇੰਟਰਨੈਸ਼ਨਲ ਮਾਈਗ੍ਰੇਂਟ ਸਟਾਕ 2019' 'ਚ ਅੰਤਰਰਾਸ਼ਟਰੀ ਪਰਵਾਸੀਆਂ ਦੀ ਉਮਰਵਾਰ, ਲਿੰਗਵਾਰ, ਮੂਲ ਦੇਸ਼ ਤੇ ਵਿਸ਼ਵ ਦੇ ਸਾਰੇ ਹਿੱਸਿਆਂ ਦੇ ਆਧਾਰ 'ਤੇ ਗਿਣਤੀ ਦੱਸੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚੋਟੀ ਦੇ 10 ਮੂਲ ਦੇਸ਼ਾਂ ਦੇ ਪਰਵਾਸੀ ਸਾਰੇ ਅੰਤਰਰਾਸ਼ਟਰੀ ਪਰਵਾਸੀਆਂ ਦੀ ਗਿਣਤੀ ਦਾ ਇਕ ਤਿਹਾਈ ਹੈ। 2019 'ਚ ਵਿਦੇਸ਼ਾਂ 'ਚ ਰਹਿਣ ਵਾਲੇ 1.75 ਕਰੋੜ ਲੋਕਾਂ ਦੇ ਨਾਲ ਪਰਵਾਸੀਆਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ ਚੋਟੀ 'ਤੇ ਸੀ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਮੈਕਸੀਕੋ (1.18 ਕਰੋੜ), ਤੀਜੇ 'ਤੇ ਚੀਨ (1.07 ਕਰੋੜ), ਫਿਰ ਰੂਸ (1.05 ਕਰੋੜ), ਸੀਰੀਆ (82 ਲੱਖ), ਬੰਗਲਾਦੇਸ਼ (78 ਲੱਖ), ਪਾਕਿਸਤਾਨ (63 ਲੱਖ), ਯੂਕ੍ਰੇਨ (59 ਲੱਖ), ਫਿਲੀਪੀਨ (54 ਲੱਖ) ਤੇ ਅਫਗਾਨਿਸਤਾਨ (51 ਲੱਖ) ਹਨ।

ਭਾਰਤ ਨੇ 2019 'ਚ 51 ਲੱਖ ਅੰਤਰਰਾਸ਼ਟਰੀ ਪਰਵਾਸੀਆਂ ਨੂੰ ਦੇਸ਼ 'ਚ ਥਾਂ ਦਿੱਤੀ। ਹਾਲਾਂਕਿ ਇਹ 2015 ਦੇ 52 ਲੱਖ ਦੇ ਅੰਕੜੇ ਤੋਂ ਘੱਟ ਸੀ। ਅੰਤਰਰਾਸ਼ਟਰੀ ਪਰਵਾਸੀਆਂ ਨੂੰ ਆਪਣੇ ਦੇਸ਼ ਪਨਾਹ ਦੇਣ ਵਾਲੇ ਮੁਲਕਾਂ 'ਚ ਸਭ ਤੋਂ ਉਪਰ ਯੂਰਪ ਤੇ ਉੱਤਰੀ ਅਮਰੀਕਾ ਹੈ। ਰਿਪੋਰਟ ਤੋਂ ਪਤਾ ਲੱਗਿਆ ਹੈ ਕਿ 2019 'ਚ ਯੂਰਪ 'ਚ 8.2 ਕਰੋੜ ਤੇ ਉੱਤਰੀ ਅਮਰੀਕਾ 'ਚ 5.9 ਕਰੋੜ ਪਰਵਾਸੀ ਰਹਿ ਰਹੇ ਹਨ। ਨਾਲ ਹੀ ਇਸ 'ਚ ਪਤਾ ਲੱਗਿਆ ਕਿ 2010 ਦੇ ਮੁਕਾਬਲੇ 2019 'ਚ ਪਰਵਾਸੀਆਂ ਦੀ ਗਿਣਤੀ 5.1 ਕਰੋੜ ਹੋ ਗਈ ਜੋ ਕਿ 23 ਫੀਸਦੀ ਦੇ ਵਾਧੇ ਨੂੰ ਦਰਸ਼ਾਉਂਦੀ ਹੈ।


author

Baljit Singh

Content Editor

Related News