ਲੱਦਾਖ ’ਚ ਪੁਲਾੜ ਯਾਤਰੀਆਂ ਦੀਆਂ ਸਮਰੱਥਾਵਾਂ ਦਾ ਹੋਵੇਗਾ ਅਧਿਐਨ

Saturday, Apr 04, 2026 - 11:17 PM (IST)

ਲੱਦਾਖ ’ਚ ਪੁਲਾੜ ਯਾਤਰੀਆਂ ਦੀਆਂ ਸਮਰੱਥਾਵਾਂ ਦਾ ਹੋਵੇਗਾ ਅਧਿਐਨ

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਲੱਦਾਖ ਵਿਚ ਇਕ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਉਚਾਈ ਵਾਲੇ ਵਾਤਾਵਰਣ ਵਿਚ ਕੰਮ ਕਰਨ ਵਾਲੇ ਪੁਲਾੜ ਯਾਤਰੀਆਂ (ਗਗਨ ਯਾਤਰੀਆਂ) ਅਤੇ ਜ਼ਮੀਨੀ ਟੀਮਾਂ ਦੀਆਂ ਸਰੀਰਕ ਤੇ ਮਾਨਸਿਕ ਸਮਰੱਥਾਵਾਂ ਦਾ ਅਧਿਐਨ ਕਰਨਾ ਅਤੇ ਮੁਹਿੰਮ ਨਾਲ ਸਬੰਧਤ ਗਤੀਸ਼ੀਲਤਾ ਨੂੰ ਪਰਖਣਾ ਹੈ। ਕਰੂ (ਗਗਨ ਯਾਤਰੀਆਂ) ਦੇ ਪ੍ਰਦਰਸ਼ਨ ਅਤੇ ਮਨੁੱਖੀ ਕਾਰਕਾਂ ’ਤੇ ਪ੍ਰਾਪਤ ਵਿਗਿਆਨਕ ਅੰਕੜੇ ਗਗਨਯਾਨ ਪ੍ਰੋਗਰਾਮ ਅਤੇ ਭਵਿੱਖ ਦੀਆਂ ਲੰਬੇ ਸਮੇਂ ਦੀਆਂ ਮੁਹਿੰਮਾਂ ਵਿਚ ਸਿੱਧੇ ਤੌਰ ’ਤੇ ਯੋਗਦਾਨ ਪਾਉਣਗੇ।

‘ਮਿਸ਼ਨ ਮਿੱਤਰਾ’ (ਮੈਪਿੰਗ ਆਫ ਇੰਟਰਓਪਰੇਬਲ ਟ੍ਰੇਟਸ ਐਂਡ ਰਿਸਪਾਂਸ ਅਸੈੱਸਮੈਂਟ) ਨਾਮਕ ਇਹ ਅਧਿਐਨ 9 ਅਪ੍ਰੈਲ ਤੱਕ ਲੇਹ ਵਿਚ ਲੱਗਭਗ 3500 ਮੀਟਰ ਦੀ ਉਚਾਈ ’ਤੇ ਕੀਤਾ ਜਾਵੇਗਾ। ਇਸ ਵਿਚ ਅਜਿਹੀਆਂ ਵਾਤਾਵਰਣ ਦੀਆਂ ਸਥਿਤੀਆਂ ਹੋਣਗੀਆਂ ਜਿੱਥੇ ਆਕਸੀਜਨ ਦੀ ਕਮੀ (ਹਾਈਪੋਕਸੀਆ) ਹੋਵੇ ਅਤੇ ਤਾਪਮਾਨ ਘੱਟ ਹੋਵੇ, ਜੋ ਕਿ ਪੁਲਾੜ ਮਿਸ਼ਨ ਲਈ ਇਕ ਬਰਾਬਰ ਸਥਿਤੀ ਹੁੰਦੀ ਹੈ। ਇਸਰੋ ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਸ ਅਧਿਐਨ ਦਾ ਉਦੇਸ਼ ਇਹ ਸਮਝ ਹਾਸਲ ਕਰਨਾ ਹੈ ਕਿ ਕਰੂ (ਗਗਨਯਾਤਰੀ) ਅਤੇ ਜ਼ਮੀਨੀ ਕੰਟਰੋਲ ਟੀਮ ਵਿਚਕਾਰ ਟੀਮ ਵਰਕ ਕਿੰਨਾ ਪ੍ਰਭਾਵਸ਼ਾਲੀ ਹੈ ਅਤੇ ਵਾਤਾਵਰਣ ਤੇ ਇਸ ਮੁਹਿੰਮ ਸਬੰਧੀ ਦਬਾਅ ਹੇਠ ਫੈਸਲਾ ਲੈਣ ਦੀ ਸਮਰੱਥਾ ਕਿੰਨੀ ਕਾਰਗਰ ਹੈ।


author

Rakesh

Content Editor

Related News