ਆਸਾਮ ਰਾਈਫਲਜ਼ ਨੇ 2 ਔਰਤਾਂ ਨੂੰ 10 ਕਰੋੜ ਦੇ ਹੀਰਿਆਂ ਸਣੇ ਕੀਤਾ ਗ੍ਰਿਫਤਾਰ

06/26/2019 2:04:09 AM

ਹੈਲਾਕਾਂਡੀ-ਦੱਖਣੀ ਆਸਾਮ ਦੇ ਹੈਲਾਕਾਂਡੀ ਜ਼ਿਲੇ ਵਿਚ ਆਸਾਮ ਰਾਈਫਲਜ਼ ਨੇ ਮੰਗਲਵਾਰ ਨੂੰ 2 ਔਰਤਾਂ ਨੂੰ 10 ਕਰੋੜ ਦੇ ਹੀਰਿਆਂ ਸਣੇ ਗ੍ਰਿਫਤਾਰ ਕੀਤਾ। ਪੁਲਸ ਨੇ ਦੱਸਿਆ ਕਿ ਹੈਲਾਕਾਂਡੀ ਸ਼ਹਿਰ ਤੋਂ 9 ਕਿਲੋਮੀਟਰ ਦੂਰ ਮੋਨਾਚੇਰਾ ਵਿਚ ਆਸਾਮ ਰਾਈਫਲਜ਼ ਦੀ ਇਕ ਟੀਮ ਨੇ ਜਦੋਂ ਆਟੋ ਰਿਕਸ਼ਾ ਦੀ ਤਲਾਸ਼ੀ ਲਈ ਤਾਂ ਉਸ ਨੂੰ ਮੋਨੀਆ ਸੰਗਮਾ ਅਤੇ ਮਿਨਾਤੀ ਸੰਗਮਾ ਨਾਂ ਦੀਆਂ 2 ਔਰਤਾਂ ਕੋਲੋਂ ਇਕ ਬੈਗ ਵਿਚੋਂ ਹੀਰੇ ਮਿਲੇ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


Karan Kumar

Content Editor

Related News