ਓ ਤੇਰੀ..! ਗਿਣਤੀ ਵਾਲੇ ਦਿਨ ਗੁਆਚ ਗਈ ਸਟ੍ਰਾਂਗ ਰੂਮ ਦੀ ਚਾਬੀ, ਹਥੌੜਾ-ਛੈਣੀ ਲੈ ਪਹੁੰਚੇ ਅਧਿਕਾਰੀ

Monday, May 04, 2026 - 12:03 PM (IST)

ਓ ਤੇਰੀ..! ਗਿਣਤੀ ਵਾਲੇ ਦਿਨ ਗੁਆਚ ਗਈ ਸਟ੍ਰਾਂਗ ਰੂਮ ਦੀ ਚਾਬੀ, ਹਥੌੜਾ-ਛੈਣੀ ਲੈ ਪਹੁੰਚੇ ਅਧਿਕਾਰੀ

ਦਵਾਨਗੇਰੇ- ਕਰਨਾਟਕ ਦੇ ਦਵਾਨਗੇਰੇ ਦੱਖਣੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਅੱਜ ਉਸ ਵੇਲੇ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ, ਜਦੋਂ ਅਧਿਕਾਰੀਆਂ ਨੂੰ ਸਟਰਾਂਗ ਰੂਮ ਦੀਆਂ ਚਾਬੀਆਂ ਹੀ ਨਹੀਂ ਮਿਲੀਆਂ। ਪੁਰਾਣੇ ਪੀ.ਬੀ. ਰੋਡ ਸਥਿਤ ਡੀ.ਆਰ.ਆਰ. ਸਕੂਲ 'ਚ ਬਣਾਏ ਗਏ ਗਿਣਤੀ ਕੇਂਦਰ 'ਚ ਵਾਪਰੀ ਇਸ ਘਟਨਾ ਕਾਰਨ ਵੋਟਾਂ ਦੀ ਗਿਣਤੀ ਵਿੱਚ ਦੇਰੀ ਹੋਈ। ਸੂਤਰਾਂ ਅਨੁਸਾਰ, ਸਵੇਰੇ ਕਰੀਬ 7:36 ਵਜੇ ਜਦੋਂ ਜ਼ਿਲ੍ਹਾ ਚੋਣ ਅਧਿਕਾਰੀ ਜੀ.ਐੱਮ. ਗੰਗਾਧਰਸਵਾਮੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਸਟਰਾਂਗ ਰੂਮ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ, ਤਾਂ ਪਤਾ ਲੱਗਿਆ ਕਿ ਰੂਮ ਨੰਬਰ 1, 2 ਅਤੇ 3 ਦੀਆਂ ਚਾਬੀਆਂ ਗਾਇਬ ਹਨ। ਕਰੀਬ 10 ਮਿੰਟਾਂ ਤੱਕ ਚਾਬੀਆਂ ਦੀ ਬਹੁਤ ਭਾਲ ਕੀਤੀ ਗਈ, ਪਰ ਸਫ਼ਲਤਾ ਨਾ ਮਿਲਣ 'ਤੇ ਅਖੀਰ ਅਧਿਕਾਰੀਆਂ ਨੇ ਹਥੌੜੇ ਦੀ ਮਦਦ ਨਾਲ ਰੂਮ ਨੰਬਰ 1 ਦਾ ਤਾਲਾ ਤੋੜ ਕੇ ਦਰਵਾਜ਼ਾ ਖੋਲ੍ਹਿਆ।

ਇਸ ਲਾਪਰਵਾਹੀ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਮੌਕੇ 'ਤੇ ਮੌਜੂਦ ਸਟਾਫ਼ ਨੂੰ ਫਟਕਾਰ ਲਗਾਈ। ਇਸ ਹੰਗਾਮੇ ਕਾਰਨ ਵੋਟਾਂ ਦੀ ਗਿਣਤੀ ਜੋ ਸਵੇਰੇ 8:00 ਵਜੇ ਸ਼ੁਰੂ ਹੋਣੀ ਸੀ, ਉਹ 8:20 ਵਜੇ ਸ਼ੁਰੂ ਹੋ ਸਕੀ। ਉੱਥੇ ਹੀ ਗਿਣਤੀ ਕੇਂਦਰ 'ਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਜਦੋਂ ਇਕ ਭਾਜਪਾ ਆਗੂ, ਜੋ ਚੋਣ ਏਜੰਟ ਵਜੋਂ ਅੰਦਰ ਜਾ ਰਿਹਾ ਸੀ, ਨੇ ਆਪਣੀ ਬੂਟਾਂ 'ਚ ਮੋਬਾਈਲ ਫ਼ੋਨ ਲੁਕਾਇਆ ਹੋਇਆ ਸੀ। ਪੁਲਸ ਵੱਲੋਂ ਤਲਾਸ਼ੀ ਦੌਰਾਨ ਫ਼ੋਨ ਫੜਿਆ ਗਿਆ। ਹਾਲਾਂਕਿ ਉਕਤ ਆਗੂ ਨੇ ਪੁਲਸ ਨਾਲ ਬਹਿਸ ਵੀ ਕੀਤੀ, ਪਰ ਐੱਸ.ਪੀ. ਡਾ. ਐੱਚ.ਟੀ. ਸ਼ੇਖਰ ਨੇ ਉਸ ਨੂੰ ਤੁਰੰਤ ਕੇਂਦਰ ਤੋਂ ਬਾਹਰ ਕੱਢ ਦਿੱਤਾ ਅਤੇ ਸਖ਼ਤ ਹਦਾਇਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News