ਓ ਤੇਰੀ ; ਬੰਦੇ ਨੇ ਬਾਗ਼ 'ਚ ਉਗਾ ਲਿਆ 'ਸੂਰਜ ਦਾ ਆਂਡਾ' ! ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ, ਕੀਮਤ 3 ਲੱਖ...

Sunday, May 24, 2026 - 12:15 PM (IST)

ਓ ਤੇਰੀ ; ਬੰਦੇ ਨੇ ਬਾਗ਼ 'ਚ ਉਗਾ ਲਿਆ 'ਸੂਰਜ ਦਾ ਆਂਡਾ' ! ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ, ਕੀਮਤ 3 ਲੱਖ...

ਮਲਕਾਨਗਿਰੀ- ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਤਾਮਸਾ 'ਚ ਰਹਿਣ ਵਾਲੇ ਇਕ ਆਦਿਵਾਸੀ ਕਿਸਾਨ, ਦੇਬਾ ਪਾਧਿਆਮੀ ਨੇ ਆਪਣੇ ਬਗੀਚੇ 'ਚ ਦੁਨੀਆ ਦੀ ਸਭ ਤੋਂ ਮਹਿੰਗੀ ਅੰਬ ਦੀ ਪ੍ਰਜਾਤੀ 'ਮਿਆਜ਼ਾਕੀ' (Miyazaki) ਉਗਾਉਣ 'ਚ ਸਫਲਤਾ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੁਰਲੱਭ ਅੰਬ ਦੀ ਕੀਮਤ ਲਗਭਗ 2.5 ਤੋਂ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦੱਸੀ ਜਾਂਦੀ ਹੈ।

ਜਾਪਾਨ ਦਾ 'ਲਗਜ਼ਰੀ ਅੰਬ' ਹੁਣ ਓਡੀਸ਼ਾ ਦੀ ਮਿੱਟੀ 'ਚ 

ਮਿਆਜ਼ਾਕੀ ਅੰਬ ਮੂਲ ਰੂਪ 'ਚ ਜਾਪਾਨ ਦੀ ਇਕ ਬਹੁਤ ਹੀ ਖਾਸ ਕਿਸਮ ਹੈ। ਆਪਣੀ ਅਨੋਖੀ ਬਣਾਵਟ ਅਤੇ ਸਵਾਦ ਦੇ ਕਾਰਨ ਇਸ ਨੂੰ “ਤਾਇਓ ਨੋ ਤਮਾਗੋ” ਯਾਨੀ “ਸੂਰਜ ਦਾ ਆਂਡਾ” ਵੀ ਕਿਹਾ ਜਾਂਦਾ ਹੈ। ਇਹ ਅੰਬ ਆਪਣੇ ਗੂੜ੍ਹੇ ਲਾਲ-ਜਾਮਣੀ ਰੰਗ, ਬੇਮਿਸਾਲ ਮਿਠਾਸ ਅਤੇ ਬਹੁਤ ਹੀ ਨਰਮ ਗੁੱਦੇ ਲਈ ਦੁਨੀਆ ਭਰ 'ਚ ਮਸ਼ਹੂਰ ਹੈ। ਜਾਪਾਨ 'ਚ ਇਸ ਨੂੰ ਇਕ ਲਗਜ਼ਰੀ ਫਲ ਮੰਨਿਆ ਜਾਂਦਾ ਹੈ ਅਤੇ ਪ੍ਰੀਮੀਅਮ ਗਿਫਟ ਵਜੋਂ ਦਿੱਤਾ ਜਾਂਦਾ ਹੈ। ਕਿਸਾਨ ਦੇਬਾ ਪਾਧਿਆਮੀ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਇਕ ਸਮਾਜ ਸੇਵੀ ਸਰਬਾ ਕੁਮਾਰ ਬਿਸੋਈ ਨੇ ਉਨ੍ਹਾਂ ਨੂੰ ਇਸ ਅੰਬ ਦਾ ਬੂਟਾ ਦਿੱਤਾ ਸੀ। ਓਡੀਸ਼ਾ ਦੇ ਮੌਸਮ ਅਤੇ ਔਖੀਆਂ ਸਥਿਤੀਆਂ ਦੇ ਬਾਵਜੂਦ ਦੇਬਾ ਨੇ ਦਿਨ-ਰਾਤ ਇਸ ਪੌਦੇ ਦੀ ਦੇਖਭਾਲ ਕੀਤੀ, ਜਿਸ ਦਾ ਨਤੀਜਾ ਹੁਣ ਦਰੱਖਤ 'ਤੇ ਆਏ ਖੂਬਸੂਰਤ ਫਲਾਂ ਦੇ ਰੂਪ 'ਚ ਦਿਖ ਰਿਹਾ ਹੈ।

PunjabKesari

ਚੋਰਾਂ ਦੇ ਡਰੋਂ ਰਾਤਾਂ ਦੀ ਨੀਂਦ ਉੱਡੀ 

ਇੰਨੇ ਕੀਮਤੀ ਫਲ ਦੀ ਸੁਰੱਖਿਆ ਨੂੰ ਲੈ ਕੇ ਦੇਬਾ ਬਹੁਤ ਤਣਾਅ 'ਚ ਹੈ। ਚੋਰਾਂ ਦੇ ਡਰੋਂ ਉਹ ਹੁਣ ਰਾਤ ਨੂੰ ਘਰ ਦੀ ਬਜਾਏ ਆਪਣੇ ਬਗੀਚੇ 'ਚ ਦਰੱਖਤ ਦੇ ਕੋਲ ਹੀ ਸੌਂ ਰਿਹਾ ਹੈ। ਦੇਬਾ ਨੇ ਦੱਸਿਆ, "ਮੈਂ ਇਨ੍ਹਾਂ ਦਿਨਾਂ 'ਚ ਠੀਕ ਤਰ੍ਹਾਂ ਸੌਂ ਨਹੀਂ ਪਾ ਰਿਹਾ ਅਤੇ ਰਾਤ-ਰਾਤ ਭਰ ਜਾਗ ਕੇ ਬਗੀਚੇ ਦੀ ਰਖਵਾਲੀ ਕਰ ਰਿਹਾ ਹਾਂ, ਕਿਉਂਕਿ ਮੈਨੂੰ ਇਨ੍ਹਾਂ ਦੇ ਚੋਰੀ ਹੋਣ ਦਾ ਬਹੁਤ ਡਰ ਹੈ।'' ਭਾਵੇਂ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਭਾਰੀ ਮੰਗ ਹੈ, ਪਰ ਇਕ ਪੇਂਡੂ ਕਿਸਾਨ ਲਈ ਇਸ ਨੂੰ ਸਹੀ ਬਾਜ਼ਾਰ ਤੱਕ ਪਹੁੰਚਾਉਣਾ ਵੱਡੀ ਚੁਣੌਤੀ ਬਣ ਗਿਆ ਹੈ। ਦੇਬਾ ਨੂੰ ਇਸ ਦੀ ਪੈਕੇਜਿੰਗ, ਟ੍ਰਾਂਸਪੋਰਟੇਸ਼ਨ ਅਤੇ ਵੱਡੇ ਖਰੀਦਦਾਰਾਂ ਨਾਲ ਸੰਪਰਕ ਕਰਨ ਦਾ ਕੋਈ ਅਨੁਭਵ ਨਹੀਂ ਹੈ। ਉਹ ਚਿੰਤਤ ਹੈ ਕਿ ਇੰਨੇ ਕੀਮਤੀ ਫਲ ਨੂੰ ਕਿੱਥੇ ਅਤੇ ਕਿਸ ਨੂੰ ਵੇਚਿਆ ਜਾਵੇ। ਖੇਤੀਬਾੜੀ ਮਾਹਿਰਾਂ ਅਨੁਸਾਰ, ਜਾਪਾਨ 'ਚ ਮਿਆਜ਼ਾਕੀ ਅੰਬ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਉੱਥੋਂ ਦੇ ਸਖਤ ਕੁਆਲਿਟੀ ਸਟੈਂਡਰਡ ਅਤੇ ਵਿਸ਼ੇਸ਼ ਬ੍ਰਾਂਡਿੰਗ ਕਾਰਨ ਹੁੰਦੀਆਂ ਹਨ, ਇਸ ਲਈ ਸਥਾਨਕ ਬਾਜ਼ਾਰ 'ਚ ਤੁਰੰਤ ਇੰਨੀ ਵੱਡੀ ਰਕਮ ਮਿਲਣਾ ਆਸਾਨ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News