ਓਮਾਨ ਦੀ ਖਾੜੀ ''ਚ US ਦੀ ਵੱਡੀ ਕਾਰਵਾਈ, ਨਾਕਾਬੰਦੀ ਤੋੜਨ ''ਤੇ ਮਿਜ਼ਾਈਲ ਨਾਲ ਉਡਾਇਆ ਜਹਾਜ਼ ਦਾ ਇੰਜਣ ਰੂਮ
Sunday, May 31, 2026 - 05:48 AM (IST)
ਇੰਟਰਨੈਸ਼ਨਲ ਡੈਸਕ : ਓਮਾਨ ਦੀ ਖਾੜੀ ਵਿੱਚ ਅਮਰੀਕੀ ਫੌਜ ਵਲੋਂ ਇੱਕ ਵੱਡੀ ਕਾਰਵਾਈ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਹਵਾਈ ਫ਼ੌਜ ਨੇ ਈਰਾਨ ਦੀ ਨਾਕਾਬੰਦੀ ਦੀ ਉਲੰਘਣਾ ਕਰਨ 'ਤੇ ਗਾਂਬੀਆ ਦੇ ਝੰਡੇ ਵਾਲੇ ਇੱਕ ਵਪਾਰਕ ਜਹਾਜ਼ ਦੇ ਇੰਜਣ ਰੂਮ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾ ਕੇ ਉਸ ਨੂੰ ਪੂਰੀ ਤਰ੍ਹਾਂ ਬੇਕਾਰ (ਡੀਸੇਬਲ) ਕਰ ਦਿੱਤਾ।
20 ਤੋਂ ਵੱਧ ਵਾਰ ਦਿੱਤੀ ਗਈ ਸੀ ਚਿਤਾਵਨੀ
ਅਮਰੀਕੀ ਕੇਂਦਰੀ ਕਮਾਂਡ (CENTCOM) ਅਨੁਸਾਰ, ਅੰਤਰਰਾਸ਼ਟਰੀ ਜਲ ਖੇਤਰ ਵਿੱਚ 'ਐੱਮ/ਵੀ ਲਿਆਨ ਸਟਾਰ' (M/V Lian Star) ਨਾਮਕ ਜਹਾਜ਼ ਨੂੰ ਈਰਾਨੀ ਬੰਦਰਗਾਹ ਵੱਲ ਵਧਦੇ ਹੋਏ ਦੇਖਿਆ ਗਿਆ ਸੀ। ਅਮਰੀਕੀ ਸੁਰੱਖਿਆ ਬਲਾਂ ਨੇ ਰੇਡੀਓ ਸੰਦੇਸ਼ਾਂ ਰਾਹੀਂ ਜਹਾਜ਼ ਦੇ ਕਰੂ (ਅਮਲੇ) ਨੂੰ ਰੁਕਣ ਲਈ 20 ਤੋਂ ਵੱਧ ਵਾਰ ਸਖ਼ਤ ਚਿਤਾਵਨੀਆਂ ਦਿੱਤੀਆਂ ਅਤੇ ਦੱਸਿਆ ਕਿ ਉਹ ਨਾਕਾਬੰਦੀ ਦਾ ਉਲੰਘਣ ਕਰ ਰਹੇ ਹਨ, ਪਰ ਜਹਾਜ਼ ਨੇ ਇਨ੍ਹਾਂ ਹੁਕਮਾਂ ਨੂੰ ਅਣਗੌਲਿਆ ਕਰ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ 'ਚ ਗ੍ਰੀਨ ਕਾਰਡ ਬਿਨੈਕਾਰਾਂ ਲਈ ਵੱਡੀ ਰਾਹਤ! ਸਰਕਾਰ ਨੇ ‘ਦੇਸ਼ ਵਾਪਸੀ’ ਦੀ ਸ਼ਰਤ ’ਤੇ ਲਿਆ ਯੂ-ਟਰਨ
ਹੈਲਫਾਇਰ ਮਿਜ਼ਾਈਲ ਨਾਲ ਕੀਤਾ ਹਮਲਾ
ਜਦੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਜਹਾਜ਼ ਨਹੀਂ ਰੁਕਿਆ ਅਤੇ ਈਰਾਨ ਵੱਲ ਵਧਦਾ ਰਿਹਾ, ਤਾਂ ਅਮਰੀਕੀ ਹਵਾਈ ਸੈਨਾ ਦੇ ਇੱਕ ਲੜਾਕੂ ਜਹਾਜ਼ ਨੇ ਕਾਰਵਾਈ ਕਰਦਿਆਂ ਜਹਾਜ਼ ਦੇ ਇੰਜਣ ਰੂਮ 'ਤੇ 'ਹੈਲਫਾਇਰ ਮਿਜ਼ਾਈਲ' ਦਾਗ ਦਿੱਤੀ। ਇਸ ਹਮਲੇ ਤੋਂ ਬਾਅਦ ਜਹਾਜ਼ ਦਾ ਇੰਜਣ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ ਹੁਣ ਇਹ ਜਹਾਜ਼ ਸਮੁੰਦਰ ਵਿੱਚ ਅੱਗੇ ਵਧਣ ਦੇ ਯੋਗ ਨਹੀਂ ਰਿਹਾ ਹੈ।
ਨਾਕਾਬੰਦੀ ਨੂੰ ਲੈ ਕੇ ਅਮਰੀਕਾ ਸਖ਼ਤ
ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਈਰਾਨ ਨਾਲ ਮੌਜੂਦਾ ਸਮੇਂ ਵਿੱਚ ਜੰਗਬੰਦੀ (Ceasefire) ਲਾਗੂ ਹੈ, ਪਰ ਨਾਕਾਬੰਦੀ ਦੇ ਨਿਯਮਾਂ ਨੂੰ ਲਾਗੂ ਕਰਨ ਲਈ ਅਮਰੀਕੀ ਫੌਜ ਸਮੁੰਦਰ ਵਿੱਚ ਸਖ਼ਤ ਨਿਗਰਾਨੀ ਰੱਖ ਰਹੀ ਹੈ। ਇਸ ਮਿਸ਼ਨ ਤਹਿਤ ਅਮਰੀਕੀ ਫੌਜ ਹੁਣ ਤੱਕ 5 ਵਪਾਰਕ ਜਹਾਜ਼ਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਸੇ ਤਰ੍ਹਾਂ ਨਕਾਰਾ ਕਰ ਚੁੱਕੀ ਹੈ ਅਤੇ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਹੇ 116 ਜਹਾਜ਼ਾਂ ਦਾ ਰਸਤਾ ਮੋੜਿਆ ਜਾ ਚੁੱਕਾ ਹੈ। ਅਮਰੀਕਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਸਮੁੰਦਰੀ ਮਾਰਗ 'ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦੇਵੇਗਾ।
ਇਹ ਵੀ ਪੜ੍ਹੋ : ਸਪਾਈਸਜੈੱਟ ਦੀ ਦਿੱਲੀ-ਦਰਭੰਗਾ ਫਲਾਈਟ ਰੱਦ, ਯਾਤਰੀਆਂ ਵੱਲੋਂ ਹੰਗਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
