ED ਨੇ ਓਡੀਸ਼ਾ ਦੇ ਸਾਬਕਾ ਸਰਕਾਰੀ ਸਫ਼ਾਈ ਕਰਮੀ ਦੀ 1.88 ਕਰੋੜ ਦੀ ਜਾਇਦਾਦ ਕੀਤੀ ਕੁਰਕ
Wednesday, Dec 28, 2022 - 05:33 PM (IST)
ਨਵੀਂ ਦਿੱਲੀ (ਭਾਸ਼ਾ)- ਓਡੀਸ਼ਾ ਸਰਕਾਰ ਦੇ ਇਕ ਸਾਬਕਾ ਸਫ਼ਾਈ ਕਰਮੀ ਦੀ 1.88 ਕਰੋੜ ਰੁਪਏ ਦੀ ਜਾਇਦਾਦ ਮਨੀ ਲਾਂਡਰਿੰਗ ਕਾਨੂੰਨ ਦੇ ਅਧੀਨ ਕੁਰਕ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਇਦਾਦ ਪੁਰੀ ਜ਼ਿਲ੍ਹੇ 'ਚ ਐਡੀਸ਼ਨਲ ਉੱਪ ਜ਼ਿਲ੍ਹਾ ਅਧਿਕਾਰੀ (ਬੰਦੋਬਸਤ) ਦੇ ਦਫ਼ਤਰ 'ਚ ਤਾਇਨਾਤ ਸਾਬਕਾ 'ਸਫ਼ਾਈ ਕਰਮੀ' ਲਿੰਗਰਾਜ ਜੈਨਾ ਦੀ ਹੈ। ਈਡੀ ਦਾ ਮਨੀ ਲਾਂਡਰਿੰਗ ਕੇਸ ਓਡੀਸ਼ਾ ਵਿਜੀਲੈਂਸ ਡਾਇਰੈਕਟੋਰੇਟ ਦੁਆਰਾ ਦਾਇਰ ਕੀਤੇ ਗਏ ਜੈਨਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਤੋਂ ਸਾਹਮਣੇ ਆਇਆ ਹੈ।
ਵਿਜੀਲੈਂਸ ਡਾਇਰੈਕਟੋਰੇਟ ਦੁਆਰਾ ਦਾਇਰ ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਜੈਨਾ ਨੇ ਆਪਣੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 1.88 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ 'ਗੈਰ-ਕਾਨੂੰਨੀ ਤੌਰ 'ਤੇ ਅਮੀਰ' ਬਣਾਇਆ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਦਰਜ ਕੀਤੇ ਗਏ ਕੇਸ 'ਚ ਈਡੀ ਦੀ ਜਾਂਚ 'ਚ ਪਾਇਆ ਗਿਆ ਕਿ ਜੈਨਾ ਨੇ 'ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋ ਕੇ, ਉਸ ਨੂੰ ਛੁਪਾ ਕੇ ਅਤੇ ਵੱਖ-ਵੱਖ ਸੰਪਤੀਆਂ ਦੀ ਪ੍ਰਾਪਤੀ 'ਚ ਨਿਵੇਸ਼ ਕਰਕੇ ਵਿੱਤੀ ਆਮਦਨੀ ਕਮਾਈ।''