ਪ੍ਰੈੱਸ ਕਾਨਫਰੰਸ ਦੌਰਾਨ ਸਹਾਇਕ ਪੁਲਸ ਕਮਿਸ਼ਨਰ ਨੇ ਔਰਤ ਨੂੰ ਮਾਰਿਆ ਥੱਪੜ (ਵੀਡੀਓ)
Sunday, Feb 18, 2018 - 03:51 PM (IST)
ਹੈਦਰਾਬਾਦ— ਇੱਥੇ ਪੁਲਸ ਵੱਲੋਂ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਹਾਇਕ ਪੁਲਸ ਕਮਿਸ਼ਨਰ ਨੇ ਉੱਥੇ ਹਾਜ਼ਰ ਮਹਿਲਾ ਦੋਸ਼ੀ ਨੂੰ ਥੱਪੜ ਮਾਰ ਦਿੱਤਾ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਸਹਾਇਕ ਪੁਲਸ ਕਮਿਸ਼ਨ ਦੇ ਖਿਲਾਫ ਰਿਪੋਰਟ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੇਗਮਪੇਟ ਦੇ ਸਹਾਇਕ ਪੁਲਸ ਕਮਿਸ਼ਨਰ ਐੱਸ. ਰੰਗਾ ਰਾਵ ਨੇ ਪੱਤਰਕਾਰ ਸੰਮੇਲਨ ਦੌਰਾਨ ਉੱਥੇ ਹਾਜ਼ਰ ਦੋਸ਼ੀ ਬੀ ਮੰਗਾ ਉਰਫ ਪਦਮਾ ਨੂੰ ਥੱਪੜ ਮਾਰਿਆ।
#WATCH: S Ranga Rao, Begumpet Assistant Commissioner of Police (ACP), slaps a woman accused of theft during a press conference in #Hyderabad; ACP was later transferred to the City Armed Reserve (CAR) headquarters #Telangana pic.twitter.com/bQzdZoiv7G
— ANI (@ANI) February 17, 2018
ਸਹਾਇਕ ਪੁਲਸ ਕਮਿਸ਼ਨਰ ਐੱਸ. ਰੰਗਾ ਰਾਵ ਨੇ ਔਰਤ ਨੂੰ ਉਦੋਂ ਥੱਪੜ ਮਾਰਿਆ, ਜਦੋਂ ਉਸ ਨੇ ਪੱਤਰਕਾਰ ਸੰਮੇਲਨ ਦੌਰਾਨ ਵਿਰੋਧ ਕੀਤਾ ਅਤੇ ਕਿਹਾ ਕਿ ਪੁਲਸ ਉਸ ਨੂੰ ਬਿਨਾਂ ਕਿਸੇ ਅਪਰਾਧ ਦੇ ਗਲਤ ਤਰੀਕੇ ਨਾਲ ਫਸਾ ਰਹੀ ਹੈ। ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਔਰਤ ਦਾ ਅਪਰਾਧਕ ਰਿਕਾਰਡ ਰਿਹਾ ਹੈ। ਪੁਲਸ ਡਿਪਟੀ ਕਮਿਸ਼ਨਰ ਬੀ. ਸੁਮਤੀ ਨੇ ਦੱਸਿਆ ਕਿ ਥੱਪੜ ਮਾਰਨ ਵਾਲੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।