ਪਿਓ ਨੇ ਹੱਥੀਂ ਉਜਾੜਿਆ ਆਪਣਾ ਹੱਸਦਾ-ਵੱਸਦਾ ਘਰ, ਬੇਰਹਿਮੀ ਨਾਲ ਕਤਲ ਕੀਤੀ 6 ਸਾਲਾ ਧੀ

Monday, Sep 25, 2023 - 12:32 PM (IST)

ਪਿਓ ਨੇ ਹੱਥੀਂ ਉਜਾੜਿਆ ਆਪਣਾ ਹੱਸਦਾ-ਵੱਸਦਾ ਘਰ, ਬੇਰਹਿਮੀ ਨਾਲ ਕਤਲ ਕੀਤੀ 6 ਸਾਲਾ ਧੀ

ਗੁਹਾਟੀ- ਆਸਾਮ ਦੇ ਕਛਾਰ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ 6 ਸਾਲਾ ਧੀ ਦਾ ਕਤਲ ਕਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਭਿਆਨਕ ਘਟਨਾ ਲਾਠੀਗ੍ਰਾਮ ਪਿੰਡ ਵਿਚ ਵਾਪਰੀ ਅਤੇ ਦੋਸ਼ੀ ਦੀ ਪਛਾਣ ਨਜ਼ੀਰ ਉਦੀਨ ਲਸਕਰ ਦੇ ਰੂਪ ਵਿਚ ਹੋਈ ਹੈ। ਦੋਸ਼ੀ ਪਿਓ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ- 7ਵੀਂ ਜਮਾਤ ਦੀ ਵਿਦਿਆਰਥਣ ਨੇ 11 ਸਾਲ ਦੀ ਉਮਰ 'ਚ ਖੋਲ੍ਹੀਆਂ 7 ਲਾਇਬ੍ਰੇਰੀਆਂ, PM ਮੋਦੀ ਨੇ ਕੀਤੀ  ਤਾਰੀਫ਼

ਉਕਤ ਸ਼ਖ਼ਸ ਦੀ ਪਤਨੀ ਫਰੀਦਾ ਬੇਗਮ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਮੁਤਾਬਕ ਲਸਕਰ ਨਾਲ ਵਿਆਹ ਮਗਰੋਂ ਉਹ ਘਰੇਲੂ ਹਿੰਸਾ ਦੀ ਸ਼ਿਕਾਰ ਸੀ। ਫਰੀਦਾ ਮੁਤਾਬਕ ਉਸ ਦਾ ਪਤੀ ਨਜੀਰ ਲਗਾਤਾਰ ਮਾੜਾ ਵਤੀਰਾ ਕਰਦਾ ਸੀ। ਵੀਰਵਾਰ ਸ਼ਾਮ ਨੂੰ ਉਸ ਨੇ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਮੈਨੂੰ ਆਪਣੀ ਮਾਂ ਦੇ ਘਰ ਜਾਣਾ ਸੀ। ਅਗਲੇ ਦਿਨ ਮੈਂ ਸੁਣਿਆ ਕਿ ਉਸ ਨੇ ਮੇਰੀ 6 ਸਾਲ ਦੀ ਧੀ ਆਇਸ਼ਾ ਨੂੰ ਵੇਚ ਦਿੱਤਾ ਹੈ। ਮੈਂ ਉਸ ਦੇ ਘਰ ਗਈ ਅਤੇ ਆਪਣੀ ਧੀ ਬਾਰੇ ਪੁੱਛਿਆ ਪਰ ਉਸ ਨੇ ਮੈਨੂੰ ਕੁਝ ਨਹੀਂ ਦੱਸਿਆ। 

ਇਹ ਵੀ ਪੜ੍ਹੋ- PM ਮੋਦੀ ਨੇ ਰਚਿਆ ਇਤਿਹਾਸ, 9 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਵਿਖਾਈ ਹਰੀ ਝੰਡੀ

ਫਰੀਦਾ ਨੇ ਇਸ ਮਾਮਲੇ ਵਿਚ ਆਪਣੇ ਪਤੀ ਦੀ ਭੂਮਿਕਾ ਦਾ ਦੋਸ਼ ਲਾਉਂਦੇ ਹੋਏ ਥਾਣੇ ਵਿਚ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ ਸੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ 23 ਸਤੰਬਰ ਨੂੰ ਲਸਕਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦਰਮਿਆਨ ਐਤਵਾਰ ਸ਼ਾਮ ਨੂੰ ਸਥਾਨਕ ਲੋਕਾਂ ਨੂੰ ਉਧਾਰਬੋਂਡ ਇਲਾਕੇ ਵਿਚ ਇਕ ਨਾਲੇ ਕੋਲੋਂ ਇਕ ਬੱਚੀ ਦੀ ਲਾਸ਼ ਮਿਲੀ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਲਾਸ਼ ਦੀ ਪਛਾਣ ਆਇਸ਼ਾ ਦੇ ਰੂਪ ਵਿਚ ਹੋਈ। 
ਲਾਸ਼ ਨੂੰ ਪੋਸਟਮਾਰਟਮ ਲਈ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ। ਫਰੀਦਾ ਬੇਗਮ ਨੇ ਦੋਸ਼ੀ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।  ਪੁਲਸ ਨੇ ਲਸਕਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦੀ ਰਿਮਾਂਡ 'ਤੇ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅੱਗੇ ਦੀ ਜਾਂਚ ਚੱਲ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

Tanu

Content Editor

Related News