ਅਸਾਮ ਸਰਕਾਰ ਨੇ ਅਭਿਨਵ ਬਿੰਦਰਾ ਨਾਲ ਸਾਂਝੇਦਾਰੀ ''ਚ ''ਸਪੋਰਟਸ ਸੈਂਟਰ'' ਕੀਤਾ ਸ਼ੁਰੂ
Thursday, Jan 25, 2024 - 10:40 PM (IST)
ਗੁਹਾਟੀ (ਭਾਸ਼ਾ) - ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਓਲੰਪੀਅਨ ਅਭਿਨਵ ਬਿੰਦਰਾ ਦੇ ਨਾਲ ਵੀਰਵਾਰ ਨੂੰ 'ਹਾਈ ਪਰਫਾਰਮੈਂਸ ਸਪੋਰਟਸ ਟ੍ਰੇਨਿੰਗ ਐਂਡ ਰੀਹੈਬਲੀਟੇਸ਼ਨ ਸੈਂਟਰ' ਦਾ ਉਦਘਾਟਨ ਕੀਤਾ। ਇੱਕ ਅਧਿਕਾਰਤ ਰੀਲੀਜ਼ ਅਨੁਸਾਰ, ਇਹ ਕੇਂਦਰ ਅਸਾਮ ਸਰਕਾਰ, ਅਭਿਨਵ ਫਿਊਚਰਿਸਟਿਕ ਪ੍ਰਾਈਵੇਟ ਲਿਮਟਿਡ, ਆਇਲ ਇੰਡੀਆ ਲਿਮਟਿਡ ਅਤੇ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ ਵਿਚਕਾਰ ਹੋਏ ਸਮਝੌਤੇ ਅਨੁਸਾਰ ਬਣਾਇਆ ਗਿਆ। ਗੁਹਾਟੀ ਅਤੇ ਜੋਰਹਾਟ ਵਿੱਚ ਅਜਿਹੇ ਦੋ ਕੇਂਦਰਾਂ ਲਈ ਇਹ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਬਿਆਨ ਅਨੁਸਾਰ ਇਨ੍ਹਾਂ ਕੇਂਦਰਾਂ ਵਿੱਚ ਉਪਲਬਧ ਸਹੂਲਤਾਂ ਵਿੱਚ ‘ਬਾਇਓਮੈਕਨੀਕਲ ਐਂਡ ਮੋਸ਼ਨ ਐਨਾਲਾਈਸਿਸ ਲੈਬ’ ਸਮੇਤ ਕਈ ਪ੍ਰਕਾਰ ਦੀਆਂ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ - RBI ਨੇ ਜ਼ੋਮੈਟੋ ਨੂੰ ਦਿੱਤੀ ਪੇਮੈਂਟ ਐਗ੍ਰੀਗੇਟਰ ਵਜੋਂ ਕੰਮ ਕਰਨ ਦੀ ਮਨਜ਼ੂਰੀ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।