ਖੇਤੀਬਾੜੀ ਸੰਮੇਲਨ ’ਚ ਨਾ ਆਉਣ ਵਾਲੇ ਮੰਤਰੀ-ਅਧਿਕਾਰੀ ਅਹੁਦੇ ’ਤੇ ਰਹਿਣ ਦੇ ਯੋਗ ਨਹੀਂ : ਸ਼ਿਵਰਾਜ

Thursday, May 28, 2026 - 11:03 PM (IST)

ਖੇਤੀਬਾੜੀ ਸੰਮੇਲਨ ’ਚ ਨਾ ਆਉਣ ਵਾਲੇ ਮੰਤਰੀ-ਅਧਿਕਾਰੀ ਅਹੁਦੇ ’ਤੇ ਰਹਿਣ ਦੇ ਯੋਗ ਨਹੀਂ : ਸ਼ਿਵਰਾਜ

ਨਵੀਂ ਦਿੱਲੀ-  ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਕਿਹਾ ਕਿ ਜਿਹੜੇ ਵੀ ਅਧਿਕਾਰੀ ਜਾਂ ਮੰਤਰੀ ਖੇਤੀਬਾੜੀ ਸੰਮੇਲਨ ’ਚ ਸ਼ਾਮਲ ਨਹੀਂ ਹੁੰਦੇ, ਉਹ ਆਪਣੇ ਫ਼ਰਜ਼ ਨਾਲ ਨਿਆਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਉਤਪਾਦਨ ਵਧਾਉਣ ਦੇ ਸਭ ਤੋਂ ਵੱਡੇ ਸੰਮੇਲਨ ’ਚ ਕੋਈ ਨਾ ਆਵੇ, ਤਾਂ ਉਹ ਇਸ ਯੋਗ ਹੀ ਨਹੀਂ ਹੈ ਕਿ ਉਸ ਨੂੰ ਉਸ ਅਹੁਦੇ ’ਤੇ ਰੱਖਿਆ ਜਾਵੇ। ਅਜਿਹੇ ਲੋਕਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ 

ਸ਼ਿਵਰਾਜ ਨੇ ਇਹ ਵੀ ਕਿਹਾ ਕਿ ਖੇਤੀਬਾੜੀ ਅਤੇ ਅਨਾਜ ਉਤਪਾਦਨ ਦਾ ਟੀਚਾ ਬੇਹੱਦ ਗੰਭੀਰ ਜ਼ਿੰਮੇਵਾਰੀ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਗੈਰ-ਗੰਭੀਰ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ। ਉਹ ਨਵੀਂ ਦਿੱਲੀ ਸਥਿਤ ਪੂਸਾ ਕੰਪਲੈਕਸ ’ਚ ਆਯੋਜਿਤ ‘ਖਰੀਫ ਸੰਮੇਲਨ-2026’ ਨੂੰ ਸੰਬੋਧਨ ਕਰ ਰਹੇ ਸਨ। ਵੀਰਵਾਰ ਤੋਂ ਸ਼ੁਰੂ ਹੋਏ ਇਸ 2 ਰੋਜ਼ਾ ਰਾਸ਼ਟਰੀ ਸੰਮੇਲਨ ’ਚ ਪੂਰੇ ਦੇਸ਼ ਦੇ ਖੇਤੀਬਾੜੀ ਵਿਗਿਆਨੀ, ਖੇਤੀਬਾੜੀ ਮਾਹਿਰ, ਨੀਤੀ ਨਿਰਧਾਰਕ ਅਤੇ ਸੂਬਿਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਇਸ ਰਾਸ਼ਟਰੀ ਸੰਮੇਲਨ ਦੇ ਪਹਿਲੇ ਦਿਨ ਵੱਖ-ਵੱਖ ਸੂਬਿਆਂ ਦੇ ਖੇਤੀਬਾੜੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ, ਜਦਕਿ ਦੂਜੇ ਦਿਨ ਸੂਬਿਆਂ ਦੇ ਖੇਤੀਬਾੜੀ ਮੰਤਰੀ ਹਾਜ਼ਰ ਰਹਿਣਗੇ। ਸੰਮੇਲਨ ’ਚ ਸਾਉਣੀ ਫ਼ਸਲਾਂ ਦੀਆਂ ਤਿਆਰੀਆਂ, ਉਤਪਾਦਨ ਵਧਾਉਣ ਦੀ ਰਣਨੀਤੀ, ਨਵੀਆਂ ਖੇਤੀਬਾੜੀ ਤਕਨੀਕਾਂ, ਜਲ ਪ੍ਰਬੰਧਨ, ਬੀਜ ਗੁਣਵੱਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਰਗੇ ਅਹਿਮ ਮੁੱਦਿਆਂ ’ਤੇ ਮੰਥਨ ਕੀਤਾ ਜਾ ਰਿਹਾ ਹੈ।


author

Rakesh

Content Editor

Related News