ਆਸਾਮ : ਤੇਜ਼ਪੁਰ 'ਚ ਸੁਖੋਈ-30 ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਸੁਰੱਖਿਅਤ

Thursday, Aug 08, 2019 - 11:42 PM (IST)

ਆਸਾਮ : ਤੇਜ਼ਪੁਰ 'ਚ ਸੁਖੋਈ-30 ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਸੁਰੱਖਿਅਤ

ਨਵੀਂ ਦਿੱਲੀ - ਭਾਰਤੀ ਹਵਾਈ ਫੌਜ ਦਾ ਇਕ ਸੁਖੋਈ-30 ਲੜਾਕੂ ਜਹਾਜ਼ ਆਸਾਮ 'ਚ ਤੇਜ਼ਪੁਰ ਨੇੜੇ ਵੀਰਵਾਰ ਸ਼ਾਮ ਨੂੰ ਹਾਦਸਾਗ੍ਰਸਤ ਹੋ ਗਿਆ ਹੈ। ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਜਹਾਜ਼ ਨਿਯਮਤ ਟ੍ਰੇਨਿੰਗ ਮਿਸ਼ਨ 'ਤੇ ਸੀ। ਇਸ ਦੌਰਾਨ ਜਹਾਜ਼ ਸਥਾਨਕ ਉਡਾਣ ਖੇਤਰ 'ਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ਾਂ ਦੇ ਦੋਹਾਂ ਪਾਇਲਟ ਸੁਰੱਖਿਅਤ ਹਨ ਅਤੇ ਉਨ੍ਹਾਂ ਬਚਾ ਲਿਆ ਗਿਆ ਹੈ। ਬੁਲਾਰੇ ਮੁਤਾਬਕ ਕੋਰਟ ਆਫ ਇਨਕੁਆਇਰੀ ਘਟਨਾ ਦੇ ਕਾਰਨਾਂ ਦਾ ਪਤਾ ਲਗਾਵੇਗੀ।

 


author

Khushdeep Jassi

Content Editor

Related News