ਹਿਮਾਚਲ: ਵਿਧਾਨ ਸਭਾ ਦੇ ਬਾਹਰ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ

Friday, Feb 26, 2021 - 06:27 PM (IST)

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਲ ਅੱਜ ਹੰਗਾਰਮੇ ਨਾਲ ਸ਼ੁਰੂ ਹੋਇਆ ਹੈ। ਹਾਲਾਂਕਿ ਉਮੀਦ ਸੀ ਕਿ ਪਹਿਲੇ ਦਿਨ ਹੰਗਾਮਾ ਨਹੀਂ ਹੋਵੇਗਾ ਪਰ ਉਲਟ ਹੋਇਆ ਹੈ। ਸ਼ੁੱਕਰਵਾਰ ਨੂੰ 11 ਵਜੇ ਸੈਸ਼ਨ ਦਾ ਆਗਾਜ਼ ਹੋਇਆ ਅਤੇ ਵਿਰੋਧ ਧਿਰ ਨੇ ਹੰਗਾਮਾ ਕਰ ਦਿੱਤਾ। ਹਿਮਾਚਲ ਦੇ ਰਾਜਪਾਲ ਬੰਡਾਰੂ ਦੱਤਾਸ਼ਰੇਆ ਦਾ ਭਾਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਸਦਨ ’ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵਿਰੋਧੀ ਨੇਤਾ ਮੁਕੇਸ਼ ਅਗਨੀਹੋਤਰੀ ਨੇ ਮਹਿੰਗਾਈ ’ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਅਭਿਭਾਸ਼ਣ ਝੂਠ ਦਾ ਪਲਿੰਦਾ ਹੈ। ਇਸ ਦੌਰਾਨ ਕਾਂਗਰਸ ਨੇ ਰਾਜਪਾਲ ਦੀ ਗੱਡੀ ਰੋਕ ਦਿੱਤੀ ਅਤੇ ਕਿਹਾ ਕਿ ਰਾਜਪਾਲ ਪੂਰਾ ਭਾਸ਼ਣ ਪੜ੍ਹ ਕੇ ਜਾਣ ਅਤੇ ਉਹ ਮੌਕੇ ਤੋਂ ਭੱਜ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਕਾਂਗਰਸ ਵਿਧਾਇਕਾਂ ’ਤੇ ਭੜਕਦੇ ਨਜ਼ਰ ਆਏ। 

ਇਸ ਦੇ ਬਾਅਦ ਕਾਂਗਰਸ ਵਿਧਾਇਕਾਂ ਨੇ ਸਦਨ ਦੇ ਅੰਦਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 11 ਵੱਜ ਕੇ 10 ਮਿੰਟ ’ਚ ਰਾਜਪਾਲ ਦਾ ਭਾਸ਼ਣ ਸ਼ੁਰੂ ਹੋਇਆ ਅਤੇ 11.16 ਵਜੇ ਖ਼ਤਮ ਹੋ ਗਿਆ। ਰਾਜਪਾਲ ’ਚ ਆਪਣਾ ਭਾਸ਼ਣ ਛੱਡ ਕੇ ਚਲੇ ਗਏ ਅਤੇ ਬਾਅਦ ’ਚ ਸਦਨ ਪਰੀਸਰ ’ਚ ਉਨ੍ਹਾਂ ਦੀ ਗੱਡੀ ਦੇ ਅੱਗੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਅਤੇ ਗੱਡੀ ਰੋਕ ਕੇ ਰੱਖੀ। ਬਜਟ ਸੈਸ਼ਨ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਦਨ ਪਰੀਸਰ ’ਚ ਪੁਲਸ ਅਤੇ ਵਿਰੋਧੀ ਧਿਰ ’ਚ ਧੱਕਾ-ਮੁੱਕੀ ਵੀ ਹੋਈ ਹੈ। 


Shyna

Content Editor

Related News